Breaking News
Home / ਰਾਸ਼ਟਰੀ / ਢਾਹੁਣ ਵਾਲੇ ਖ਼ੁਦ ਮੰਨਦੇ ਨੇ ਕਿ ਸਾਨੂੰ ਮਾਣ ਹੈ ਕਿ ਅਸੀਂ ਮਸਜਿਦ ਢਾਹੀ। ਹੋਰ ਵੀ ਢਾਹੁਣੀਆਂ।

ਢਾਹੁਣ ਵਾਲੇ ਖ਼ੁਦ ਮੰਨਦੇ ਨੇ ਕਿ ਸਾਨੂੰ ਮਾਣ ਹੈ ਕਿ ਅਸੀਂ ਮਸਜਿਦ ਢਾਹੀ। ਹੋਰ ਵੀ ਢਾਹੁਣੀਆਂ।

ਢਾਹੁਣ ਵਾਲੇ ਖ਼ੁਦ ਮੰਨਦੇ ਨੇ ਕਿ ਸਾਨੂੰ ਮਾਣ ਹੈ ਕਿ ਅਸੀਂ ਮਸਜਿਦ ਢਾਹੀ। ਹੋਰ ਵੀ ਢਾਹੁਣੀਆਂ। ਅਦਾਲਤਾਂ ਕਹਿ ਰਹੀਆਂ ਕਿ ਤੁਹਾਨੂੰ ਬਹੁਤ ਪਤਾ! ਤੁਸੀਂ ਨਹੀਂ ਢਾਹੀ। ਬੋਲ ਮੋਦੀ ਜੈ, ਮੱਥਾ ਟੇਕ-ਪਤਾਸਾ ਲੈ!
ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ ਬਿਊਰੋ

ਅਯੁੱਧਿਆ ‘ਚ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸੀਨੀਅਰ ਨੇਤਾ ਐਲ.ਕੇ. ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਸਮੇਤ ਸਾਰੇ 32 ਦੋ ਸ਼ੀ ਆਂ ਨੂੰ ਬਰੀ ਕਰ ਦਿੱਤਾ ਹੈ। 2300 ਸਫਿਆਂ ਦਾ ਫ਼ੈਸਲਾ ਸੁਣਾਉਂਦਿਆਂ ਅਦਾਲਤ ਨੇ ਕਿਹਾ ਕਿ ਵਿਵਾਦਤ ਢਾਂਚਾ ਢਾਹੁਣ ਲਈ ਸਾਜਿਸ਼ ਰਚਣ ਦਾ ਦੋ ਸ਼ੀ ਆਂ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ। 28 ਸਾਲ ਪੁਰਾਣੇ ਮਾਮਲੇ ‘ਚ ਆਪਣੀ ਸੇਵਾ ਮੁਕਤੀ ਵਾਲੇ ਦਿਨ ਫੈਸਲਾ ਸੁਣਾਉਂਦਿਆਂ ਸੀ.ਬੀ.ਆਈ. ਜੱਜ ਐਸ.ਕੇ. ਯਾਦਵ ਨੇ ਅਖਬਾਰਾਂ ਤੇ ਵੀਡੀਓ ਕੈਸੇਟਾਂ ਨੂੰ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ।

ਅਦਾਲਤ ਨੇ ਇਹ ਵੀ ਮੰਨਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਮਰਹੂਮ ਅਸ਼ੋਕ ਸਿੰਘਲ ਬਾਬਰੀ ਮਸਜਿਦ ਢਾਂਚੇ ਨੂੰ ਬਚਾਉਣਾ ਚਾਹੁੰਦੇ ਸਨ ਕਿਉਂਕਿ ਢਾਂਚੇ ਅੰਦਰ ਰਾਮ ਦੀਆਂ ਮੂਰਤੀਆਂ ਪਈਆਂ ਸਨ। ਇਹ ਮਾਮਲਾ 6 ਦਸੰਬਰ 1992 ਨੂੰ ਅਯੁੱਧਿਆ ‘ਚ ਵਿਵਾਦਤ ਢਾਂਚੇ ਨੂੰ ਢਾਹੁਣ ਨਾਲ ਸਬੰਧਿਤ ਹੈ ਜਿਸ ਤੋਂ ਬਾਅਦ ਦੇਸ਼ ਭਰ ‘ਚ ਹੋਏ ਦੰ ਗਿ ਆਂ ‘ਚ ਕਰੀਬ 2 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ। ਢਾਂਚੇ ਨੂੰ ਕਾਰ ਸੇਵਕਾਂ ਵਲੋਂ ਢਾਹਿਆ ਗਿਆ, ਜਿਨ੍ਹਾਂ ਦਾ ਦਾਅਵਾ ਸੀ ਕਿ ਅਯੁੱਧਿਆ ‘ਚ ਮਸਜਿਦ ਪੁਰਾਣੇ ਰਾਮ ਮੰਦਿਰ ਦੀ ਜਗ੍ਹਾ ‘ਤੇ ਉਸਾਰੀ ਗਈ ਹੈ। 32 ਦੋ ਸ਼ੀਆਂ ‘ਚ ਸਾਬਕਾ ਉੱਪ-ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ ਤੇ ਉਮਾ ਭਾਰਤੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਜਿਨ੍ਹਾਂ ਦੇ ਕਾਰਜਕਾਲ ‘ਚ ਮਸਜਿਦ ਦੇ ਢਾਂਚੇ ਨੂੰ ਢਾਹਿਆ ਗਿਆ, ਵਿਨੈ ਕਟਿਆਰ ਤੇ ਸਾਧਵੀ ਰਿਤੰਭਰਾ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਮੰਦਿਰ ਨਿਰਮਾਣ ਇੰਚਾਰਜ ਦੇ ਟਰੱਸਟ ਦਾ ਜਨਰਲ ਸਕੱਤਰ ਚੰਪਤ ਰਾਏ ਵੀ ਦੋਸ਼ੀਆਂ ‘ਚ ਸ਼ਾਮਿਲ ਸੀ।


ਇਸ ਤੋਂ ਪਹਿਲਾਂ 16 ਸਤੰਬਰ ਨੂੰ ਜੱਜ ਐਸ.ਕੇ. ਯਾਦਵ ਨੇ ਫ਼ੈਸਲੇ ਵਾਲੇ ਦਿਨ ਸਾਰੇ ਜਿਊਂਦੇ 32 ਦੋ ਸ਼ੀ ਆਂ ਨੂੰ ਅਦਾਲਤ ‘ਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਸਨ। ਹਾਲਾਂਕਿ ਉਮਾ ਭਾਰਤੀ (61) ਤੇ ਕਲਿਆਣ ਸਿੰਘ (88) ਕੋਰੋਨਾ ਵਾਇਰਸ ਤੋਂ ਪੀ ੜ ਤ ਹੋਣ ਕਾਰਨ ਵੱਖ-ਵੱਖ ਹਸਪਤਾਲਾਂ ‘ਚ ਇਲਾਜ਼ ਕਰਵਾ ਰਹੇ ਹਨ ਤੇ ਅੱਜ ਫੈਸਲੇ ਦੇ ਦਿਨ ਅਦਾਲਤ ‘ਚ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ ਅਡਵਾਨੀ (92), ਜੋਸ਼ੀ (86), ਨ੍ਰਿੱਤਿਆ ਗੋਪਾਲ ਦਾਸ ਤੇ ਸਤੀਸ਼ ਪ੍ਰਧਾਨ ਵੀ ਅਦਾਲਤ ‘ਚ ਹਾਜ਼ਰ ਨਹੀਂ ਸਨ।

ਕਲਿਆਣ ਸਿੰਘ, ਜਿਨ੍ਹਾਂ ਦੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ‘ਚ ਵਿਵਾਦਤ ਢਾਂਚੇ ਨੂੰ ਡੇਗਿਆ ਗਿਆ ਸੀ, ਨੂੰ ਪਿਛਲੇ ਸਾਲ ਸਤੰਬਰ ‘ਚ ਹੀ ਰਾਜਸਥਾਨ ਦੇ ਰਾਜਪਾਲ ਵਜੋਂ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਮੁਕੱਦਮੇ ‘ਚ ਸ਼ਾਮਿਲ ਕੀਤਾ ਗਿਆ ਸੀ। ਸੁਪਰੀਮ ਕੋਰਟ ਵਲੋਂ ਮਾਮਲੇ ਨੂੰ ਨਿਬੇੜਨ ਲਈ 31 ਅਗਸਤ ਅੰਤਿਮ ਤਰੀਕ ਵਜੋਂ ਨਿਰਧਾਰਤ ਕਰਨ ਤੋਂ ਬਾਅਦ ਸੀ.ਬੀ.ਆਈ. ਅਦਾਲਤ ਨੇ ਮਾਮਲੇ ‘ਚ ਆਪਣਾ ਫੈਸਲਾ ਸੁਣਾਉਣ ਲਈ ਅੰਤਿਮ ਤਰੀਕ ਨੂੰ ਇਕ ਮਹੀਨਾ ਹੋਰ ਵਧਾ ਦਿੱਤਾ ਤੇ ਹੇਠਲੀ ਅਦਾਲਤ ਨੇ ਮਾਮਲੇ ਨੂੰ ਸਮੇਂ ‘ਤੇ ਪੂਰਾ ਕਰਨ ਲਈ ਦਿਨ ਪ੍ਰਤੀ ਦਿਨ ਸੁਣਵਾਈ ਸ਼ੁਰੂ ਕੀਤੀ। ਕੇਂਦਰੀ ਏਜੰਸੀ ਨੇ ਸਬੂਤ ਵਜੋਂ 351 ਗਵਾਹ ਤੇ 600 ਦਸਤਾਵੇਜ਼ ਅਦਾਲਤ ਸਾਹਮਣੇ ਪੇਸ਼ ਕੀਤੇ। ਮਾਮਲੇ ‘ਚ 48 ਲੋਕਾਂ ਖ਼ਿਲਾਫ਼ ਦੋਸ਼ ਦਾਇਰ ਕੀਤੇ ਗਏ ਸਨ, ਜਿਨ੍ਹਾਂ ‘ਚੋਂ 16 ਲੋਕਾਂ ਦੀ ਸੁਣਵਾਈ ਦੌਰਾਨ ਮੌਤ ਹੋ ਗਈ ਹੈ ਤੇ 32 ਦੋਸ਼ੀਆਂ ਨੂੰ ਅੱਜ ਅਦਾਲਤ ਨੇ ਬਰੀ ਕਰ ਦਿੱਤਾ ਹੈ।

Check Also

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ …

%d bloggers like this: