Breaking News
Home / ਸਾਹਿਤ / ਕੀ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ?

ਕੀ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ?

ਰਾਜਮੋਹਨ ਗਾਂਧੀ ਆਪਣੀ ਕਿਤਾਬ “ਔਰੰਗਜੇਬ ਤੋਂ ਮਾਊਂਟਬੇਟਨ ਤਕ ਦਾ ਇਤਿਹਾਸ” ਵਿਚ ਇਕ ਸਵਾਲ ਕਰਦਾ ਹੈ । ਕਿ 1947 ਤੋਂ ਪਹਿਲਾਂ ਸਿੱਖ ਪੰਜਾਬ ਵਿਚ ਕੁਝ ਪ੍ਰਤੀਸ਼ਤ ਹੀ ਸਨ । ਬਹੁਗਿਣਤੀ ਚ ਮੁਸਲਿਮ ਤੇ ਹਿੰਦੂ ਸੀ । ਪਰ ਪੰਜਾਬ ਲਈ ਕੱਲੇ ਸਿੱਖ ਹੀ ਲ ੜ ਦੇ ਰਹੇ । ਪੰਜਾਬ ਦੀ ਖਾਤਿਰ ਅਠਾਰਵੀਂ ਸਦੀ ਚ ਮੁਗਲਾਂ ਨਾਲ ਤੇ ਫਿਰ ਅੰਗਰੇਜਾਂ ਨਾਲ ਸਿਰਫ ਸਿੱਖ ਹੀ ਲ ੜੇ । ਬਹੁਗਿਣਤੀ ਮੁਸਲਿਮ ਤੇ ਹਿੰਦੂ ਚੁੱਪ ਰਹੇ ਜਾਂ ਤਮਾਸ਼ਾ ਵੇਖਦੇ ਰਹੇ ।

ਸਿੱਖ ਆਪਣੇ ਲਈ ਹੀ ਨਹੀਂ ਲੜੇ ਬਲਕਿ ਏਥੇ ਵਸਣ ਵਾਲੇ ਪੰਜਾਬੀ ਹਿੰਦੂਆਂ ਤੇ ਮੁਸਲਮਾਨਾਂ ਦੀ ਜਰਵਾਣਿਆਂ ਤੋਂ ਰਾਖੀ ਵੀ ਕਰਦੇ ਰਹੇ । ਆਪਣੇ ਰਾਜ ਸਮੇਂ ਵੀ ਸਿੱਖਾਂ ਨੇ ਇਹਨਾ ਦਾ ਖਾਸ ਖਿਆਲ ਰੱਖਿਆ । ਫਿਰ ਵੀ ਪੰਜਾਬ ਤੇ ਪਈ ਹਰ ਮੁ ਸੀ ਬ ਤ ਦਾ ਟਾਕਰਾ ਕੱਲੇ ਸਿੱਖਾਂ ਨੇ ਹੀ ਕੀਤਾ, ਪੰਜਾਬੀ ਹਿੰਦੂ ਤੇ ਮੁਸਲਿਮ ਚੁੱਪ ਰਹੇ । ਕੀ ਪੰਜਾਬ ਕੱਲੇ ਸਿੱਖਾਂ ਦਾ ਹੈ ? ਸਾਬਿਤ ਤਾਂ ਇਹੀ ਹੁੰਦਾ ਹੈ ਕਿ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ । ਏਥੇ ਵੱਸਣ ਵਾਲੇ ਮੁਸਲਮਾਨ ਤੇ ਹਿੰਦੂ ਦੋਨੋ ਹੀ ਪੰਜਾਬੀ ਨਹੀਂ ਹਨ ।

ਇਹ ਰਾਜਮੋਹਨ ਗਾਂਧੀ ਦੇ ਕੁਝ ਕੁ ਸਵਾਲ ਜਵਾਬ ਨੇ ਉਹ ਹੋਰ ਵੀ ਬੜੇ ਸਵਾਲ ਜਵਾਬ ਕਰਦਾ । ਉਸਦੇ ਸਵਾਲਾਂ ਜਵਾਬਾਂ ਨੂੰ ਏਥੇ ਹੀ ਛੱਡਦੇ ਹੋਏ ਅੱਗੇ ਆਉਣੇ ਆਂ । 1947 ਤੋਂ 84 ਤੱਕ ਦੇ ਸਮੇਂ ਦੌਰਾਨ ਪੰਜਾਬ ਦਾ ਹਿੰਦੂ ਤਾਂ ਪੰਜਾਬ ਦੇ ਵਿਰੋਧ ਚ ਗਿਆ ਹੀ ਗਿਆ , ਸਗੋਂ ਏਥੇ ਬਚੇ ਮੁਸਲਮਾਨਾਂ ਨੇ ਵੀ ਚੁੱਪ ਚ ਹੀ ਭਲਾਈ ਸਮਝੀਂ ।

ਪੰਜਾਬ ਦੇ ਹੱਕਾਂ ਦੀ ਖਾਤਿਰ ਹੁਣ ਵੀ ਸਿਰਫ ਸਿੱਖ ਹੀ ਲ ੜ ਰਿਹਾ ਹੈ । ਪੰਜਾਬੀ ਹਿੰਦੂ ਤੇ ਮੁਸਲਿਮ ਦੋਨੋ ਚੁੱਪ ਨੇ । ਸਾਡਿਆਂ ਦੇ ਅੰਦਰੋ ਹਜੇ ਵੀ ਭਾਈਚਾਰਕ ਸਾਂਝ ਵਾਲਾ ਕੀ ੜਾ ਨੀ ਨਿਕਲਦਾ ਪਿਆ ।

#ਕੁਲਜੀਤ_ਸਿੰਘ_ਖੋਸਾ

ਕਿਤਾਬ ਦਾ ਨਾਮ – ਔਰੰਗਜੇਬ ਤੋਂ ਮਾਊਂਟਬੇਟਨ ਤੱਕ ਦਾ ਇਤਿਹਾਸ, ਲੇਖਕ – ਰਾਜਮੋਹਨ ਗਾਂਧੀ, ਕਿਤਾਬ ਦਾ ਨਾਮ – ਔਰੰਗਜੇਬ ਤੋਂ ਮਾਊਂਟਬੇਟਨ ਤੱਕ ਦਾ ਇਤਿਹਾਸ
ਲੇਖਕ – ਰਾਜਮੋਹਨ ਗਾਂਧੀ, ਅਨੁਵਾਦ – ਪ੍ਰੋ : ਹਰਪਾਲ ਸਿੰਘ ਪੰਨੂ

ਜੇ ਸਿੱਖਾਂ ਕੋਲ ਰਾਜ ਨਾ ਹੋਵੇ ਤਾਂ ਸਿੱਖ ਦੀ ਕੀਮਤ ਪਿੰਜਰੇ ਦੇ ਪੰਛੀ ਨਾਲੋਂ ਵਧੇਰੇ ਨਹੀਂ । ਜੇ ਸਿੱਖਾਂ ਵਿਚ ਰਾਜ ਦੀ ਗੱਲ ਨਹੀਂ ਚੱਲਣੀ ਤਾਂ ਹਿੰਦੋਸਤਾਨ ਦੇ ਪਿੰਜਰੇ ਚ ਇਹਨਾ ਬੱਚਿਆਂ ਨੇ ਆਉਣ ਵਾਲੇ ਸਮੇਂ ਚ ਪੰਛੀਆਂ ਦੀ ਤਰਾਂ ਤ ੜ ਫ ਤ ੜ ਫ ਕੇ ਮ ਰ ਨਾ ।
(ਸਰਦਾਰ ਭਰਪੂਰ ਸਿੰਘ ਬਲਬੀਰ ਜੀ ਦੀ ਇੱਕ ਸਪੀਚ ਵਿੱਚੋਂ)

‘ਸਿੱਖਾਂ ਦੀਆਂ ਅਗਲੀਆਂ ਪੁਸ਼ਤਾਂ ‘ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ’ ਨੂੰ ਅਵਾਜਾਂ ਮਾ ਰ-ਮਾ ਰ ਰੋਇਆ ਕਰਨਗੀਆਂ’
-ਸੰਤਾਂ ਦੀ ਸ਼ਹਾਦਤ ਤੋਂ ਬਾਅਦ ਪਾਕਿਸਤਾਨੀ ਕਵੀ ‘ਅਫਜਲ ਅਹਿਸਨ ਰੰਧਾਵਾ’ ਦਾ ਪ੍ਰਤੀਕਰਮ
(‘ਮੈਂ ਬੰ ਬ ਬਣਾਉਂਦਾ ਹਾਂ’ ਕਿਤਾਬ ਵਿੱਚੋਂ)

ਇਹ ਸਾਡੇ ਵਡੇਰਿਆਂ ਦੀਆਂ 36, 37 ਸਾਲ ਪਹਿਲਾਂ ਦੀਆਂ ਭਵਿੱਖਬਾਣੀਆਂ ਨੇ , ਇੱਕ ਇੱਕ ਵਾਕ ਸੱਚ ਹੋ ਰਿਹਾ ਕਿ ਨਹੀਂ ….

#ਕੁਲਜੀਤ_ਸਿੰਘ_ਖੋਸਾ

Check Also

ਵੀਡਿਓ ਦੇਖ ਕੇ ਜਾਣੋ: ਕਿਹੋ ਜਿਹਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ

ਅੰਗਰੇਜ਼ਾਂ ਨੇ ਮਹਾਰਾਜੇ ਦਾ ਕੇਵਲ ਰਾਜ ਨੀ ਖੋਹਿਆ, ਬਲਕਿ ਉਸਦੇ ਪਰਿਵਾਰ ਨੂੰ ਵੀ ਦਰ-ਦਰ ਠੋਕਰਾਂ …

%d bloggers like this: