Breaking News
Home / ਸਾਹਿਤ / “ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥”

“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥”

ਢੰਡਰੀਆਂਵਾਲੇ ਨੇ ਆਪਣੇ 05 ਸਤੰਬਰ ਵਾਲੇ ਪ੍ਰੋਗਰਾਮ’ਚ ਕਈ ਬੇਤੁਕੇ ਦਾਅਵੇ ਕਰਕੇ ਗੁਰੂ ਸਾਹਿਬ ਦੇ ਦੈਵੀ ਸੁਹਜ ਤੇ ਸ਼ੱਕ ਖੜਾ ਕੀਤਾ। ਉਸ ਨੇ ਕਿਹਾ ਧਰਮ ਬੰਦੇ ਨੂੰ ਵਧੀਆ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਕੋਲ ਕਿਸੇ ਨੂੰ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਨਹੀਂ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਿੜੀਆਂ ਤੋਂ ਬਾਜ਼ ਬਣਾਉਣ ਵਾਲੀ ਗੱਲ ਤੇ ਇਤਰਾਜ਼ ਕਰਦੇ ਹੋਏ ਆਖਿਆ ਕਿ ਗੁਰੂ ਮਹਾਰਾਜ ਨੇ ਕਿਸੇ ਨੂੰ ਬਹਾਦਰ ਨਹੀੰ ਬਣਾਇਆ।

ਇਸ ਤਰਾਂ ਕੋਈ ਕਿਸੇ ਨੂੰ ਬਹਾਦਰ ਨਹੀਂ ਬਣਾ ਸਕਦਾ, ਇਸ ਦਾ ਕੋਈ ਫਾਰਮੂਲਾ ਨਹੀਂ ਹੈ। ਸਗੋਂ ਪਹਿਲਾਂ ਤੋਂ ਹੀ ਬਹਾਦਰ ਲੋਕ ਗੁਰੂ ਸਾਹਿਬ ਕੋਲ ਇੱਕਠੇ ਹੋ ਗਏ ਸਨ। ਢੰਡਰੀਆਂਵਾਲੇ ਨੇ ਗੁਰੂ ਤੇ ਸ਼ੰਕਾ ਕੀਤਾ ਕਿ ਜੇ ਗੁਰੂ ਸਾਹਿਬ ਕੋਲ ਕਿਸੇ ਨੂੰ ਬਹਾਦਰ ਜਾਂ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਹੁੰਦਾ ਤਾਂ ਪ੍ਰਥੀ ਚੰਦ, ਸ਼੍ਰੀ ਚੰਦ ਤੇ ਰਾਮ ਰਾਏ ਨੇ ਬਣ ਜਾਣਾ ਸੀ।

ਫਿਰ ਮੈਂ ਭਾਈ ਲਾਲ ਸਿੰਘ ਦੀ ਇੱਕ ਵੀਡੀਓ ਸੁਣੀ ਜਿਹੜੇ 28 ਸਾਲ ਜੇਲ ਕੱਟ ਕੇ ਵਾਪਸ ਆਏ ਹਨ। ਉਹ ਦਰਬਾਰ ਸਾਹਿਬ ਤੇ ਹਮਲੇ ਸਮੇੰ ਕਨੇਡਾ’ਚ ਸਨ। ਉਹਨਾਂ ਨੇ ਕਨੇਡਾ ਛੱਡ ਕੇ ਪੰਜਾਬ ਆ ਕੇ ਚਾਰ ਸਾਲ ਹਥਿਆਰਬੰਦ ਸੰਘਰਸ਼ ਲੜਿਆ ਅਤੇ ਫਿਰ ਪੁਲਿਸ ਹੱਥੋਂ ਫੜੇ ਗਏ। ਉਹਨਾਂ ਨੇ ਪੁਲਿਸ ਤ ਸ਼ੱ ਦ ਦ ਝੱਲਿਆ, ਜੇਲ’ਚ ਕੋਠੜੀ ਅਤੇ ਡੰਡਾ ਬੇੜੀ ਦੀਆਂ ਸ ਖ਼ ਤ ਸ ਜਾ ਵਾਂ ਕੱਟੀਆਂ।´

ਏਜੰਸੀਆਂ ਨੇ ਉਹਨਾਂ ਨੂੰ ਸਰਕਾਰੀ ਗਵਾਹ ਬਣਨ ਲਈ 2 ਮੀਲੀਅਨ ਡਾਲਰ, ਰਿਹਾਈ ਅਤੇ ਕਨੇਡਾ’ਚ ਪਰਿਵਾਰ ਸਮੇਤ ਰਿਹਾਇਸ਼ ਦੇ ਲਾਲਚ ਦਿੱਤੇ ਪਰ ਉਹ ਨਾ ਡੋਲੇ। ਉਹਨਾਂ ਆਪਣੇ ਵਾਰੇ ਦੱਸਿਆ ਕਿ ਉਹ ਸਕੂਲ’ਚ ਆਪਣੀ ਜਮਾਤ ਵਿੱਚੋਂ ਸਭ ਤੋਂ ਡਰਪੋਕ ਵਿਦਿਆਰਥੀ ਸੀ। ਉਸ’ਚ ਸੰਘਰਸ਼ ਲੜਨ ਅਤੇ ਐਨਾ ਕੁਝ ਝੱਲਣ ਦਾ ਕੋਈ ਹੌਸਲਾ ਨਹੀਂ ਸੀ। ਇਹ ਬੱਸ ਗੁਰੂ ਸਾਹਿਬ ਦੀ ਕ੍ਰਿਪਾ ਸੀ ਜਿਸ ਨੇ ਉਸ ਤੋਂ ਇਹ ਸਭ ਕੁਝ ਕਰਵਾ ਲਿਆ।

ਢੰਡਾਰੀਆਂਵਾਲੇ ਵਰਗੇ ਅੰਨ੍ਹੇ ਜਿਨ੍ਹਾਂ ਨੂੰ ਸਮਰੱਥ ਗੁਰੂ ਦੀ ਅਜ਼ਮਤ, ਗੁਰੂ ਦੀ ਰੱਬੀ ਵਡਿਆਈ, ਗੁਰੂ ਦਾ ਦੈਵੀ ਪ੍ਰਤਾਪ ਨਜ਼ਰ ਨਹੀਂ ਆਉਂਦਾ। ਜਿਹੜੇ ਗੁਰੂ ਨੂੰ ਗੁਰੂ ਮੰਨਣ ਤੋਂ ਇਨਕਾਰੀ ਹਨ। ਕਬੀਰ ਜੀ ਦੀ ਉਪਰੋਕਤ ਪੰਕਤੀ ਅਜਿਹੇ ਬੇਵਕੂਫ਼ਾਂ ਲਈ ਹੈ; ਜਦਕਿ ਢੰਡਰੀਆਂਵਾਲਾ ਇਸ ਦੇ ਅਰਥ ਕੱਢ ਰਿਹਾ ਹੈ ਕਿ ਗੁਰੂ ਕੁਝ ਕਰ ਹੀ ਨਹੀੰ ਸਕਦਾ।

ਇਹ ਆਖ ਰਿਹਾ ਹੈ ਗੁਰੂ ਕੋਲ ਕਿਸੇ ਨੂੰ ਬਦਲਣ ਦਾ ਕੋਈ ਫਾਰਮੂਲਾ ਨਹੀੰ। ਇਸ ਮੰਦਬੁੱਧੀ ਨੂੰ ਲੋਕ ਪ੍ਰਚਾਰਕ ਆਖਦੇ ਹਨ ਇਹ ਭੋਲੇਭਾਲੇ ਸਿੱਖਾਂ ਦੇ ਮਨਾਂ ਗੁਰੂ ਸਾਹਿਬ ਪ੍ਰਤਾਪ ਫਿੱਕਾ ਪਾ ਰਿਹਾ ਹੈ।
– ਸਤਵੰਤ ਸਿੰਘ ਗਰੇਵਾਲ

Check Also

ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਅੰਗਰੇਜ਼ਾਂ ਨੇ ਮਹਾਰਾਜੇ ਦਾ ਕੇਵਲ ਰਾਜ ਨੀ ਖੋਹਿਆ, ਬਲਕਿ ਉਸਦੇ ਪਰਿਵਾਰ ਨੂੰ ਵੀ ਦਰ-ਦਰ ਠੋਕਰਾਂ …

%d bloggers like this: