Breaking News
Home / ਪੰਜਾਬ / ਕੈਪਟਨ ਨੀ ਸੁਣਦਾ ਗੱਲ, ਬਾਬਾ ਤੂੰਹੀ ਕੱਢ ਕੋਈ ਹੱਲ

ਕੈਪਟਨ ਨੀ ਸੁਣਦਾ ਗੱਲ, ਬਾਬਾ ਤੂੰਹੀ ਕੱਢ ਕੋਈ ਹੱਲ

ਮੋਗੇ ਤੋਂ ਪੱਤਰਕਾਰ ਮਹਿੰਦਰ ਸਿੰਘ ਰੱਤੀਆਂ ਦੀ ਖਬਰ ਮੁਤਾਬਕ ਹਾਕਮ ਧਿਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਧਾਇਕ ਦਰਸ਼ਨ ਬਰਾੜ ਹੱਥ ਜੋੜ ਕੇ ਫਰਸ਼ ਉੱਤੇ ਵਿਛਾਈ ਦਰੀ ਉੱਤੇ ਬੈਠੇ ਹਨ ਅਤੇ ਚਬੂਤਰੇ ’ਤੇ ਬੈਠੇ ਡੇਰੇ ਵਾਲੇ ਕੋਲ ਆਪਣਾ ਅੰਦਰੂਨੀ ਦੁੱਖ ਦਰਦ ਬਿਆਨ ਕਰ ਰਹੇ ਹਨ।

ਵਿਧਾਇਕ ਬਾਬੇ ਨੂੰ ਦੱਸ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਹਮੇਸ਼ਾਂ ਉਨ੍ਹਾਂ ਨੂੰ (ਵਿਧਾਇਕ) ਨੂੰ ਆਪਣੇ ਨਾਲ ਰੱਖਣਗੇ ਪਰ ਹੁਣ ਮੁੱਖ ਮੰਤਰੀ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਨਹੀਂ ਮਿਲਦੇ ਪਰ ਕਦੇ ਉਹ ਵੀਡੀਓ ਕਾਲ ਕਰ ਲੈਂਦੇ ਹਨ।

ਡੇਰੇ ਵਾਲਾ ਸਾਰੀ ਗੱਲ ਸੁਣਨ ਤੋਂ ਬਾਅਦ ਸਭ ਕੁਝ ਠੀਕ ਹੋਣ ਦੀ ਗੱਲ ਆਖਦਾ ਉਨ੍ਹਾਂ ਨੂੰ ਪ੍ਰਸ਼ਾਦ ਵਜੋਂ ਕੇਲੇ ਤੇ ਅਸੀਸ ਦਿੰਦਾ ਹੈ।

ਜਿੱਥੇ ਅਜਿਹੀ ਲਾਈਲੱਗ ਸੋਚ ਵਾਲੇ ਲੋਕ ਰਾਜ ਕਰ ਰਹੇ ਹੋਣ, ਉੱਥੇ ਲੋਕਾਂ ਦਾ ਕੀ ਬਣੂੰ? ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: