Breaking News
Home / ਪੰਜਾਬ / ਖੰਨਾ ਕਾਂਡ- SHO ਬਲਜਿੰਦਰ ਸਿੰਘ ਦੀ ਕੋਰੋਨਾ ਜਾਂਚ ਦੇ ਸੈਂਪਲ ਵਾਲੀ ਸ਼ੀਸ਼ੀ ਨਿਕਲੀ ਖ਼ਾਲੀ!

ਖੰਨਾ ਕਾਂਡ- SHO ਬਲਜਿੰਦਰ ਸਿੰਘ ਦੀ ਕੋਰੋਨਾ ਜਾਂਚ ਦੇ ਸੈਂਪਲ ਵਾਲੀ ਸ਼ੀਸ਼ੀ ਨਿਕਲੀ ਖ਼ਾਲੀ!

ਸਦਰ ਥਾਣਾ ਖੰਨਾ ‘ਚ ਪਿਤਾ-ਪੁੱਤਰ ਸਮੇਤ ਤਿੰਨ ਲੋਕਾਂ ਨੂੰ ਨਿਰ ਵਸ ਤਰ ਕਰਕੇ ਦੀ ਵੀਡੀਓ ਬਣਾਉਣ ਤੇ ਵਾਇਰਲ ਕਰਨ ਦੇ ਮਾਮਲੇ ‘ਚ ਮੁਲ ਜ਼ਮ ਸਾਬਕਾ ਐੱਸਐੱਚਓ ਬਲਜਿੰਦਰ ਸਿੰਘ ਦੀ ਕੋਰੋਨਾ ਦੀ ਜਾਂਚ ਲਈ ਦੁਬਾਰਾ ਲਈ ਗਏ ਸੈਂਪਲਾਂ ਦੀ ਸ਼ੀਸ਼ੀ ਪਟਿਆਲਾ ਸਥਿਤ ਲੈੱਬ ‘ਚ ਪੁੱਜਣ ‘ਤੇ ਖਾਲ਼ੀ ਮਿਲੀ ਹੈ। ਅਦਾਲਤ ਦੇ ਆਦੇਸ਼ਾਂ ਦੇ ਬਾਅਦ ਲਏ ਸੈਂਪਲ ‘ਚ ਸਿਹਤ ਵਿਭਾਗ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਇਸ ਸਬੰਧੀ ਪਟਿਆਲਾ ਲੈੱਬ ਵੱਲੋਂ ਲੁਧਿਆਣਾ ਸਿਹਤ ਵਿਭਾਗ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇੰਝ ਹੁਣ ਬਲਜਿੰਦਰ ਦੇ ਤੀਜੀ ਵਾਰ ਸੈਂਪਲ ਲੈਣ ਦੀ ਤਿਆਰੀ ਵਿਭਾਗ ਵੱਲੋਂ ਕੀਤੀ ਜਾਵੇਗੀ।

ਦੱਸਣਯੋਗ ਹੈ ਕਿ ਪੁਲਿਸ ਰਿਮਾਂਡ ਦੇ ਬਾਅਦ 8 ਸਤੰਬਰ ਨੂੰ ਬਲਜਿੰਦਰ ਸਿੰਘ ਦੇ ਸੈਂਪਲ ਲੈਣ ਦੇ ਬਾਅਦ 12 ਸਤੰਬਰ ਨੂੰ ਉਸਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸਦੇ ਖ਼ਿਲਾਫ਼ ਪੀੜਤ ਧਿਰ ਨੇ ਅਦਾਲਤ ਨੂੰ ਮੁੜ ਜਾਂਚ ਦੀ ਗੁਹਾਰ ਲਗਾਈ। ਜੱਜ ਅਰੂਣ ਗੁਪਤਾ ਦੀ ਅਦਾਲਤ ਨੇ 18 ਸਤੰਬਰ ਨੂੰ ਬਲਜਿੰਦਰ ਸਿੰਘ ਦੇ ਫਿਰ ਸੈਂਪਲ ਲੈਣ ਦੇ ਆਦੇਸ਼ ਦਿੱਤੇ, 22 ਸਤੰਬਰ ਤੱਕ ਰਿਪੋਰਟ ਦੇਣ ਨੂੰ ਕਿਹਾ, 19 ਸਤੰਬਰ ਨੂੰ ਸਿਵਲ ਹਸਪਤਾਲ ਨੇ ਸੈਂਪਲ ਲੈਣ ਦੇ ਬਾਅਦ ਜਾਂਚ ਲਈ ਪਟਿਆਲਾ ਭੇਜ ਦਿੱਤੇ ਪਰ ਉਸ ਦਿਨ ਦੇ ਹੋਰ ਸੈਂਪਲਾਂ ਦੀ ਰਿਪੋਰਟ ਤਾਂ ਆਉਂਦੀ ਰਹੀ ਪਰ ਬਲਜਿੰਦਰ ਸਿੰਘ ਦੀ ਰਿਪੋਰਟ ਹੁਣ ਤੱਕ ਨਹੀਂ ਆਈ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਟਿਆਲਾ ਸਥਿਤ ਕੋਰੋਨਾ ਜਾਂਚ ਲੈਬ ਨੇ ਵੀਰਵਾਰ ਨੂੰ ਲੁਧਿਆਣਾ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਕਿ 19 ਸਤੰਬਰ ਨੂੰ ਭੇਜੇ ਗਏ ਬਲਜਿੰਦਰ ਸਿੰਘ ਦੇ ਸੈਂਪਲ ਦੀ ਸ਼ੀਸ਼ੀ ਉਨ੍ਹਾਂ ਦੇ ਕੋਲ ਖਾਲ੍ਹੀ ਪਹੁੰਚੀ ਹੈ, ਇਸ ਲਈ ਸੈਂਪਲ ਦੁਬਾਰਾ ਭੇਜਿਆ ਜਾਵੇ। ਲੁਧਿਆਣਾ ਸਿਵਲ ਸਰਜਨ ਦਫ਼ਤਰ ਨੇ ਖੰਨਾ ਸਿਵਲ ਹਸਪਤਾਲ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਸੰਵੇਦਨਸ਼ੀਲ ਮਾਮਲਾ ਸਾਹਮਣੇ ਆਉਂਦੇ ਹੀ ਖੰਨਾ ਸਿਵਲ ਹਸਪਤਾਲ ‘ਚ ਹੜਕੰਪ ਮੱਚ ਗਿਆ ਹੈ।

ਅਦਾਲਤ ਨੇ ਪਹਿਲਾਂ 22 ਸਤੰਬਰ ਤੱਕ ਰਿਪੋਰਟ ਮੰਗੀ ਸੀ, 22 ਨੂੰ ਜਾਂਚ ਅਧਿਕਾਰੀ ਨੂੰ ਆਦੇਸ਼ ਦੇ ਕੇ 23 ਤੱਕ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ 23 ਨੂੰ ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਦੇ ਬਿਆਨ ਦੇ ਆਧਾਰ ‘ਤੇ ਅਦਾਲਤ ਨੂੰ ਕਿਹਾ ਕਿ ਫਿਲਹਾਲ ਰਿਪੋਰਟ ਉਨ੍ਹਾਂ ਨੂੰ ਮਿਲੀ ਨਹੀਂ ਹੈ। ਅਦਾਲਤ ਨੇ ਹੁਣ 26 ਸਤੰਬਰ ਤੱਕ ਰਿਪੋਰਟ ਅਦਾਲਤ ‘ਚ ਪੇਸ਼ ਕਰਨ ਨੂੰ ਕਿਹਾ ਹੈ। ਅਦਾਲਤ ਨੂੰ 26 ਸਤੰਬਰ ਤੱਕ ਵੀ ਰਿਪੋਰਟ ਮਿਲਣੀ ਅਸੰਭਵ ਹੈ ਕਿਉਂਕਿ ਹਾਲੇ ਤੱਕ ਸੈਂਪਲ ਹੀ ਨਹੀਂ ਲਿਆ ਗਿਆ।

ਲੁਧਿਆਣਾ ਰਿਪੋਰਟ ਦੀ ਉਡੀਕ
ਸਿਵਲ ਹਸਪਤਾਲ ਖੰਨਾ ‘ਚ ਕੋਰੋਨਾ ਦੇ ਨੋਡਲ ਅਫਸਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਉਹ ਲੁਧਿਆਣਾ ਤੋਂ ਰਿਪੋਰਟ ਆਉਣ ਦਾ ਇੰਤਜਾਰ ਕਰ ਰਹੇ ਹਨ ਤੇ ਉਨ੍ਹਾਂ ਇਹ ਵੀ ਦੱਸਿਆ ਕਿ ਬਲਜਿੰਦਰ ਸਿੰਘ ਹਾਲੇ ਸੈਂਪਲ ਨਹੀਂ ਲਈ ਗਏ। ਸ਼ੀਸ਼ੀ ਖਾਲੀ ਆਉਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਸਹੀ ਜਾਣਕਾਰੀ ਨਹੀਂ ਮਿਲੀ ਹੈ। ਕੋਈ ਜਾਣਕਾਰੀ ਆਈ ਜ਼ਰੂਰ ਸੀ, ਜੋ ਐੱਸਐੱਮਓ ਦੇ ਕੋਲ ਹੈ ਪਰ ਐੱਸਐੱਮਓ ਨੂੰ ਕਿਸੇ ਐਮਰਜੈਂਸੀ ਕਾਰਨ ਜਾਣਾ ਪੈ ਗਿਆ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: