ਯੂ-ਟਰਨ:ਮੈਂ ਕਦੇ ਨਹੀਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ, ਇਹ ਤਾਂ ਕਿਸਾਨ ਦੋਸ਼ ਲਾਉਂਦੇ ਹਨ ਕਿ ਇਹ ਬਿਲ ਕਿਸਾਨ ਵਿਰੋਧੀ ਹਨ- ਹਰਸਿਮਰਤ ਬਾਦਲ
ਖੇਤੀਬਾੜੀ ਬਿੱਲਾਂ ਬਾਰੇ ਕਿਸਾਨਾਂ ਦੇ ਕੁਝ ਸ਼ੰ ਕੇ ਜਾਇਜ਼ ਹੋ ਸਕਦੇ ਹਨ ਪਰ ਸ਼ੰਕੇ ਜਾਇਜ਼ ਹੋਣ ਜਾਂ ਨਾਜਾਇਜ਼, ਉਨ੍ਹਾਂ ਦੀ ਸੁਣਵਾਈ ਹੋਣੀ ਜ਼ਰੂਰੀ ਹੈ ਅਤੇ ਸੁਣਵਾਈ ਕਰਨੀ ਬੜੀ ਸੌਖੀ ਵੀ ਸੀ ਪਰ ਕੇਂਦਰ ਸਰਕਾਰ ਇਹ ਨਿਸਚਾ ਧਾਰੀ ਬੈਠੀ ਹੈ ਕਿ ਸਾਰੇ ਬਿੱਲ ਕਿਸਾਨਾਂ ਦੇ ਹੱਕ ‘ਚ ਹਨ ਅਤੇ ਉਨ੍ਹਾਂ ਨੂੰ ਸਿਰਫ਼ ਭ ੜ ਕਾ ਇ ਆ ਜਾ ਰਿਹਾ ਹੈ ਅਤੇ ਕਿਸਾਨਾਂ ਦੇ ਨਾਂਅ ‘ਤੇ ਸਿਆਸਤ ਖੇਡੀ ਜਾ ਰਹੀ ਹੈ | ਅਜਿਹੇ ਹਾਲਾਤ ‘ਚ ਮੇਰੇ ਕੋਲ ਦੋ ਬਦਲ ਸਨ ਜਾਂ ਤਾਂ ਕਿਸਾਨਾਂ ਦੇ ਨਾਲ ਖੜ੍ਹੀ ਹੁੰਦੀ ਜਾਂ ਸਰਕਾਰ ‘ਚ ਬਣੀ ਰਹਿੰਦੀ ਅਤੇ ਮੈਂ ਆਪਣੇ ਜ਼ਮੀਰ ਦੀ ਆਵਾਜ਼ ਸੁਣੀ |
ਇਹ ਕਹਿਣਾ ਹੈ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ, ਜਿਨ੍ਹਾਂ ਨੇ ਵੀਰਵਾਰ ਨੂੰ ਖੇਤੀਬਾੜੀ ਨਾਲ ਸਬੰਧਿਤ ਬਿੱਲਾਂ ਦੇ ਵਿਰੋਧ ‘ਚ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ |
ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਦਿੱਤੇ ਅਸਤੀਫ਼ੇ ਨੂੰ ਆਪਣੇ ਜ਼ਮੀਰ ਦੀ ਆਵਾਜ਼ ‘ਤੇ ਚੁੱਕਿਆ ਕਦਮ ਕਰਾਰ ਦਿੱਤਾ | ਉਨ੍ਹਾਂ ਦਾਅਵਾ ਕੀਤਾ ਕਿ ਆਰਡੀਨੈਂਸ ਦੇ ਆਉਣ ਤੋਂ ਪਹਿਲਾਂ ਤੋਂ ਲੈ ਕੇ ਲੋਕ ਸਭਾ ‘ਚ ਬਿੱਲ ਪੇਸ਼ ਕਰਨ ਤੱਕ ਉਨ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ ਕਿ ਕਿਸਾਨਾਂ ਦੀਆਂ ਸ਼ੰਕਾਵਾਂ ਸਰਕਾਰ ਤੱਕ ਅਤੇ ਸਰਕਾਰ ਦਾ ਭਰੋਸਾ ਕਿਸਾਨਾਂ ਤੱਕ ਪਹੁੰਚਾਇਆ ਜਾ ਸਕੇ |
ਸ਼੍ਰੋਮਣੀ ਅਕਾਲੀ ਦਲ ਆਗੂ ਨੇ ਕਿਹਾ ਜੂਨ ‘ਚ ਆਰਡੀਨੈਂਸ ਲਿਆਉਣ ਤੇ ਪਹਿਲਾਂ ਸਰਕਾਰ ਵਲੋਂ ਮਈ ‘ਚ ਖੇਤੀਬਾੜੀ ਨਾਲ ਸਬੰਧਿਤ ਮੰਤਰਾਲਿਆਂ ਤੋਂ ਸੁਝਾਅ ਮੰਗੇ ਸਨ |