Breaking News
Home / ਪੰਜਾਬ / ਪੰਜਾਬ ‘ਚ ਕਰੋਨਾ ਲਈ ਸਿਹਤ ਮੰਤਰੀ ਨੇ ਐਨ. ਆਰ. ਆਈ. ਮੁੜ ਜ਼ਿੰਮੇਵਾਰ ਠਹਿਰਾਏ

ਪੰਜਾਬ ‘ਚ ਕਰੋਨਾ ਲਈ ਸਿਹਤ ਮੰਤਰੀ ਨੇ ਐਨ. ਆਰ. ਆਈ. ਮੁੜ ਜ਼ਿੰਮੇਵਾਰ ਠਹਿਰਾਏ

ਗੁਰਪ੍ਰੀਤ ਸਿੰਘ ਸਹੋਤਾ/ ਸਰੀ/ ਚੜ੍ਹਦੀ ਕਲਾ ਬਿਊਰੋ-ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਪੰਜਾਬ ‘ਚ ਕਰੋਨਾ ਦੇ ਵਾਧੇ ਮੁੜ ਲਈ ਐਨ. ਆਰ. ਆਈਜ਼. ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਪੱਤਰਕਾਰਾ ਅਨੀਸ਼ਾ ਬੇਦੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਰੋਨਾ ਦੁਬਾਰਾ ਵਧਣ ਦਾ ਕਾਰਨ ਲੋਕਾਂ ਦਾ ਗੈਰ-ਸਿਹਤਮੰਦ ਜੀਵਨ-ਜਾਚ ਅਤੇ ਪਰਵਾਸੀ ਪੰਜਾਬੀਆਂ ਦੀ ਪੰਜਾਬ ਵਾਪਸੀ ਹੈ।

ਜ਼ਿਕਰਯੋਗ ਹੈ ਕਿ ਮਾਰਚ-ਅਪ੍ਰੈਲ 2020 ‘ਚ ਪੰਜਾਬ ਅੰਦਰ ਵਧੇ ਕਰੋਨਾ ਕੇਸਾਂ ਲਈ ਪੰਜਾਬ ਦੇ ਕੁਝ ਮੰਤਰੀਆਂ ਨੇ ਪਰਵਾਸੀ ਪੰਜਾਬੀਆਂ ਨੂੰ ਦੋ ਸ਼ੀ ਗਰਦਾਨਿਆ ਸੀ। ਪੰਜਾਬ ਪੁਲਿਸ ਨੇ ਤਾਂ ਨਾਮਵਰ ਗਾਇਕਾਂ ਤੋਂ ਇਸ ਸਬੰਧੀ ਗਾਣੇ ਵੀ ਗਵਾ ਦਿੱਤੇ ਸਨ ਤੇ ਉਸਤੋਂ ਬਾਅਦ ਪੰਜਾਬ `ਚ ਪਰਵਾਸੀ ਪੰਜਾਬੀਆਂ ਨੂੰ ਰੱਜ ਕੇ ਜ਼ ਲੀ ਲ ਕੀਤਾ ਗਿਆ ਸੀ।

ਹਾਲ ਦੀ ਘੜੀ ਅੰਤਰਰਾਸ਼ਟਰੀ ਫਲਾਈਟਾਂ ਚੱਲ ਨਹੀਂ ਰਹੀਆਂ ਤੇ ਨਾ ਹੀ ਪਰਵਾਸੀ ਪੰਜਾਬੀ ਇਸ ਵਾਰ ਬਹੁਤਾ ਪੰਜਾਬ ਜਾ ਰਹੇ ਹਨ ਪਰ ਫਿਰ ਵੀ ਸਿਹਤ ਮੰਤਰੀ ਐਨ. ਆਰ. ਆਈਜ਼. ਨੂੰ ਜ਼ਿੰਮੇਵਾਰ ਠਹਿਰਾ ਕੇ ਪਤਾ ਨਹੀਂ ਕੀ ਸਿੱਧ ਕਰਨਾ ਚਾਹੁੰਦੇ ਹਨ?

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: