ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ ਦੀ ਕਾਰਵਾਈ ਭਲਕੇ 9 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਬਲਾਕ ਜੈਤੋ ਦੇ ਪ੍ਰਧਾਨ ਛਿੰਦਰਪਾਲ ਸਿੰਘ ਦੀ ਅਗਵਾਈ ਵਿਚ ਇਕੱਤਰ ਕਿਸਾਨਾਂ ਵਲੋਂ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆ ਹੋਇਆ ਸਥਾਨਕ ਕੋਟਕਪੂਰਾ ਚੌਂਕ ਵਿਖੇ ਮੋਦੀ ਸਰਕਾਰ ਦੀ ਅਰਥੀ ਸੜ ਕੇ ਸਰਕਾਰ ਖਿਲਾਫ਼ ਨਆਰੇਬਾਜੀ ਕੀਤੀ
ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਕਿ ਆਰਥਿਕ ਤੋਰ ‘ਤੇ ਕੰਮਜੋਰ ਹੋ ਚੁੱਕੇ ਕਿਸਾਨਾਂ ਦੀ ਬਾਂਹ ਫੜਣ ਦੀ ਬਿਜਾਏ ਸਰਕਾਰਾਂ ਵਲੋਂ ਕੋਰੋਨਾ ਮ ਹਾਂ ਮਾ ਰੀ ਦੀ ਆੜ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਲਿਆ ਕੇ ਕਿਸਾਨਾਂ ਦਾ ਮੰਡੀ ਕਰਨ ਖ਼ ਤ ਮ ਕਰਨਾ, ਵਪਾਰੀਆਂ ਨੂੰ ਮੰਡੀ ਬੋਰਡ ਤੋਂ ਮੁਕਤ ਕਰਨਾ ਅਤੇ ਅਨਾਜ ਮੰਡੀ ਤੋਂ ਬਾਹਰ ਜਿਨਸ ਖਰੀਦਣ ‘ਤੇ ਮੰਡੀ ਬੋਰਡ ਦੇ ਨਿਯਮ ਖ਼ ਤ ਮ ਕਰਨ ‘ਤੇ ਤੁਲੀ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਗੁਰਮੀਤ ਸਿੰਘ ਅਤੇ ਬਲਾਕ ਪ੍ਰਧਾਨ ਮਮਦੋਟ ਗੁਰਸੇਵਕ ਸਿੰਘ ਦੀ ਅਗਵਾਈ ਹੇਠ ਅੱਜ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਮਮਦੋਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਸੱਦੇ ਤੇ ਅੱਜ ਪੰਜਾਬ ਭਰ ਦੀ ਤਰ੍ਹਾਂ ਐਸ.ਡੀ.ਐਮ. ਦਫ਼ਤਰ ਖੰਨਾ ਦੇ ਸਾਹਮਣੇ ਰਾਸ਼ਟਰੀ ਮਾਰਗ ਤੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਅਤੇ ਖੇਤੀ ਆਰਡੀਨੈਂਸਾਂ ਦੀਆਂ ਕਾਪੀਆਂ ਸਾੜੀਆਂ । ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ ਤਜਿੰਦਰ ਸਿੰਘ ਤੇਜ਼ੀ ਰਾਜੇਵਾਲ ਅਤੇ ਰਜਿੰਦਰ ਸਿੰਘ ਕੋਟ ਪਨੈਚ ਨੇ ਕੇਂਦਰ ਸਰਕਾਰ ਨੂੰ ਸਖ਼ਤ ਤਾੜਨਾ ਕੀਤੀ ਕਿ ਪੰਜਾਬ ਦੀ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਟੁੱਟਣ ਤੋਂ ਬਚਾਉਣ ਲਈ ਖੇਤੀ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਲਿਆ ਜਾਵੇ।
