Breaking News
Home / ਪੰਜਾਬ / ਟਾਟਾ ਵਲੋਂ ਬਣਾਈ ਜਾਵੇਗੀ ਭਾਰਤ ਦੀ ਨਵੀਂ ਪਾਰਲੀਮੈਂਟ

ਟਾਟਾ ਵਲੋਂ ਬਣਾਈ ਜਾਵੇਗੀ ਭਾਰਤ ਦੀ ਨਵੀਂ ਪਾਰਲੀਮੈਂਟ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਉਰੋ-ਮਿਲੀ ਜਾਣਕਾਰੀ ਮੁਤਾਬਕ ‘ਟਾਟਾ ਪ੍ਰਾਜੈਕਟਸ ਲਿਮਟਿਡ’ ਨੇ 861.90 ਕਰੋੜ ਦੀ ਲਾਗਤ ਨਾਲ ਉਸਾਰੀ ਜਾਣ ਵਾਲੀ ਭਾਰਤੀ ਸੰਸਦ ਦੀ ਨਵੀਂ ਇਮਾਰਤ ਦਾ ਠੇਕਾ ਹਾਸਲ ਕਰ ਲਿਆ ਹੈ।

ਸੈਂਟਰਲ ਵਿਸਟਾ ਰੀਡਿਵੈਲਪਮੈਂਟ ਪ੍ਰਾਜੈਕਟ ਤਹਿਤ ਸੰਸਦ ਦੀ ਨਵੀਂ ਇਮਾਰਤ ਮੌਜੂਦਾ ਪੁਰਾਣੀ ਇਮਾਰਤ ਦੇ ਨਜ਼ਦੀਕ ਹੀ ਉਸਾਰੀ ਜਾਵੇਗੀ। ਇਹ ਪੂਰਾ ਪ੍ਰਾਜੈਕਟ 21 ਮਹੀਨਿਆਂ ’ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਲੋਕ ਨਿਰਮਾਣ ਵਿਭਾਗ ਮੁਤਾਬਕ ਨਵੀਂ ਇਮਾਰਤ ਪਾਰਲੀਮੈਂਟ ਹਾਊਸ ਐਸਟੇਟ ਦੇ ਪਲਾਟ ਨੰਬਰ 118 ’ਤੇ ਬਣੇਗੀ। ਨਵੀਂ ਇਮਾਰਤ ਦੀ ਉਸਾਰੀ ਤਕ ਮੌਜੂਦਾ ਸੰਸਦੀ ਇਮਾਰਤ ’ਚ ਆਮ ਵਾਂਗ ਕੰਮ ਚਲਦਾ ਰਹੇਗਾ।

ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਦਿੱਲੀ ਵਿਚਲੀ ਪਾਰਲੀਮੈਂਟ, ਰਾਸ਼ਟਰਪਤੀ ਭਵਨ ਅਤੇ ਇਸਦੇ ਆਲੇ ਦੁਆਲੇ ਬਣੀਆਂ ਬਹੁਤੀਆਂ ਸਰਕਾਰੀ ਇਮਾਰਤਾਂ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜਾਇਦਾਦ ‘ਤੇ ਬਣੀਆਂ ਹਨ।

1907 ਤੱਕ ਇਹ ਸਾਰੀ ਜਾਇਦਾਦ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਮਲਕੀਅਤ ਸੀ ਪਰ ਜਦ ਅੰਗਰੇਜ਼ਾਂ ਨੇ ਭਾਰਤ ਦੀ ਰਾਜਧਾਨੀ ਕਲਕੱਤੇ ਤੋਂ ਬਦਲ ਕੇ ਦਿੱਲੀ ਲਿਆਂਦੀ ਤਾਂ ਉਸ ਦੌਰ ਦੇ ਕੁਝ ਸਿੱਖ ਆਗੂਆਂ ਨੇ ਫੋਕੀ ਬੱਲੇ-ਬੱਲੇ ਖੱਟਦਿਆਂ ਇਹ ਪ੍ਰਮੁੱਖ ਜਾਇਦਾਦ ਬਿਨਾ ਬਹੁਤਾ ਕੁਝ ਲਿਆਂ ਅੰਗਰੇਜਾਂ ਨੂੰ ਸੌਂਪ ਦਿੱਤੀ। ਹਮੇਸ਼ਾ ਵਾਂਗ ਸਿੱਖਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਵਾਲੇ ਚੰਦ ਸਿੱਖ ਆਗੂ ਇਹ ਸਿੱਖ ਹਿਤ ਵੇਚ ਕੇ ਤੁਰਦੇ ਬਣੇ।

Check Also

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦੀਆਂ ਸਿੱਧੀਆਂ ਗੱਲਾਂ

ਪੰਜਾਬ ਦੇ ਸਪੂਤ ਡਾ ਧਰਮਵੀਰ ਗਾਂਧੀ ਨੇ ਹਿੱਕ ਠੋਕ ਕੇ ਆਪਣੀ ਗੱਲ ਕਹਿ ਦਿੱਤੀ ਪਰ …

%d bloggers like this: