ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ 19 ਸਾਲਾ ਦਲਿਤ ਲੜਕੀ ਦੀ ਕਥਿਤ ਸ ਮੂ ਹਿ ਕ ਜ ਬ ਰ ਜ ਨਾ ਹ ਤੋਂ ਬਾਅਦ ਹੋਈ ਮੌਤ ਦੀ ਜਾਂਚ ਪੂਰੀ ਕਰ ਲਈ ਹੈ। ਅਧਿਕਾਰੀ ਨੇ ਕਿਹਾ ਕਿ ਇਸ ਤੋਂ ਬਾਅਦ ਪ੍ਰਸ਼ਾਸਨ ਨੇ ਮੀਡੀਆ ਨੂੰ ਪਿੰਡ ਵਿਚ ਦਾਖਲ ਹੋਣ ‘ਤੇ ਲੱਗੀ ਪਾ ਬੰ ਦੀ ਹਟਾ ਦਿੱਤੀ ਹੈ। ਸਿਆਸਤਦਾਨਾਂ ਸਮੇਤ ਬਾਹਰਲੇ ਲੋਕਾਂ ਨੂੰ ਐੱਸਆਈਟੀ ਦੀ ਚੱਲ ਰਹੀ ਜਾਂਚ ਕਾਰਨ ਪੀੜਤ ਪਰਿਵਾਰ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ ਸੀ। ਜੁਆਇੰਟ ਮੈਜਿਸਟਰੇਟ ਪ੍ਰੇਮ ਪ੍ਰਕਾਸ਼ ਮੀਨਾ ਨੇ ਪੱਤਰਕਾਰਾਂ ਨੂੰ ਕਿਹਾ, “ਪੀ ੜ ਤ ਦੇ ਪਿੰਡ ਵਿੱਚ ਸਿਰਫ ਮੀਡੀਆ ਦੇ ਦਾਖਲੇ ਦੀ ਇਜਾਜ਼ਤ ਹੈ ਕਿਉਂਕਿ ਐੱਸਆਈਟੀ ਦੀ ਜਾਂਚ ਮੁਕੰਮਲ ਹੋ ਗਈ ਹੈ।”
ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ, ਜੋ ਹਾਥਰਸ ਕਾਂਡ ਸਬੰਧੀ ਦੁਖੀ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਡਟੇ ਸਨ ਨੂੰ ਆਖਰਕਾਰ ਯੂਪੀ ਵਿੱਚ ਜਾਣ ਦੀ ਆਗਿਆ ਦੇ ਦਿੱਤੀ ਗਈ ਹੈ। ਪੁਲੀਸ ਦਾ ਕਹਿਣਾ ਹੈ ਕਿ ਰਾਹੁਲ ਅਤੇ ਪ੍ਰਿਯੰਕਾ ਸਣੇ 5 ਲੋਕਾਂ ਨੂੰ ਹਾਥਰਸ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਯੰਕਾ ਨੇ ਡੀਐਨਡੀ ਤੋਂ ਲੱਗੇ ਚਲੇ ਗਏ।ਇਸ ਤੋਂ ਪਹਿਲਾਂ ਦੋਵੇਂ ਨੇਤਾਵਾਂ ਅਤੇ ਕਾਂਗਰਸੀ ਵਰਕਰਾਂ ਨੂੰ ਯੂਪੀ ਪੁਲੀਸ ਨੇ ਡੀਐੱਨਡੀ ’ਤੇ ਰੋਕ ਲਿਆ ਸੀ।
ਕਾਂਗਰਸ ਦੇ ਨੇਤਾਵਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਡੀਐੱਨਡੀ ’ਤੇ ਮੌਜੂਦ ਸਨ। ਲੰਬੇ ਹੰਗਾਮੇ ਤੋਂ ਬਾਅਦ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਅੱਗੇ ਜਾਣ ਦੀ ਆਗਿਆ ਦਿੱਤੀ ਗਈ। ਸੂਤਰਾਂ ਅਨੁਸਾਰ ਇਜਾਜ਼ਤ ਮਿਲਣ ਤੋਂ ਬਾਅਦ ਕਾਂਗਰਸ ਦੇ ਵਰਕਰ ਡੀਐਨਡੀ ‘ਤੇ ਇਕੱਠੇ ਹੋਏ। ਰਾਹੁਲ ਗਾਂਧੀ ਨੇ ਸਮਝਾਇਆ ਕਿ ਪੁਲੀਸ ਨੇ ਉਨ੍ਹਾਂ ਨੂੰ ਹੀ ਹਾਥਰਸ ਜਾਣ ਦੀ ਆਗਿਆ ਦਿੱਤੀ ਹੈ ਅਤੇ ਪੁਲੀਸ ਨਾਲ ਸਹਿਯੋਗ ਕੀਤਾ ਜਾਵੇ ਪਰ ਕਾਂਗਰਸੀ ਵਰਕਰ ਵੀ ਜਾਣ ਦੇ ਇਛੁੱਕ ਸਨ ਜਿਸ ਕਰਕੇ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ।
