Breaking News
Home / ਪੰਥਕ ਖਬਰਾਂ / ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੁੜ ਕੀਤੀ ਖਾਲਿਸਤਾਨ ਦੀ ਮੰਗ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੁੜ ਕੀਤੀ ਖਾਲਿਸਤਾਨ ਦੀ ਮੰਗ

ਸੋਸ਼ਲ ਮੀਡੀਆ ਤੇ ਸਿੱਖ ਵਿਰੋਧੀ ਸਿੱਖਾਂ ਦੀ ਨੌਜੁਆਨ ਪੀੜੀ ਕਰ ਰਹੇ ਹਨ ਗੁੰਮਰਾਹ – ਗਿਆਨੀ ਹਰਪ੍ਰੀਤ ਸਿੰਘ

ਜਥੇਦਾਰ ਨੇ ਦੱਸਿਆ ਸਿੱਖਾਂ ਨੂੰ ਕਿਉਂ ਚਾਹੀਦਾ ‘ਵੱਖਰਾ ਕੌਮੀ ਘਰ’!

ਤਲਵੰਡੀ ਸਾਬੋ, 13 ਸਤੰਬਰ (ਰਣਜੀਤ ਸਿੰਘ ਰਾਜੂ)- ਪਿਛਲੇ ਸਮੇਂ ‘ਚ ਖ਼ਾਲਿਸਤਾਨ ਲਈ ਹਾਂ ਪੱਖੀ ਹੁੰਗਾਰਾ ਭਰ ਚੁੱਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਇੱਥੇ ਇਕ ਸਮਾਗਮ ਦੌਰਾਨ ਦੁਬਾਰਾ ਫਿਰ ਸਿੱਖਾਂ ਲਈ ਵੱਖਰੇ ਕੌਮੀ ਘਰ ਦੀ ਮੰਗ ਦਾ ਸਮਰਥਨ ਕੀਤਾ ਹੈ |

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ (ਗਰੇਵਾਲ) ਦੇ 76ਵੇਂ ਸਥਾਪਨਾ ਦਿਵਸ ਸਮਾਗਮਾਂ ਮੌਕੇ ਤਖ਼ਤ ਸਾਹਿਬ ਦੇ ਗੁ: ਭਾਈ ਬੀਰ ਸਿੰਘ, ਧੀਰ ਸਿੰਘ ਵਿਖੇ ਸੰਗਤਾਂ ਨੂੰ ਸੰਬੋਧਨ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਭਾਰਤ ਅੰਦਰ ਦਸ਼ਾ ਨੂੰ ਦੇਖਦਿਆਂ ਵੱਖਰੇ ਕੌਮੀ ਘਰ ਦੀ ਮੰਗ ਅਣਉਚਿਤ ਨਹੀਂ ਹੈ |

ਉਨ੍ਹਾਂ ਕਿਹਾ ਕਿ ਭਾਰਤ ਨੂੰ ਆਜ਼ਾਦੀ ਮਿਲਣ ਮੌਕੇ ਸਿੱਖਾਂ ਨੇ ਭਾਰਤ ਨਾਲ ਰਹਿਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਉਮੀਦ ਸੀ ਕਿ ਇਸ ਦੇਸ਼ ‘ਚ ਉਹ ਖ਼ੁਦ, ਉਨ੍ਹਾਂ ਦਾ ਧਰਮ, ਉਨ੍ਹਾਂ ਦਾ ਅਕੀਦਾ, ਮਰਿਆਦਾਵਾਂ ਸੁਰੱਖਿਅਤ ਰਹਿਣਗੀਆਂ

ਪਰ ਨਾ ਤਾਂ ਸਿੱਖ ਇਸ ਦੇਸ਼ ‘ਚ ਸੁਰੱਖਿਅਤ ਰਿਹਾ, ਨਾ ਸਿੱਖ ਧਰਮ, ਨਾ ਸਿੱਖ ਦਾ ਅਕੀਦਾ ਅਤੇ ਨਾ ਮਰਿਆਦਾਵਾਂ ਹੋਰ ਤਾਂ ਹੋਰ ਸਿੱਖਾਂ ਦੇ ਧਾਰਮਿਕ ਗ੍ਰੰਥ ਤੱਕ ਸੁਰੱਖਿਅਤ ਨਹੀਂ ਰਹੇ, ਇਸ ਲਈ ਜੋ ਸਮੇਂ-ਸਮੇਂ ਸਿੱਖ ਵੱਖਰੇ ਕੌਮੀ ਘਰ ਦੀ ਮੰਗ ਕਰਦੇ ਹਨ ਤਾਂ ਉਸ ‘ਚ ਕੁਝ ਵੀ ਗ਼ਲਤ ਨਹੀਂ ਹੈ |

Check Also

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਹਜ਼ੂਰੀ ਰਾਗੀਆਂ ਵਿਚਾਲੇ ਮਨ-ਮੁਟਾਵ ਸਮਾ ਪਤ

ਬੀਤੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ …

%d bloggers like this: