Breaking News
Home / ਪੰਜਾਬ / ਬਾਦਲਾਂ ਨੇ ਕੀਤਾ ਪੰਜਾਬ ਦੇ ਕਿਸਾਨਾਂ ਨਾਲ ਫਿਰ ਧੋਖਾ

ਬਾਦਲਾਂ ਨੇ ਕੀਤਾ ਪੰਜਾਬ ਦੇ ਕਿਸਾਨਾਂ ਨਾਲ ਫਿਰ ਧੋਖਾ

ਕਿਸਾਨੀ ਸੰਬੰਧੀ ਬਿਲ ਲੋਕ ਸਭਾ ‘ਚ ਪੇਸ਼ ਕਰ ਦਿੱਤੇ ਗਏ।
ਅਕਾਲੀ ਦਲ ਵਲੋਂ ਲੋਕ ਸਭਾ ‘ਚ ਕੋਈ ਪ੍ਰਤੀਕਰਮ ਨਹੀਂ ਦਿਖਾਇਆ ਗਿਆ। -ਪੱਤਰਕਾਰ ਜਗਤਾਰ ਸਿੰਘ

ਸੁਖਬੀਰ ਬਾਦਲ ਨੇ ਦੋ ਦਿਨ ਪਹਿਲਾਂ ਫੇਸਬੁੱਕ ਤੇ ਲਿਖਿਆ ਸੀ- ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤਿੰਨੋਂ ਕੇਂਦਰੀ ਖੇਤੀਬਾੜੀ ਆਰਡੀਨੈਂਸ ਸੰਸਦ ਵਿੱਚ ਪ੍ਰਵਾਨਗੀ ਲਈ ਉਦੋਂ ਤੱਕ ਪੇਸ਼ ਨਾ ਕੀਤੇ ਜਾਣ, ਜਦੋਂ ਤੱਕ ਕਿ ਕਿਸਾਨ ਜੱਥੇਬੰਦੀਆਂ ਦੇ ਨਾਲ ਨਾਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵੱਲੋਂ ਜਤਾਏ ਜਾ ਰਹੇ ਇਤਰਾਜ਼ਾਂ ਦਾ ਸਹੀ ਢੰਗ ਨਾਲ ਹੱਲ ਨਹੀਂ ਹੋ ਜਾਂਦਾ। ਪੰਜਾਬ ਸਮੇਤ ਨਾਲ ਲੱਗਦੇ ਸੂਬਿਆਂ ਦੀਆਂ ਵੱਖੋ-ਵੱਖ ਕਿਸਾਨ ਅਤੇ ਖੇਤ ਮਜ਼ਦੂਰ ਜੱਥੇਬੰਦੀਆਂ ਦੇ ਨਾਲ ਨਾਲ, ਪਾਰਟੀ ਵਰਕਰਾਂ ਤੇ ਆਗੂਆਂ ਨਾਲ ਹੋਈ ਗੱਲਬਾਤ ਦੀ ਸਮੀਖਿਆ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਉਨ੍ਹਾਂ ਸਾਰਿਆਂ ਵੱਲੋਂ ਚੁੱਕੇ ਮਸਲਿਆਂ ਬਾਰੇ ਭਾਰਤ ਸਰਕਾਰ ਕੋਲ ਪਹੁੰਚ ਕਰਨੀ ਪਾਰਟੀ ਦੀ ਜ਼ਿੰਮੇਵਾਰੀ ਹੈ।
ਕੋਰ ਕਮੇਟੀ ਵੱਲੋਂ ਅੱਜ ਲਏ ਫ਼ੈਸਲੇ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਸਰੋਕਾਰਾਂ ਬਾਰੇ ਕੇਂਦਰ ਸਰਕਾਰ ਅਤੇ ਸਾਂਝੀ ਸੋਚ ਰੱਖਦੀਆਂ ਪਾਰਟੀਆਂ ਦੇ ਨਾਲ ਗੱਲਬਾਤ ਕਰਨ ਵਾਸਤੇ, ਮੈਂ ਇੱਕ ਵਫ਼ਦ ਦੀ ਅਗਵਾਈ ਕਰਾਂਗਾ। ਸ. ਪ੍ਰਕਾਸ਼ ਸਿੰਘ ਬਾਦਲ ਜੀ ਭਾਰਤੀ ਕਿਸਾਨਾਂ ਦੇ ਸਰਬ ਪ੍ਰਵਾਨਿਤ ਆਗੂ ਹਨ, ਅਤੇ ਪਾਰਟੀ ਸਦਾ ਕਿਸਾਨਾਂ, ਖੇਤ ਮਜ਼ਦੂਰਾਂ ਸਮੇਤ ਸਮੁੱਚੇ ਕਿਸਾਨੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਲਈ ਲੜਦੀ ਆਈ ਹੈ। ਪਾਰਟੀ ਦਾ ਇਹ ਸਿਧਾਂਤ ਅਸੀਂ ਨਿਰਵਿਘਨ ਅੱਗੇ ਵਧਾਵਾਂਗੇ। ਕਿਰਸਾਨੀ ਦੇ ਸੁਰੱਖਿਅਤ ਭਵਿੱਖ ਲਈ ਅਸੀਂ ਕਿਸੇ ਕਿਸਮ ਦੀ ਕੋਈ ਕੁਰਬਾਨੀ ਦੇਣ ਤੋਂ ਸੰਕੋਚ ਨਹੀਂ ਕਰਾਂਗੇ।

We appeal to the Govt of India not to present the three central agricultural #ordinances for approval in #parliament until all reservations expressed by ‘Kisan’ organisations as well as farmers & ‘khet mazdoors’ are duly addressed. After meeting various farmer & Khet Mazdoor orgs from Punjab as well as adjoining states & also taking view of party workers/leaders, Shiromani Akali Dal core committee feels that it’s party’s responsibility to take up all issues raised by them with GOI.
As the committee has decided today, I will lead a delegation to discuss these concerns with the central govt as well as other like-minded parties in the coming days. S. Parkash Singh Badal Ji remains an undisputed leader of the farmers of India & the party has always fought to protect the interests of the farming community including farmers as well as khet mazdoor. We’ll continue to do so. No sacrifice is too big to ensure their future is safeguarded.

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: