Breaking News
Home / ਪੰਜਾਬ / ਭਗਵੰਤ ਮਾਨ ਨੇ ਦਿੱਤਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਭਗਵੰਤ ਮਾਨ ਨੇ ਦਿੱਤਾ ਸੁਖਬੀਰ ਬਾਦਲ ਨੂੰ ਠੋਕਵਾਂ ਜਵਾਬ

ਸੁੱਖਬੀਰ ਬਾਦਲ ਨੂੰ ਇਹ ਨਹੀਂ ਪਤਾ ਕਿ ਤੇਰਾ ਝੂਠ ਫੜਣ ਵਾਲਾ ਹੁਣ ਪਾਰਲੀਮੈਂਟ ਚ ਬੈਠਾ…ਜਦੋਂ ਪਾਰਲੀਮੈਂਟ ਚ ਵੋਟਿੰਗ ਹੀ ਨਹੀਂ ਹੋਈ ਤਾਂ ਤੁਸੀਂ ਬਿੱਲ ਵਿਰੋਧ ਚ ਵੋਟ ਕਿਵੇਂ ਪਾ ਦਿੱਤੀ.???? ਬੱਸ ਕਰੋ ਲੋਕਾਂ ਨੂੰ ਵੋਟਿੰਗ ਦੇ ਨਾਮ ਤੇ ਹੋਰ ਗੁੰਮਰਾਹ ਨਾ ਕਰੋ..!- Bhagwant Mann

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਤਿੰਨ ਖੇਤੀ ਆਰਡੀਨੈਂਸਾਂ ਨੂੰ ਕਿਸਾਨਾਂ ਲਈ ਮਾ ਰੂ ਦੱਸਦਿਆਂ ਕਿਹਾ ਕਿ ‘ਆਪ’ ਸੰਸਦ ਦੇ ਅੰਦਰ ਅਤੇ ਬਾਹਰ ਇਨ੍ਹਾਂ ਦਾ ਵਿਰੋਧ ਕਰੇਗੀ। ਉਨ੍ਹਾਂ ਦੱਸਿਆ ਕਿ 16 ਸਤੰਬਰ ਨੂੰ ਵੀ ‘ਆਪ’ ਸੰਸਦ ਵਿੱਚ ਖੇਤੀ ਆਰਡੀਨੈਂਸਾਂ ਖ਼ਿਲਾਫ਼ ਆਪਣੀ ਵੋਟ ਦੇਵੇਗੀ ਅਤੇ ਪੰਜਾਬ ਵਿੱਚ ਬਾਦਲਾਂ ਦੇ ਘਰ ਤੱਕ ਟਰੈਕਟਰ ਮਾਰਚ ਕਰੇਗੀ।

ਭਗਵੰਤ ਮਾਨ ਨੇ ਵਿਧਾਇਕ ਜਰਨੈਲ ਸਿੰਘ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਬਿੱਲ ਖੇਤੀਬਾੜੀ ਖੇਤਰ ਦੇ ਨਿੱ ਜੀ ਕ ਰ ਨ ਅਤੇ ਬ ਰ ਬਾ ਦੀ ਵਾਲਾ ਕਦਮ ਹੈ। ਇਸ ਨਾਲ ਐੱਮਐੱਸਪੀ ਖ਼ ਤ ਮ ਹੋ ਜਾਵੇਗੀ। ਵੱਡੇ ਪੱਧਰ ’ਤੇ ਅਨਾਜ ਦਾ ਭੰਡਾਰਨ ਹੋਵੇਗਾ, ਜਿਸ ਨਾਲ ਕਾਲਾ ਬਾਜ਼ਾਰੀ ਅਤੇ ਮਹਿੰਗਾਈ ਵਧੇਗੀ। ਕਿਸਾਨ ਮਾਲਕ ਹੋ ਕੇ ਵੀ ਮਜ਼ਦੂਰ ਬਣ ਜਾਵੇਗਾ। ਆੜ੍ਹਤੀ, ਟਰਾਂਸਪੋਰਟਰ, ਪੱਲੇਦਾਰ, ਮਜ਼ਦੂਰ ਅਤੇ ਟਰੈਕਟਰ ਸਨਅਤ ਨਾਲ ਸਬੰਧਤ ਲੋਕ ਬੇਰੁਜ਼ਗਾਰ ਹੋ ਜਾਣਗੇ। ਮਾਨ ਨੇ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ‘ਆਪ’ ਦਾ ਪੂਰਾ ਸਮਰਥਨ ਹੈ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੰਸਦ ਵਿੱਚ ਕੇਂਦਰੀ ਮੰਤਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਅਮਰਿੰਦਰ ਸਿੰਘ ਸਰਕਾਰ ਦੀ ਪੋਲ ਖੋਲ੍ਹਦੇ ਹੋਏ ਖੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ’ਤੇ ਸਹਿਮਤੀ ਦਿੱਤੀ ਸੀ। ਮੁੱਖ ਮੰਤਰੀ ਆਪਣਾ ਪੱਖ ਸਾਫ਼ ਕਰਨ ਅਤੇ ਦੱਸਣ ਕਿ ਉਹ ਕਿਸਾਨਾਂ ਦੇ ਨਾਲ ਹਨ ਜਾਂ ਇਸ ਬਿੱਲ ਦੇ ਹੱਕ ਵਿੱਚ?

ਇਸ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਲਗਾਉਣ ਵਾਲੇ ਦੇਸ਼ ਵਿੱਚ ਕਿਸਾਨਾਂ ਦੀ ਬਦਹਾਲੀ ਦਾ ਜੋ ਦੌਰ ਸ਼ੁਰੂ ਹੋਇਆ ਹੈ, ਉਹ ਬਹੁਤ ਹੀ ਦੁਖਦ ਹੈ। ਅਕਾਲੀ ਦਲ ਬਾਦਲ ਦੀ ਭਾਗੀਦਾਰੀ ਵਾਲੀ ਮੋਦੀ ਸਰਕਾਰ ਕਿਸਾਨਾਂ ’ਤੇ ਇਹ ਜ਼ੁ ਲ ਮ ਕਰ ਰਹੀ ਹੈ।

Check Also

ਰਵਨੀਤ ਬਿੱਟੂ ਤੇ ਹ ਮ ਲੇ ਦਾ ਮਾਮਲਾ- ਯੋਗੇਂਦਰ ਯਾਦਵ ਤੇ ਸ਼ੱਕ

ਨਵੀਂ ਦਿੱਲੀ: ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਵਿੱਚ ਸਿੰਘੂ …

%d bloggers like this: