Breaking News
Home / ਪੰਜਾਬ / ਵਾਇਰਲ ਵੀਡੀਉ- ਹਰਸਿਮਰਤ ਦੇ ਅਸਤੀਫੇ ਤੇ ਤੁਸੀਂ ਰਾਮੂਵਾਲੀਆ ਦਾ ਬਿਆਨ ਸੁਣ ਕੇ ਹੱਸੀ ਜਾਣਾ

ਵਾਇਰਲ ਵੀਡੀਉ- ਹਰਸਿਮਰਤ ਦੇ ਅਸਤੀਫੇ ਤੇ ਤੁਸੀਂ ਰਾਮੂਵਾਲੀਆ ਦਾ ਬਿਆਨ ਸੁਣ ਕੇ ਹੱਸੀ ਜਾਣਾ

ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਬੀਬੀ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੇ ਕੁੱਝ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ।

ਸੀਨੀਅਰ ਅਕਾਲੀ ਆਗੂ ਤੇ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇਹ ਕਹਿੰਦਿਆਂ ਮੰਤਰੀ ਮੰਡਲ ਨੂੰ ਛੱਡ ਦਿੱਤਾ ਕਿ ਉਹ ਤੇ ਉਹਨਾਂ ਦੀ ਪਾਰਟੀ ਕਿਸੇ ਭੀਵੀ ਕਿਸਾਨ ਵਿਰੋਧੀ ਫੈਸਲੇ ਵਿਚ ਭਾਈਵਾਲ ਨਹੀਂ ਬਣ ਸਕਦੀ।

“ਮੇਰਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਉਸ ਪਵਿੱਤਰ ਸੋਚ , ਸ਼ਾਨਾ ਮੱਤੀ ਵਿਰਾਸਤ ਅਤੇ ਸਮਰਪਣ ਭਾਵਨਾ ਦਾ ਪ੍ਰਤੀਕ ਹੈ ਜਿਸ ਅਨੁਸਾਰ ਅਕਾਲੀ ਦਲ ਕਿਸਾਨਾਂ ਦੇ ਹਿੱਤਾਂ ਲਈ ਲ ੜਾ ਈ ਵਿਚ ਕਿਸੇ ਭੀ ਹੱਦ ਤਕ ਜਾਣ ਤੋਂ ਕਦੇ ਪਿਛਾਂਹ ਨਹੀਂ ਹਟਿਆ ਤੇ ਨਾ ਹਟੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਚਾਰ ਸਫ਼ਿਆਂ ਦੇ ਅਸਤੀਫੇ ਵਿਚ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਉੱਤੇ ਫਖਰ ਹੈ ਕਿ ਅੱਜ ਉਹ ਅਕਾਲੀ ਦਲ ਦੀ ਇਸ ਨਿਵੇਕਲੀ ਵਿਰਾਸਤ ਨੂੰ ਹੋਰ ਅੱਗੇ ਵਧਾਉਣ ਵਿਚ ਆਪਣਾ ਰੋਲ ਨਿਭਾ ਰਹੇ ਹਨ।

“ਮੈਨੂੰ ਇਸ ਗੱਲ ਉਤੇ ਵੀ ਬਹੁਤ ਮਾਣ ਹੈ ਕਿ ਸਾਡੇ ਕਿਸਾਨਾਂ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ ਉਤੇ ਹੀ ਰੱਖਦੇ ਆਏ ਹਨ ਅਤੇ ਪਾਰਟੀ ਨੇ ਉਹਨਾਂ ਦੀਆਂ ਇਹਨਾਂ ਉਮੀਦਾਂ ਤੇ ਇਸ ਵਿਸ਼ਵਾਸ ਉੱਤੇ ਹਮੇਸ਼ ਪੂਰੀ ਉਤਰੀ ਹੈ। ਜੋ ਕੁੱਝ ਮਰਜ਼ੀ ਹੋ ਜਾਏ, ਅਸੀਂ ਪਾਰਟੀ ਦੀ ਇਸ ਵਿਰਾਸਤ ਨੂੰ ਅਤੇ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪਹੁੰਚਣ ਦਿਆਂਗੇ। ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਭਰੋਸਾ ਸਾਡੇ ਲਈ ਬੇਹੱਦ ਪਵਿੱਤਰ ਹੈ ਤੇ ਇਸ ਉਤੇ ਹਮੇਸ਼ਾ ਪੂਰਾ ਉਤਰਿਆ ਜਾਏਗਾ।”ਉਹਨਾਂ ਅੱਗੇ ਚੱਲ ਇਹ ਵੀ ਕਿਹਾ ਕਿ ਉਹਨਾਂ ਦਾ ਫੈਸਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਇਤਿਹਾਸਕ ਸ਼ਖਸੀਅਤ ਵਲੋਂ ਬਖਸ਼ੇ ਕਿਸਾਨਾਂ ਪੱਖੀ ਤੇ ਪੰਥਿਕ ਵਿਰਸੇ ਤੋਂ ਪ੍ਰੇਰਿਤ ਹੈ ਜਿਸ ਅਨੁਸਾਰ ਉਹ ਦੇਸ਼ ਦੇ ਹਿੱਤਾਂ ਦੇ ਕਿਸੇ ਲੜਾਈ ਤੋਂ ਵੀ ਪਿੱਛੇ ਨਹੀਂ ਹਟੇ ਤੇ ਇਸ ਮਾਰਗ ਤੇ ਵੱਡੇ ਤੋਂ ਵੱਡੇ ਲਾਲਚਾਂ ਨੂੰ ਠੋਕਰ ਮਾਰੀ ਹੈ। ਦੇਸ ਦੇ ਹਿੱਤਾਂ ਦੀ ਲੜਾਈ ਭਾਵੇਂ ਐਮਰਜੈਂਸੀ ਵਿਰੁੱਧ ਹੋਏ ਜਾ ਦੇਸ਼ ਅੰਦਰ ਫ਼ੇਡਰਲ ਢਾਂਚੇ ਦੀ ਸਥਾਪਨਾ ਲਈ, ਫੌਜੀ ਸੁਰੱਖਿਆ ਦੇ ਹੋਏ ਜਾ ਖਾਦ ਸੁਰੱਖਿਆ ਦੀ, ਸਰਦਾਰ ਬਾਦਲ ਨੇ ਹਮੇਸ਼ਾ ਅਡਿੱਗ ਰਹਿ ਕੇ ਸੰਘਰਸ਼ ਕਰਨਾ ਸਿਖਾਇਆ ਹੈ…ਮੈਂ ਅੱਜ ਉਸ ਵਿਰਾਸਤ ਉੱਤੇ ਹੀ ਪਹਿਰਾ ਦੇ ਰਹੀ ਹਾਂ।”ਬਾਅਦ ਵਿੱਚ ਇੱਕ ਬਿਆਨ/ ਪੱਤਰਕਾਰਾਂ ਨਾਲ ਗੱਲਬਾਤ ਵਿਚ ਬਾਦਲ ਨੇ ਕਿਹਾ ਕਿ ਉਹਨਾਂ ਆਪਣੇ ਕਦਮ ਨੂੰ ਕੋਈ ਕੁਰਬਾਨੀ ਨਹੀਂ ਸਮਝਦੇ। ਇਹ ਤਾਂ ਕਿਸੇ ਵੀ ਸਵੈਮਾਣ ਵਾਲੇ ਕਿਸਾਨਾਂ ਪੱਖੀ ਅਕਾਲੀ ਲਈ ਇਕ ਸੁਭਾਵਕ ਕਦਮ ਹੈ , ਕੁਰਬਾਨੀ ਤਾਂ ਅਸਲ ਵਿਚ ਕਿਸਾਨਾਂ ਵੀਰ ਤੇ ਬਜ਼ੁਰਗ ਦਿੰਦੇ ਹਨ। ਮੈਂ ਤਾਂ ਉਹਨਾਂ ਦੀ ਬੇਟੀ ਤੇ ਭੈਣ ਵੱਜੋਂ ਕੇਵਲ ਉਹਨਾਂ ਦੇ ਨਾਲ ਖੜੀ ਹਾਂ “

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: