Breaking News
Home / ਪੰਜਾਬ / ਐਮੀ ਵਿਰਕ ਨੇ ਸਿਲਵਾਇਆ ਨਵਾਂ ਕੁੜਤਾ ਪਜਾਮਾ, ਕਹਿੰਦਾ ਆਹ ਪਾਕੇ ਅਡਾਨੀ ਦੀ ਮਕਾਣ ਦੇਣੀ ਆ, 5ਲੱਖ ਬੰਦਾ ਪੁੱਜੇਗਾ ਦਿੱਲੀ !

ਐਮੀ ਵਿਰਕ ਨੇ ਸਿਲਵਾਇਆ ਨਵਾਂ ਕੁੜਤਾ ਪਜਾਮਾ, ਕਹਿੰਦਾ ਆਹ ਪਾਕੇ ਅਡਾਨੀ ਦੀ ਮਕਾਣ ਦੇਣੀ ਆ, 5ਲੱਖ ਬੰਦਾ ਪੁੱਜੇਗਾ ਦਿੱਲੀ !

ਐਮੀ ਵਿਰਕ ਨੇ ਸਿਲਵਾਇਆ ਨਵਾਂ ਕੁੜਤਾ ਪਜਾਮਾ, ਕਹਿੰਦਾ ਆਹ ਪਾਕੇ ਅਡਾਨੀ ਦੀ ਮਕਾਣ ਦੇਣੀ ਆ, 5ਲੱਖ ਬੰਦਾ ਪੁੱਜੇਗਾ ਦਿੱਲੀ !

ਦਿੱਲੀਏ ਤੇਰੇ ਕੰਮ ਨਿਕੰਮੇ ਫਿਰ ਕਹਿਣਾ ਬਾਗੀ ਜੰਮੇ- ਜਸ ਬਾਜਵਾ
”ਕੋਊ ਕਿਸੀ ਕੋ ਰਾਜ ਨਾ ਦੇ ਹੈ, ਜੋ ਲੇ ਹੈ, ਨਿਜ ਬਲ ਸੇ ਲੇ ਹੈ।”

ਗੋਨਿਆਣਾ ਮੰਡੀ ਤੋਂ ਅੰਮ੍ਰਿਤ ਮਾਨ, ਜੱਸ ਬਾਜਵਾ,ਦੀਪ ਸਿੱਧੂ ਦਾ ਕਿਸਾਨਾਂ ਦੇ ਹੱਕ ਵਿਚ ਰੈਲੀ
ਘਰੇ ਬਿਮਾਰ ਪਈ ਮਾਂ ਦੀਆਂ ਦੁਆਵਾਂ ਲੈਕੇ ਨਿਕਲੀਆਂ ਮੈਂ ! Rajveer Jawanda

ਜਿੱਥੋਂ ਤੱਕ ਲੋੜ ਹੋਈ ਉੱਥੇ ਤੱਕ ਜਾਵਾਂਗੇ
ਜੇ ਆਪਣੇ ਹੱਕਾਂ ਲਈ ਡਿਫਾਲਟਰ ਹੋਣਾ ਪਿਆ ਤਾਂ ਹੋ ਜਾਇਉ – ਆਰ.ਨੇਤ

ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ
ਰਹਿੰਦੀ ਏ ਕਰਾਉਂਦੀ ਐਵੇਂ ਦੰਗੇ ਠੀਕ ਨਹੀਂ

ਅਮ੍ਰਿਤ ਮਾਨ ਦੀ ਸਪੀਚ ਸੁਣਨ ਵਾਲੀ ਹੈ- ਟਾਈਮ ਕੱਢ ਕੇ ਜ਼ਰੂਰ ਸੁਣੋ
ਸਾਡੀਆਂ ਇੱਥੇ ਪਿਓ ਦਾਦੇ ਦੀਆਂ ਪੱਗਾਂ ਲਹਿ ਗਈਆਂ ਤੇ ਤੁਸੀ ਫਲਾਨੀ ਐਕਟਰ ਦੇ ਪਰਸ ਚੋਂ ਪੁੜੀ ਨਿਕਲੀ ਦਿਖਾਈ ਜਾਂਦੇ ਮੋਦੀ ਸਰਕਾਰ ਨੂੰ ਪਾਈਆਂ ਲਾਹਨਤਾਂ – Amrit Maan

ਅੰਮ੍ਰਿਤ ਮਾਨ ਨੇ ਦੱਸਿਆ ਕਿ ਲਾਕਡਾਊਨ ਦੌਰਾਨ 8600 ਨੇ ਖੁਦਕਸ਼ੀ ਕੀਤੀ ਅਤੇ ਸਿਰਫ ਨੈਸ਼ਨਲ ਮੀਡੀਆ ਸੁਸ਼ਾਂਤ ਸਿੰਘ ਰਾਜਪੂਤ ਦਿਖਾਈ ਜਾਂਦਾ
ਮਾਲਵਾ ਬੈਲਟ ਵਿਚ ਹਰ ਘਰ ਕੈਂਸਰ, ਕਿਉਂਕਿ ਇੰਡਸਟਰੀ ਨੇ ਪਾਣੀ ਸਾਰਾ ਖਰਾਬ ਕਰ ਦਿੱਤਾ- ਅਮ੍ਰਿਤ ਮਾਨ

ਜਦੋਂ ਲਾਕਡਾਊਨ ਹੋਇਆ, ਸੱਭ ਕੁਛ ਬੰਦ ਹੋ ਗਿਆ, ਬੱਸ ਖੁੱਲੇ ਸਨ ਸਾਡੇ ਖੇਤ, ਇਹੀ ਬਰਦਾਸ਼ਤ ਨਹੀਂ ਹੋਇਆ
ਅਮ੍ਰਿਤ ਮਾਨ ਨੇ ਕਿਹਾ ਇਹ ਕਹਿੰਦੇ ਸਿਰਫ 8600 ਮਰਿਆ, ਸਾਡੀ ਪਲੈਨਿੰਗ ਤਾਂ 18000 ਦੀ ਸੀ

ਬਾਲੀਵੁੱਡ ਦੀ ਹਸਤੀ ਛਿੱਕ ਵੀ ਮਾਰਤੀ ਤਾਂ ਵੀ ਮੀਡੀਆ ਕਵਰ ਕਰਦੀ

ਅਸੀਂ ਮਰ ਰਹੇ..ਪਰ ਮੀਡੀਆ…ਹੁਣ ਮਿੱਠੀਆਂ ਗੋ ਲੀ ਆਂ ਤੋਂ ਬਚਣਾ ਪੈਣਾ
ਹੁਣ ਝੋਨੇ ਦਾ ਰੇਟ ਵਧਾ ਕੇ ਡਰਾਮਾ ਕਰਨਗੇ

ਮਿੱਠੀ ਗੋ ਲੀ ਦੇਣਗੇ ਸਿਰਫ ਇਹ ਸਾਬਿਤ ਕਰਨ ਨੂੰ ਕਿ ਜੋ ਤੁਸੀਂ ਧਰਨੇ ਦੇ ਰਹੇ ਸੀ ਉਹ ਫਾਲਤੂ ਸੀ
ਜਸ ਬਾਜਵਾ ਨੇ ਮੋਦੀ ਦੀ ਖੋਲੀ ਪੋਲ- ਕਿਵੇਂ ਪੰਜਾਬ ਨਾਲ ਕੀਤਾ ਗਿਆ ਵਿਤਕਰਾ, ਮੋਦੀ ਕਹਿੰਦਾ ਸੀ ਕਾਲਾ ਧੰਨ ਲਿਆਊ, ਜਿਹੜਾ ਸਿਗਾ ਉਹ ਵੀ ਵਿਜੇ ਮਾਲੀਆ ਲੈ ਗਿਆ,

*ਜੱਸ ਬਾਜਵੇ ਦੀ ਕੇਂਦਰ ਸਰਕਾਰ ਨੂੰ ਫਟਕਾਰ *ਪੰਜਾਬੀਆਂ ਨਾਲ ਗਲਤ ਪੰਗਾ ਲੈ ਲਿਆ ਕੇਂਦਰ ਸਰਕਾਰ ਨੇ ਜੱਸ ਬਾਜਵਾ
ਜਿਹੜੇ ਕਲਾਕਾਰਾਂ ਲਈ ਲੜਦੇ, ਉਹ ਮੋਦੀ ਨੂੰ ਕੋਮਿੰਟ ਕਰਿਆ ਕਰੋ- ਅੰਮ੍ਰਿਤ ਮਾਨ

ਸੱਟ ਵੱਜੇ ਤਾਂ ਘੱਟੋਂ ਘੱੱਟ ਚੀਸ ਤਾਂ ਪਵੇ, ਆਰ ਪਾਰ ਦੀ ਲ ੜਾ ਈ ਕਰਕੇ ਮਰਾਂਗੇ – Jass Bajwa

ਜਿਹੜਾ ਫਿਰ ਠੋਕਣ ਨੂੰ ਫਿਰਦਾ, ਲਫੜੇ ਦਾ ਜਵਾਬ ਫਿਰ ਲਫੜੇ ਨਾਲ ਦੇਵਾਂਗੇ – Amrit Maan

ਗੋਨਿਆਣਾ ਪਹੁੰਚੇ Jass Bajwa ਨੇ ਨੌਜਵਾਨਾਂ ਲਈ ਕਰਤਾ ਵੱਡਾ ਐਲਾਨ
ਗੁਰੂ ਰੰਧਾਵਾ ਦੇ ਚਮਚੇ ਜਾਣੋ ਕਿਉਂ ਭੜਕੇ


ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੀ ਕੋਠੀ ਦਾ ਘਿਰਾਓ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੀ ਬੈਠਕ ਮਗਰੋਂ ਕਿਸਾਨ ਜਥੇਬੰਦੀਆਂ ਦੀ ਇਕ ਹੋਰ ਬੈਠਕ ਕਿਸਾਨ ਭਵਨ ਵਿਖੇ ਹੋਈ, ਜਿਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ | 31 ਕਿਸਾਨ ਜਥੇਬੰਦੀਆਂ ਦੇ ਕੋਆਰਡੀਨੇਟਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਬੈਠਕ ‘ਚ ਫ਼ੈਸਲਾ ਲਿਆ ਗਿਆ ਹੈ ਕਿ ਪੰਜਾਬ ਤੇ ਪੂਰੇ ਭਾਰਤ ਦੇ ਲੋਕਾਂ ਨੂੰ ਅੰਬਾਨੀ ਤੇ ਅਡਾਨੀ ਦੇ ਵਪਾਰਕ ਅਦਾਰਿਆਂ ਤੇ ਸੇਵਾਵਾਂ ਦਾ ਬਾਈਕਾਟ ਕਰਨ ਲਈ ਸੱਦਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਜਿਥੇ ਅੰਬਾਨੀ-ਅਡਾਨੀ ਦੇ ਵਪਾਰਕ ਅਦਾਰਿਆਂ ਦਾ ਵਿਰੋਧ ਜਾਰੀ ਰਹੇਗਾ ਉਥੇ ਆਮ ਲੋਕਾਂ ਨੂੰ ਵੀ ਸੱਦਾ ਦਿੱਤਾ ਜਾਵੇਗਾ ਕਿ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸ਼ਾਪਿੰਗ ਮਾਲ ਤੇ ਰਿਲਾਇੰਸ ਫਰੈੱਸ਼ ਵਰਗੇ ਅਦਾਰਿਆਂ ਦਾ ਬਾਈਕਾਟ ਵੀ ਕੀਤਾ ਜਾਵੇ | ਇਸ ਦੇ ਇਲਾਵਾ ਰਿਲਾਇੰਸ ਦੇ ਫੋਨਾਂ ਤੇ ਸਿੰਮਾਂ ਦਾ ਬਾਈਕਾਟ ਕਰਨ ਦੇ ਨਾਲ-ਨਾਲ ਅਡਾਨੀ ਦੇ ਪੰਜਾਬ ‘ਚ ਵੱਡੇ-ਵੱਡੇ ਗੁਦਾਮ, ਜੋ ਮੋਗਾ ਨੇੜੇ ਜਾਂ ਕੋਟਕਪੂਰਾ ‘ਚ ਬਣਨ ਜਾ ਰਹੇ ਹਨ, ਦੇ ਵਿਰੋਧ ‘ਚ ਜਨਤਕ ਪ੍ਰੋਗਰਾਮ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਬੈਠਕ ਉਪਰੰਤ 31 ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਪੰਜਾਬੀ ਕਲਾਕਾਰਾਂ ਨਾਲ ਵਿਸ਼ੇਸ਼ ਤੌਰ ‘ਤੇ ਕੀਤੀ ਗਈ, ਜਿਸ ਦੌਰਾਨ ਪੰਜਾਬੀ ਕਲਾਕਾਰਾਂ ਨੇ ਕਿਸਾਨ ਜਥੇਬੰਦੀਆਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਯਕੀਨ ਦਿਵਾਇਆ ਕਿ ਉਹ ਇਨ੍ਹਾਂ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਸੰਘਰਸ਼ ਦਾ ਕੇਵਲ ਸਮਰਥਨ ਹੀ ਨਹੀਂ ਕਰਨਗੇ ਸਗੋਂ ਇਸ ‘ਚ ਵੱਧ ਤੋਂ ਵੱਧ ਸ਼ਮੂਲੀਅਤ ਵੀ ਕਰਨਗੇ | ਇਸ ਮੌਕੇ ਕਿਸਾਨ ਜਥੇਬੰਦੀਆਂ ਤੇ ਕਲਾਕਾਰਾਂ ਦੇ 7-7 ਨੁਮਾਇੰਦਿਆਂ ‘ਤੇ ਆਧਾਰਿਤ ਇਕ 14 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦਾ ਵੀ ਫ਼ੈਸਲਾ ਕੀਤਾ ਗਿਆ, ਜਿਸ ਸਬੰਧੀ ਮੀਟਿੰਗ 7 ਅਕਤੂਬਰ ਨੂੰ ਕਿਸਾਨ ਭਵਨ ‘ਚ ਸੱਦੀ ਗਈ ਹੈ | ਬੈਠਕ ‘ਚ ਕਲਾਕਾਰਾਂ ਵਲੋਂ ਦੀਪ ਸਿੱਧੂ, ਸਿੱਪੀ ਗਿੱਲ, ਰੁਪਿੰਦਰ ਹਾਂਡਾ, ਜਸ ਬਾਜਵਾ, ਹਰਫ਼ ਚੀਮਾ, ਸਿਮਰਨਜੀਤ ਕੌਰ ਗਿੱਲ, ਹਰਵਿੰਦਰ ਸਿੰਘ ਔਲਖ, ਚਮਕੌਰ ਸਿੰਘ ਵੜੈਚ, ਹਰਪ੍ਰੀਤ ਸਿੰਘ ਦੇਵਗਨ, ਜਗਦੀਪ ਰੰਧਾਵਾ, ਸੁਖਦੀਪ ਸਿੰਘ ਅਜ਼ਾਦ, ਗੁਰਦੀਪ ਸਿੰਘ ਤੇ ਲੱਖਾ ਸਿੰਘ ਸਿਧਾਣਾ ਵੀ ਸ਼ਾਮਿਲ ਸਨ ਜਦਕਿ ਕਿਸਾਨ ਜਥੇਬੰਦੀਆਂ ਵਲੋਂ ਡਾ. ਦਰਸ਼ਨਪਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕੁਲਵੰਤ ਸਿੰਘ ਸੰਧੂ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ, ਜਗਮੋਹਨ ਸਿੰਘ ਪਟਿਆਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ, ਬਲਦੇਵ ਸਿੰਘ ਨਿਹਾਲਗੜ੍ਹ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਨਿਰਭੈ ਸਿੰਘ ਢੁੱਡੀਕੇ ਕਿਰਤੀ ਕਿਸਾਨ ਯੂਨੀਅਨ, ਰੁਲਦੂ ਸਿੰਘ ਮਾਨਸਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮੇਜਰ ਸਿੰਘ ਪੁੰਨਾਵਾਲ ਜਨਰਲ ਸਕੱਤਰ ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਇੰਦਰਜੀਤ ਸਿੰਘ ਕੋਟ ਬੁੱਢਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਨਿਰਵੈਲ ਸਿੰਘ ਡਾਲੇਕੇ ਜਨਰਲ ਸਕੱਤਰ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਗੁਰਬਖ਼ਸ਼ ਸਿੰਘ ਬਰਨਾਲਾ ਜੈ ਕਿਸਾਨ ਅੰਦੋਲਨ ਪੰਜਾਬ, ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਹਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਮਨਜੀਤ ਸਿੰਘ ਰਾਏ ਭਾਰਤੀ ਕਿਸਾਨ ਯੂਨੀਅਨ ਦੋਆਬਾ, ਬੋਗ ਸਿੰਘ ਮਾਨਸਾ ਭਾਰਤੀ ਕਿਸਾਨ ਯੂਨੀਅਨ ਮਾਨਸਾ, ਬਲਵਿੰਦਰ ਸਿੰਘ ਔਲਖ ਮੱਝ ਕਿਸਾਨ ਕਮੇਟੀ, ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਭਾਰਤ, ਬੂਟਾ ਸਿੰਘ ਸ਼ਾਦੀਪੁਰ ਭਾਰਤੀ ਕਿਸਾਨ ਮੰਚ, ਬਲਦੇਵ ਸਿੰਘ ਸਿਰਸਾ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ, ਜੰਗਬੀਰ ਸਿੰਘ ਟਾਂਡਾ ਦੋਆਬਾ ਕਿਸਾਨ ਕਮੇਟੀ, ਮੁਕੇਸ਼ ਚੰਦਰ ਦੋਆਬਾ ਕਿਸਾਨ ਸੰਘਰਸ਼ ਕਮੇਟੀ, ਕੰਵਲਪ੍ਰੀਤ ਸਿੰਘ ਪੰਨੂ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਦੇਵ ਸਿੰਘ ਜ਼ੀਰਾ ਸ਼ਾਮਿਲ ਸਨ |

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: