Breaking News
Home / ਅੰਤਰ ਰਾਸ਼ਟਰੀ / ਵੀਡੀਉ- ਭਾਰਤ ਨੇ ਲਿਆ ਚੀਨੀ ਬੈਂਕ ਤੋਂ ਕਰਜ਼ਾ

ਵੀਡੀਉ- ਭਾਰਤ ਨੇ ਲਿਆ ਚੀਨੀ ਬੈਂਕ ਤੋਂ ਕਰਜ਼ਾ

ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਜਾਰੀ ਤ ਣਾ ਅ ਦਰਮਿਆਨ ਸਰਕਾਰ ਨੇ ਮੁੜ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਸ ਨੇ 15 ਜੂਨ ਨੂੰ ਗਲਵਾਨ ਘਾਟੀ ਵਿੱਚ ਹੋਈ ਝ ੜ ਪ ਮਗਰੋਂ ਪੇਈਚਿੰਗ ਅਧਾਰਿਤ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਤੋਂ ਕ ਰ ਜ਼ਾ ਲਿਆ ਸੀ।

ਕੇਂਦਰੀ ਵਿੱਤ ਮੰਤਰਾਲੇ ਦੀਆਂ ਅਧਿਕਾਰਤ ਸੋਸ਼ਲ ਮੀਡੀਆ ਪੋਸਟਾਂ ਮੁਤਾਬਕ ਇਨ੍ਹਾਂ ਕਰਜ਼ਿਆਂ ’ਚੋਂ ਇਕ ਅਜਿਹਾ ਸੀ, ਜੋ ਝ ੜ ਪਾਂ ਤੋਂ ਇਕ ਮਹੀਨੇ ਬਾਅਦ ਲਿਆ ਗਿਆ। ਵਿੱਤ ਮੰਤਰਾਲੇ ਨੇ 18 ਜੂਨ, ਗਲਵਾਨ ਵਾਦੀ ਵਿੱਚ ਝ ੜ ਪ ਤੋਂ ਤਿੰਨ ਦਿਨ ਮਗਰੋਂ, ਇਕ ਬਿਆਨ ਵਿੱਚ ਕਿਹਾ ਸੀ ਕਿ ਭਾਰਤ ਨੇ ਕੋਵਿਡ ਕਰਕੇ ਗਰੀਬ ਤੇ ਹੋਰਨਾਂ ਕਮਜ਼ੋਰ ਵਰਗਾਂ ’ਤੇ ਪੈਣ ਵਾਲੇ ਅਸਰ ਨੂੰ ਘਟਾਉਣ ਦੇ ਇਰਾਦੇ ਨਾਲ ਪੇਈਚਿੰਗ ਅਧਾਰਿਤ ਏਆਈਆਈਬੀ ਤੋਂ 750 ਮਿਲੀਅਨ ਡਾਲਰ ਲੈਣ ਦਾ ਫੈਸਲਾ ਕੀਤਾ ਹੈ।

ਸਰਕਾਰ ਹਾਲਾਂਕਿ ਦਾਅਵਾ ਕਰ ਸਕਦੀ ਹੈ ਕਿ ਕਰਜ਼ੇ ਦਾ ਅਮਲ ਝੜਪਾਂ ਤੋਂ ਪਹਿਲਾਂ ਦਾ ਚੱਲ ਰਿਹਾ ਸੀ। ਪਰ ਇਸ ਦੌਰਾਨ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਕੇਂਦਰ ਨੇ ਮੁੰਬਈ ਸਬਅਰਬਨ ਰੇਲਵੇ ਪ੍ਰਬੰਧ ਦੀ ਨੈੱਟਵਰਕ ਸਮਰੱਥਾ ਵਿੱਚ ਸੁਧਾਰ ਲਈ 24 ਅਗਸਤ ਨੂੰ ਏਆਈਆਈਬੀ ਨਾਲ 500 ਮਿਲੀਅਨ ਡਾਲਰ ਦਾ ਕਰਾਰ ਸਹੀਬੰਦ ਕੀਤਾ ਸੀ। ਚੀਨ ਨਾਲ ਮਈ ਮਹੀਨੇ ਤੋਂ ਜਾਰੀ ਤ ਣਾ ਅ ਦਰਮਿਆਨ ਭਾਰਤ ਦਾ ਗੁਆਂਢੀ ਮੁਲਕ ਤੋਂ ਕਰਜ਼ਾ ਲੈਣ ਦਾ ਅਮਲ ਵੀ ਨਾਲੋਂ ਨਾਲ ਚਲਦਾ ਰਿਹਾ।

ਇਹੀ ਨਹੀਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਏਆਈਆਈਬੀ ਬੋਰਡ ਦੀ ਸਾਲਾਨਾ ਵਰਚੁਅਲ ਮੀਟਿੰਗ ਵਿੱਚ ਵੀ ਸ਼ਿਰਕਤ ਕੀਤੀ ਸੀ, ਜਿਸ ਵਿੱਚ ਚੀਨੀ ਸਦਰ ਸ਼ੀ ਜਿਨਪਿੰਗ ਮੁੱਖ ਵਕਤਾ ਸਨ। ਚੇਤੇ ਰਹੇ ਕਿ ਏਆਈਆਈਬੀ ਚੀਨੀ ਸਦਰ ਸ਼ੀ ਜਿਨਪਿੰਗ ਦੇ ਦਿਮਾਗ ਦੀ ਊਪਜ ਹੈ ਤੇ ਇਸ ਦੀ ਸਥਾਪਨਾ ਆਲਮੀ ਬੈਂਕ ਤੇ ਏਸ਼ੀਅਨ ਡਿਵੈਲਪਮੈਂਟ ਬੈਂਕ, ਜਿਸ ਵਿੱਚ ਅਮਰੀਕਾ ਤੇ ਜਾਪਾਨ ਦਾ ਦਾਬਾ ਹੈ, ਦੇ ਇਕ ਬਦਲ ਵਜੋਂ ਕੀਤੀ ਗਈ ਸੀ। ਏਆਈਆਈਬੀ ਦਾ ਮੁੱਖ ਟੀਚਾ ਚੀਨ ਦੇ ਅਹਿਮ ‘ਇਕ ਪੱਟੀ ਤੇ ਇਕ ਰੋਡ’ ਪਹਿਲਕਦਮੀ ਦਾ ਪ੍ਰਚਾਰ ਪਾਸਾਰ ਹੈ।

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: