Breaking News
Home / ਪੰਜਾਬ / ਪੰਜਾਬ ਪੁਲਿਸ ਨੇ ਵਾਲੀਬਾਲ ਦਾ ਨੈੱਟ ਲਾਉਣ ਦੇ ਤਾਰ ਖਾਲਿਸਤਾਨ ਨਾਲ ‘ਜੋੜੇ’

ਪੰਜਾਬ ਪੁਲਿਸ ਨੇ ਵਾਲੀਬਾਲ ਦਾ ਨੈੱਟ ਲਾਉਣ ਦੇ ਤਾਰ ਖਾਲਿਸਤਾਨ ਨਾਲ ‘ਜੋੜੇ’

ਪੰਜਾਬ ਪੁਲਿਸ ਦੀ ਮਿਹਨਤ ਰੰਗ ਲਿਆਈ; ਵਾਲੀਬਾਲ ਰਾਹੀਂ ਦ ਹਿ ਸ਼ ਤ ਗ ਰ ਦੀ ਫੈਲਾਉਣ ਵਾਲੇ ਕੀਤੇ ਕਾ ਬੂ ; ਵੱਡੇ ਨੁਕਸਾਨ ਤੋਂ ਹੋਇਆ ਬਚਾਅ ; ਮਿਲ ਸਕਦੇ ਨੇ ਰਾਸ਼ਟਰਪਤੀ ਮੈਡਲ
ਤਰਨ ਤਾਰਨ, 16 ਸਤੰਬਰ,ਗੁਰਬਖਸ਼ਪੁਰੀ-ਪਿੰਡ ਮੀਆਂਪੁਰ ਦੇ ਨੌਜਵਾਨਾਂ ਦੇ ਦੋ ਧ ੜਿ ਆਂ ਦਰਮਿਆਨ ਵਾਲੀਬਾਲ ਦਾ ਨੈੱਟ ਲਗਾਉਣ ਤੋਂ ਇਸ ਸਾਲ ਜਨਵਰੀ ਮਹੀਨੇ ਹੋਈ ਤਕਰਾਰ ਕਥਿਤ ਕੌਮਾਂਤਰੀ ਪੱਧਰ ’ਤੇ ਖਾਲਿਸਤਾਨੀ ਪੱਖੀਆਂ ਨਾਲ ਜੋੜ ਦਿੱਤੇ ਗਏ ਹਨ। ਇਸ ਸਬੰਧੀ ਪੰਜਾਬ ਪੁਲੀਸ ਬੀਤੇ ਦਿਨ ਪਿੰਡ ਦੇ ਦੋ ਨੌਜਵਾਨਾਂ ਹਰਜੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਗ੍ਰਿ ਫ਼ ਤਾ ਰ ਕੀਤਾ ਹੈ ਅਤੇ ਪੁਲੀਸ ਦੀਆਂ ਨਜ਼ਰ ਅਜੇ ਕੁਝ ਹੋਰ ਨੌਜਵਾਨਾਂ ’ਤੇ ਵੀ ਟਿਕੀ ਹੋਈ ਹੈ|

ਪੁਲੀਸ ਇਨ੍ਹਾਂ ਕਾਬੂ ਕੀਤੇ ਨੌਜਵਾਨਾਂ ਦੇ ਸਬੰਧ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਐੱਲਐੱਫ) ਨਾਲ ਹੋਣ ਦਾ ਦੋ ਸ਼ ਲਾ ਰਹੀ ਹੈ| ਪੁਲੀਸ ਨੂੰ ਜਿਹੜੇ ਹੋਰ ਨੌਜਵਾਨਾਂ ’ਤੇ ਸ਼ੱ ਕ ਹੈ, ਉਨ੍ਹਾਂ ਵਿਚ ਪਿੰਡ ਦੇ ਇਕ ਉਸ ਨੌਜਵਾਨ ਦਾ ਨਾਂ ਵੀ ਸ਼ਾਮਲ ਹੈ, ਜੋ ਪਿੰਡ ਅੰਦਰ ਦਾਨ-ਪੁੰਨ, ਧਰਮ-ਅਰਥ ਆਦਿ ਦੇ ਕੰਮ ਕਰਨ ਵਿਚ ਮੋਹਰੀ ਰਿਹਾ ਹੈ। ਇਸ ਨੌਜਵਾਨ ਖ਼ਿਲਾਫ਼ ਦੋ ਕੁ ਹਫ਼ਤੇ ਪਹਿਲਾਂ ਐਮਾ ਖੁਰਦ ਦੇ ਵਿਅਕਤੀ ਦੀ ਹੱ ਤਿ ਆ ਕਰਨ ਸਬੰਧੀ 11 ਹੋਰਨਾਂ ਸਮੇਤ ਦਫ਼ਾ 302 ਅਧੀਨ ਕੇਸ ਦਰਜ ਕੀਤਾ ਗਿਆ ਹੈ| ਹਾਲਾਂਕਿ ਇਕ ਪੀ ੜ ਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਗ੍ਰਿ ਫ਼ ਤਾ ਰੀ ਤੋਂ ਡਰਦਾ ਕਿਧਰੇ ਕੰਮਕਾਰ ਕਰਦਾ ਰਿਹਾ ਹੈ ਪਰ ਪੁਲੀਸ ਨੇ ਇਸ ਮਾਮਲੇ ਦੇ ਤਾਰ ਕਥਿਤ ਖਾਲਿਸਤਾਨ ਨਾਲ ਜੋੜ ਦਿੱਤੇ।

ਪੁਲੀਸ ਵੱਲੋਂ ਗ੍ਰਿ ਫ਼ ਤਾ ਰ ਕੀਤੇ ਗਏ ਹਰਜੀਤ ਸਿੰਘ (24) ਦੇ ਹਲਵਾਈ ਦਾ ਕੰਮ ਕਰਦੇ ਪਿਤਾ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਲੜਕੇ ਨੂੰ ਫੌਜ ਵਿਚ ਭਰਤੀ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਸੀ। ਇਸ ਲਈ ਉਸ ਦਾ ਲੜਕਾ ਕਈ ਸਾਲਾਂ ਤੋਂ ਮੈਦਾਨ ’ਚ ਜਾ ਕੇ ਅਭਿਆਸ ਕਰਦਾ ਆ ਰਿਹਾ ਸੀ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: