Breaking News
Home / ਰਾਸ਼ਟਰੀ / ਕਰਨ ਜੌਹਰ ਖਿਲਾਫ਼ ਸ਼ਿਕਾਇਤ ਦਰਜ, ਮਨਜਿੰਦਰ ਸਿਰਸਾ ਨੇ ਪੇਸ਼ ਕੀਤੇ ਸਬੂਤ

ਕਰਨ ਜੌਹਰ ਖਿਲਾਫ਼ ਸ਼ਿਕਾਇਤ ਦਰਜ, ਮਨਜਿੰਦਰ ਸਿਰਸਾ ਨੇ ਪੇਸ਼ ਕੀਤੇ ਸਬੂਤ

ਨਵੀਂ ਦਿੱਲੀ – ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇੰਡਸਟਰੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਗਏ ਹਨ। ਪਹਿਲਾਂ ਇੰਡਸਟਰੀ ਨੈਪੋਟਿਜ਼ਮ ਅਤੇ ਫਿਲਮ ਮਾਫੀਆ ਕਾਰਨ ਸੁਰਖੀਆਂ ਵਿਚ ਰਹੀ ਸੀ। ਇਸ ਦੇ ਨਾਲ ਹੀ ਡ ਰੱ ਗ ਕੁਨੈਕਸ਼ਨ ਮਾਮਲੇ ਵਿਚ ਗ੍ਰਿ ਫ਼ ਤਾ ਰ ਅਦਾਕਾਰ ਦੀ ਪ੍ਰੇਮਿਕਾ ਰੀਆ ਚੱਕਰਵਰਤੀ ਦੇ ਬਿਆਨ ਨੇ ਕਈ ਸਿਤਾਰਿਆਂ ਦੇ ਗਲੇ ‘ਤੇ ਤਲ ਵਾ ਰ ਲਟਕਣੀ ਸ਼ੁਰੂ ਹੋ ਗਈ ਹੈ।

ਰਿਆ ਨੇ ਐਨਸੀਬੀ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਬਾਲੀਵੁੱਡ ਵਿਚ ਤਕਰੀਬਨ 80 ਪ੍ਰਤੀਸ਼ਤ ਲੋਕ ਨ ਸ਼ਿ ਆਂ ਦੀ ਵਰਤੋਂ ਕਰਦੇ ਹਨ।

ਉਸ ਸਮੇਂ ਤੋਂ ਨਿਰਦੇਸ਼ਕ ਕਰਨ ਜੌਹਰ ਐਨਸੀਬੀ ਦੇ ਨਿ ਸ਼ਾ ਨੇ ‘ਤੇ ਆ ਗਏ ਹਨ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਵੀ ਕਰਨ ਜੌਹਰ ਵੱਲੋਂ ਕੀਤੀ ਗਈ ਇਕ ਪਾਰਟੀ ਬਾਰੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਮਨਜਿੰਦਰ ਸਿਰਸਾ ਨੇ ਪਾਰਟੀ ਵਿਚ ਨ ਸ਼ਿ ਆਂ ਦੀ ਵਰਤੋਂ ਬਾਰੇ ਗੱਲ ਕੀਤੀ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਇਸ ਪਾਰਟੀ ਵਿਚ ਸਾਲ 2019 ਵਿਚ ਨਸ਼ੇ ਦੀ ਵਰਤੋਂ ਕੀਤੀ ਗਈ ਸੀ। ਇਸ ਮਾਮਲੇ ਵਿਚ, ਉਹਨਾਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਡੀਜੀ ਰਾਕੇਸ਼ ਅਸਥਾਨਾ ਨਾਲ ਵੀ ਗੱਲਬਾਤ ਕੀਤੀ ਹੈ। ਬੀਤੇ ਮੰਗਲਵਾਰ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਕਰਨ ਜੌਹਰ ਖਿਲਾਫ਼ ਦਰਜ ਕੀਤੀ ਸ਼ਿਕਾਇਤ ਦੀਆਂ ਤਸਵੀਰਾਂ ਪੋਸਟ ਕੀਤੀਆਂ ਸਨ।


ਇਸ ਨੂੰ ਪੋਸਟ ਕਰਦਿਆਂ, ਉਹਨਾਂ ਨੇ ਲਿਖਿਆ ਹੈ ਕਿ ਉਹ ਬੀਐਸਐਫ਼ ਦੇ ਹੈਡ ਕੁਆਟਰਾਂ ਵਿਚ ਐਨਸੀਬੀ ਚੀਫ ਰਾਕੇਸ਼ ਅਸਥਾਨਾ ਨਾਲ ਵਿਸ਼ੇਸ਼ ਤੌਰ ‘ਤੇ ਮਿਲੇ ਹੈ। ਜਿਸ ਵਿਚ ਉਹਨਾਂ ਨੇ 2019 ਵਿਚ ਹੋਈ ਕਰਨ ਜੌਹਰ ਦੀ ਡਰੱਗ ਪਾਰਟੀ ਦੀ ਜਾਂਚ ਅਤੇ ਕਾਰਵਾਈ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ, ਨੇਤਾ ਨੇ ਕਰਨ ਜੌਹਰ ਦੀ ਪਾਰਟੀ ਦੀ ਇਕ ਪੁਰਾਣੀ ਵੀਡੀਓ ਵੀ ਸ਼ੇਅਰ ਕੀਤੀ ਹੈ। ਜਿਸ ਵਿਚ ਉਹਨਾਂ ਨੇ ਕਿਹਾ ਹੈ ਕਿ “ਇਸ ਵੀਡੀਓ ਵਿੱਚ ਵੇਖੇ ਗਏ ਹਰ ਚਿਹਰੇ ਨੂੰ ਯਾਦ ਕਰ ਲਵੋ।,

ਕੁਝ ਦਿਨਾਂ ਵਿੱਚ ਇਹ ਲੋਕ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਦਫਤਰ ਦੇ ਬਾਹਰ ਲਾਈਨ ਵਿਚ ਖੜ੍ਹੇ ਦਿਖਾਈ ਦੇਣਗੇ! ਆਪਣੀਆਂ ਨ ਸ਼ਿ ਆਂ ਵਾਲੀਆਂ ਪਾਰਟੀਆਂ ਕਾਰਨ ਜੇਲ੍ਹ ਜਾਣ ਦੀ ਤਿਆਰੀ ਵਿੱਚ!”# ਉੱਡਤਾਬਾਲੀਵੁੱਡ। ਸਿਰਸਾ ਨੇ ਇਸ ਪੋਸਟ ‘ਚ ਕੰਗਨਾ ਰਣੌਤ, ਦੀਪਿਕਾ ਪਾਦੂਕੋਣ, ਵਿੱਕੀ ਕੌਸ਼ਲ ਅਤੇ ਸ਼ਾਹਿਦ ਕਪੂਰ ਨੂੰ ਵੀ ਟੈਗ ਕੀਤਾ ਹੈ।

ਦੱਸ ਦਈਏ ਕਿ ਕਰਨ ਜੌਹਰ ਦੀ ਪਾਰਟੀ ਦਾ ਜੋ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਇੰਡਸਟਰੀ ਦੇ ਕਈ ਵੱਡੇ ਚਿਹਰੇ ਦਿਖਾਈ ਦੇ ਰਹੇ ਹਨ। ਜਿਸ ਵਿੱਚ ਮਲਾਇਕਾ ਅਰੋੜਾ, ਅਰਜੁਨ ਕਪੂਰ, ਸ਼ਾਹਿਦ ਕਪੂਰ, ਰਣਬੀਰ ਕਪੂਰ, ਦੀਪਿਕਾ ਪਾਦੂਕੋਣ, ਵਿੱਕੀ ਕੌਸ਼ਲ ਅਤੇ ਜ਼ੋਇਆ ਅਖ਼ਤਰ ਸ਼ਾਮਲ ਹਨ।

Check Also

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ …

%d bloggers like this: