Breaking News
Home / ਪੰਜਾਬ / ਅੰਬਾਨੀਆਂ ਅਡਾਨੀਆਂ ਦਾ ਬਾਈਕਾਟ ਦਾ ਸੱਦਾ- ਰਿਲਾਇੰਸ ਵਾਲਿਆਂ ਨੇ ਦਰਖਾਸਤ ਦਿੱਤੀ ਕਿ ਪੰਪਾ ਨੂੰ ਸਕਿਉਰਟੀ ਦਿੱਤੀ ਜਾਵੇ

ਅੰਬਾਨੀਆਂ ਅਡਾਨੀਆਂ ਦਾ ਬਾਈਕਾਟ ਦਾ ਸੱਦਾ- ਰਿਲਾਇੰਸ ਵਾਲਿਆਂ ਨੇ ਦਰਖਾਸਤ ਦਿੱਤੀ ਕਿ ਪੰਪਾ ਨੂੰ ਸਕਿਉਰਟੀ ਦਿੱਤੀ ਜਾਵੇ

ਇਨ੍ਹਾਂ ਤੋਂ ਤੇਲ ਪਵਾਉਣਾ ਬੰਦ ਕਰੋ-ਭਾਜਪਾ ਦੇ ਬੰਦਿਆ ਦੀ ਘੇਰਾਬੰਦੀ ਦਾ ਸੱਦਾ-ਜਾਣੋ ਕਿੱਥੇ ਟੋਲ ਨਹੀਂ ਦੇਣਾ´’ਲੀਡਰਾਂ ਨੂੰ ਘੇਰ ਕੇ ਪੁੱਛੋ ਕਿ ਉਹ ਵਿਰੋਧ ਨੂੰ ਕਮਜ਼ੋਰ ਕਿਉਂ ਕਰ ਰਹੇ ਬਰਾਬਰ ਪ੍ਰੋਗਰਾਮ ਰੱਖ ਕੇ-‘ਜੀਓ’ ਦਾ ਫ਼ੋਨ ਨੈੱਟਵਰਕ ‘ਪੋਰਟ’ ਕਰਾਉਣ ਲੱਗੇ ਕਿਸਾਨ ਅਤੇ ਕਿਸਾਨ-ਹਿਤੈਸ਼ੀ

ਕੇਂਦਰ ਵਲੋਂ ਖੇਤੀ ਸਬੰਧੀ ਬਣਾਏ ਗਏ ਤਿੰਨ ਨਵੇਂ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਅਤੇ ਕਿਸਾਨ-ਹਿਤੈਸ਼ੀਆਂ ਵਲੋਂ ਪ੍ਰਗਟਾਏ ਜਾ ਰਹੇ ਗ਼ੁੱਸੇ ਦੇ ਲਾਵੇ ਦਾ ਸੇਕ ਮੋਦੀ ਸਰਕਾਰ ਦੇ ਨਾਲ-ਨਾਲ ਅੰਬਾਨੀ ਅਤੇ ਅਡਾਨੀ ਜਿਹੇ ਵੱਡੇ ਕਾਰਪੋਰੇਟ ਘਰਾਨਿਆਂ ਤੱਕ ਵੀ ਪਹੁੰਚਣ ਲੱਗਾ ਹੈ।

ਮੋਬਾਈਲ ਫ਼ੋਨ ਨੈੱਟਵਰਕ ਵਿਚ ਕਿਸੇ ਸਮੇਂ ਲੋਕਾਂ ਦੀ ਪਹਿਲੀ ਪਸੰਦ ਬਣੇ ਰਿਲਾਇੰਸ ਕੰਪਨੀ ਦੇ ‘ਜੀਓ’ ਨੈੱਟਵਰਕ ਨੂੰ ਹੁਣ ਪੰਜਾਬ ਵਿਚ ਪਿਛਲੇ ਪੈਰੀਂ ਹੋਣਾ ਪੈ ਰਿਹਾ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਗ਼ੁੱਸਾ ਪ੍ਰਗਟਾਉਣ ਲਈ ਵੱਡੀ ਗਿਣਤੀ ਵਿਚ ਕਿਸਾਨਾਂ ਸਮੇਤ ਕਿਸਾਨੀ ਨਾਲ ਹਮਦਰਦੀ ਰੱਖਣ ਵਾਲੇ ਹੋਰਨਾਂ ਵਰਗਾਂ ਦੇ ਲੋਕਾਂ ਵਲੋਂ ‘ਜੀਓ’ ਦੇ ਫ਼ੋਨ ਨੰਬਰ ਹੋਰਨਾਂ ਨੈੱਟਵਰਕਾਂ ਵਿਚ ਪੋਰਟ (ਤਬਦੀਲ) ਕਰਵਾਏ ਜਾਣ ਲੱਗੇ ਹਨ।

ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਬਾਅਦ ਪੰਜਾਬ ‘ਚ ਹੇਠਲੇ ਪੱਧਰ ਤੋਂ ਭਾਜਪਾ ਆਗੂਆਂ ਦੇ ਅਸਤੀਫ਼ੇ ਆਉਣ ਦੀ ਝੜੀ ਲੱਗ ਗਈ ਹੈ। ਇਸ ਲੜੀ ਦੇ ਤਹਿਤ ਅੱਜ ਜ਼ਿਲ੍ਹਾ ਕਿਸਾਨ ਮੋਰਚਾ ਦੇ ਪ੍ਰਧਾਨ ਜਰਨੈਲ ਸਿੰਘ ਜਵੰਦਾ ਨੇ ਆਪਣੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

Check Also

ਮੋਦੀ ਦੀ ਪੰਜਾਬ ਨਾਲ ਜਿੱਦ – ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ

ਪੰਜਾਬ ਵਿੱਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ …

%d bloggers like this: