Breaking News
Home / ਪੰਜਾਬ / ਜਿਹੜੀ ਕੌਮ ਸ਼ੇਰਾਂ ਨਾਲ ਲ ੜ ਸਕਦੀ ਉਹਦੇ ਨਾਲ ਪੰਗੇ ਨਾਂ ਲਉ- ਭਗਵੰਤ ਮਾਨ

ਜਿਹੜੀ ਕੌਮ ਸ਼ੇਰਾਂ ਨਾਲ ਲ ੜ ਸਕਦੀ ਉਹਦੇ ਨਾਲ ਪੰਗੇ ਨਾਂ ਲਉ- ਭਗਵੰਤ ਮਾਨ

ਕਿਸਾਨ ‘ਅੰਨਦਾਤਾ’ ਅਤੇ ਟੈਰਕਟਰ ‘ਖੇਤਾਂ ਦਾ ਰਾਜਾ’ ਹੁਣ ਨਹੀਂ ਰਹਿਣਗੇ…ਕਿਉਂਕਿ ਉਹਨਾਂ ਨੂੰ ਪੂੰਜੀਪਤੀਆਂ ਦੇ ਹੱਥ ਵੇਚ ਦਿੱਤਾ ਗਿਆ ਹੈ…!

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲੋਕ ਸਭਾ ਸੈਸ਼ਨ ਦੌਰਾਨ ਖੇਤੀ ਆਰਡੀਨਸਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਦੇ ਰੋਸ ਵਜੋਂ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣਾ ਰੋਸ ਜਤਾਇਆ ਹੈ । ਇਸ ਗੱਲ ਦੀ ਪੁਸ਼ਟੀ ਕਰਦਿਆਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਆਰਡੀਨੈਂਸਾਂ ਨੂੰ ਪਾਸ ਕਰਨ ਦੇ ਵਿਰੋਧ ਵਿੱਚ ਆਪਣਾ ਅਸਤੀਫਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਭੇਜ ਦਿੱਤਾ ਹੈ ।

ਗੁਰਦਾਸਪੁਰ ਜ਼ਿਲ੍ਹੇ ਦੇ ਸੁਹਿਰਦ ਵੋਟਰ ਸੰਨੀ ਦਿਓਲ ਨੂੰ ਇੱਕ ਵਾਰ ਜਰੂਰ ਪੁੱਛਣ ਕਿ ਜਦੋਂ ਉਹ ਖੇਤੀ ਆਰਡੀਨੈਂਸਾਂ ਤੇ ਮੁਜ਼ਾਹਰੇ ਕਰ ਰਹੇ ਸਨ ਤਾਂ ਉਨ੍ਹਾਂ ਦੀ ਆਵਾਜ਼ ਕਿੱਥੇ ਸੀ ?? ਭਾਵੇਂ ਕਿ ਲੋਕਾਂ ਨੇ ਸੰਨੀ ਦਿਓਲ ਨਾਲ ਤਸਵੀਰਾਂ ਖਿਚਵਾਉਣ ਲਈ ਆਪਣੀਆਂ ਦਸਤਾਰਾਂ ਰੁੱਲਣ ਦੀ ਵੀ ਪਰਵਾਹ ਨਹੀਂ ਕੀਤੀ ਸੀ ਤੇ ਸੰਨੀ ਦਿਓਲ ਵੀ ਖੁਦ ਨੂੰ ਕਿਸਾਨ ਦਾ ਪੁੱਤ ਹੀ ਆਖਦਾ ਰਿਹਾ ਪਰ ਹੁਣ ਲਭਿਆ ਨਹੀਂ ਲੱਭ ਰਿਹਾ, ਘੱਟੋ-ਘੱਟ ਲੋਕਾਂ ਨਾਲ ਚਾਰ ਤਸਵੀਰਾਂ ਹੀ ਖਿੱਚਾਂ ਜਾਂਦਾ ਲੋਕਾਂ ਦਾ ਚਾਅ ਹੀ ਪੂਰਾ ਹੋ ਜਾਂਦਾ…!!

ਕੁਲਤਰਨ ਸਿੰਘ ਪਧਿਆਣਾ

ਸੰਕੇਤਕ ਕੁਰਬਾਨੀ

ਜੇ ਬਾਦਲ ਦਲ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਹੈ ਤਾਂ ਫਿਰ ਮੋਦੀ ਸਰਕਾਰ ਨੂੰ ਸਮਰਥਨ ਜਾਰੀ ਰੱਖਣ ਦਾ ਕੀ ਮਤਲਬ? ਉਸੇ ਸਰਕਾਰ ਨੇ ਤਾਂ ਲਿਆਂਦੇ ਨੇ ਇਹ ਖੇਤੀ ਵਿਰੋਧੀ ਬਿੱਲ! ਸਰਕਾਰ ਦਾ ਸਮਰਥਨ ਜਾਣੀਕਿ ਖੇਤੀ ਆਰਡੀਨੈਂਸਾਂ ਦਾ ਸਮਰਥਨ।ਫਿਰ ਆਹ ਅਸਤੀਫ਼ੇ ਵਾਲਾ ਡਰਾਮਾ ਕਰਕੇ “ਸੰਕੇਤਕ ਕੁਰਬਾਨੀ” ਦਾ ਕੋਈ ਫਾਇਦਾ ਨਾ ਜੀ ਹੋਇਆ ਐਲਐਮਏ ਸਾਬ੍ਹ!
ਇਹ ਤਾਂ ਬੱਚੇ ਬੱਚੇ ਨੂੰ ਵੀ ਪਤਾ ਕਿ ਮੋਦੀ ਨਾਲ ਮੁਲਾਕਾਤ ‘ਚ ਇਹ ਤੈਅ ਹੋਇਆ ਹੋਣਾ ਕਿ ਤੁਸੀ ਆਪਣਾ ਕੰਮ ਕਰੋ, ਅਸੀਂ ਆਪਣਾ ਕਰਦੇ ਆਂ। ਤੁਸੀਂ ਬਿਲ ਪਾਸ ਕਰ ਦਿਓ, ਅਸੀਂ ਅਸਤੀਫ਼ਾ ਦੇ ਦਿਆਂਗੇ…… ਅਗਲੇ ਮੋੜ ‘ਤੇ ਆਪਾਂ ਫਿਰ ਇਕੱਠੇ।ਪਰ ਲਗਦਾ ਨੀ ਕਿ ਪੰਜਾਬ ਦੇ ਲੋਕ ਇੰਨੇ ਬੇਵਕੂਫ਼ ਨੇ ਕਿ ਇਹ ਲਘੁੱਤਮ-ਮਹੱਤਮ ਸਮਝ ਨਾ ਸਕਣ!ਯੇਅੜਾ ਸਮਝਾ ਹੈ ਕਯਾ!

#ਗੁਰਪ੍ਰੀਤਸਿੰਘਸਹੋਤਾ #ਸਰੀ #ਚੜ੍ਹਦੀਕਲਾਬਿਊਰੋ

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: