Breaking News
Home / ਪੰਜਾਬ / ਬਹਿਬਲ ਕਾਂ ਡ: ਇੰਸਪੈਕਟਰ ਪ੍ਰਦੀਪ ਸਿੰਘ ਬਣੇਗਾ ਵਾਅਦਾ ਮੁਆਫ਼ ਗਵਾਹ

ਬਹਿਬਲ ਕਾਂ ਡ: ਇੰਸਪੈਕਟਰ ਪ੍ਰਦੀਪ ਸਿੰਘ ਬਣੇਗਾ ਵਾਅਦਾ ਮੁਆਫ਼ ਗਵਾਹ

ਫ਼ਰੀਦਕੋਟ, 15 ਸਤੰਬਰ,ਜਸਵੰਤ ਜੱਸ-ਬਹਿਬਲ ਗੋ ਲੀ ਕਾਂ ਡ ਵਿਚ ਮੁਲ ਜ਼ਮ ਵਜੋਂ ਨਾਮਜ਼ਦ ਕੀਤੇ ਗਏ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਅੱਜ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਨੇ ਵਾਅਦਾ ਮੁਆਫ਼ ਗਵਾਹ ਬਣਨ ਦੀ ਇਜਾਜ਼ਤ ਦੇ ਦਿੱਤੀ ਹੈ। ਅਦਾਲਤ ਨੇ ਇਹ ਇਜਾਜ਼ਤ ਵਿਸ਼ੇਸ਼ ਜਾਂਚ ਟੀਮ ਦੀ ਉਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਦਿੱਤੀ, ਜਿਸ ਵਿਚ ਜਾਂਚ ਟੀਮ ਨੇ ਦਾਅਵਾ ਕੀਤਾ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਬਹਿਬਲ ਗੋ ਲੀ ਕਾਂ ਡ ਦਾ ਸਭ ਤੋਂ ਉੱਤਮ ਗਵਾਹ ਹੈ ਕਿਉਂਕਿ ਗੋ ਲੀ ਕਾਂਡ ਤੋਂ ਪਹਿਲਾਂ ਸਾ ਜ਼ਿ ਸ਼ ਰਚਣ ਵਾਲੇ ਪੁਲੀਸ ਅਧਿਕਾਰੀਆਂ ਨਾਲ ਪ੍ਰਦੀਪ ਸਿੰਘ ਦਾ ਨੇੜਿਓਂ ਰਾਬਤਾ ਸੀ।

ਇੰਸਪੈਕਟਰ ਪ੍ਰਦੀਪ ਸਿੰਘ ਆਪਣਾ 18 ਸਫ਼ਿਆਂ ਦਾ ਬਿਆਨ ਵੀ ਅਦਾਲਤ ਵਿਚ ਦਰਜ ਕਰਵਾ ਚੁੱਕਾ ਹੈ, ਜਿਸ ਵਿਚ ਉਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਬਹਿਬਲ ਕਲਾਂ ਵਿਚ ਕਥਿਤ ਤੌਰ ’ਤੇ ਗੋ ਲੀ ਚਲਾਉਣ ਲਈ ਸਾ ਜ਼ਿ ਸ਼ ਰਚਣ ਦਾ ਕ ਸੂ ਰ ਵਾ ਰ ਠਹਿਰਾਇਆ ਹੈ।

ਇਸ ਗੋ ਲੀ ਕਾਂ ਡ ਵਿਚ ਸ਼ਾਂਤਮਈ ਰੋਸ ਧਰਨੇ ’ਤੇ ਬੈਠੇ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਜਾਂਚ ਟੀਮ ਅਨੁਸਾਰ ਧਰਨੇ ਦੌਰਾਨ ਪੁਲੀਸ ਦੀ ਗੋ ਲੀ ਨਾਲ ਮਰਨ ਵਾਲੇ ਕ੍ਰਿਸ਼ਨ ਭਗਵਾਨ ਅਤੇ ਗੁਰਜੀਤ ਸਿੰਘ ਨੂੰ ਗੋ ਲੀ ਆਂ ਪੁਲੀਸ ਦੀ ਰਾ ਈ ਫ਼ ਲ ਨਾਲ ਮਾ ਰੀ ਆਂ ਗਈਆਂ ਸਨ। ਪ੍ਰਦੀਪ ਸਿੰਘ ਘ ਟ ਨਾ ਸਮੇਂ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸ਼ਰਮਾ ਦਾ ਰੀਡਰ ਸੀ ਅਤੇ ਚਰਨਜੀਤ ਸ਼ਰਮਾ ਨੂੰ ਬਹਿਬਲ ਕਲਾਂ ਵਿਚ ਰੋਸ ਮੁਜ਼ਾਹਰੇ ’ਤੇ ਕੰਟਰੋਲ ਰੱਖਣ ਲਈ ਭੇਜਿਆ ਗਿਆ ਸੀ।

ਚਰਨਜੀਤ ਸ਼ਰਮਾ ਪਹਿਲਾਂ ਹੀ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾਉਣ ਦਾ ਵਿਰੋਧ ਕਰ ਚੁੱਕੇ ਹਨ। ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਸ ਤੋਂ ਪਹਿਲੀ ਪੇਸ਼ੀ ’ਤੇ ਅਦਾਲਤ ਨੂੰ ਦੱਸਿਆ ਸੀ ਕਿ ਉਹ ਪ੍ਰਦੀਪ ਸਿੰਘ ਨੂੰ ਵਾਅਦਾਮੁਆਫ਼ ਗਵਾਹ ਬਣਾ ਕੇ ਘ ਟ ਨਾ ਦਾ ਸਾਰਾ ਸੱਚ ਅਦਾਲਤ ਸਾਹਮਣੇ ਲਿਆਉਣਾ ਚਾਹੁੰਦੇ ਹਨ। ਅਦਾਲਤ ਨੇ ਅੱਜ ਵਿਸ਼ੇਸ਼ ਜਾਂਚ ਟੀਮ ਦੀ ਮੰਗ ਨੂੰ ਸਵੀਕਾਰ ਕਰ ਲਿਆ। ਵਿਸ਼ੇਸ਼ ਜਾਂਚ ਟੀਮ ਹੁਣ ਪ੍ਰਦੀਪ ਸਿੰਘ ਦੇ ਬਿਆਨ ਦੇ ਆਧਾਰ ’ਤੇ ਆਈਜੀ ਉਮਰਾਨੰਗਲ ਅਤੇ ਸੁਮੇਧ ਸੈਣੀ ਖ਼ਿਲਾਫ਼ ਜਾਂਚ ਨੂੰ ਅੱਗੇ ਤੋਰੇਗੀ।

Check Also

ਮੋਦੀ ਦੀ ਪੰਜਾਬ ਨਾਲ ਜਿੱਦ – ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ

ਪੰਜਾਬ ਵਿੱਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ …

%d bloggers like this: