Breaking News
Home / ਅੰਤਰ ਰਾਸ਼ਟਰੀ / ਕਨੇਡਾ – ਸਾਬਕਾ ਲਿਬਰਲ ਮੰਤਰੀ ਰਾਜ ਗਰੇਵਾਲ ‘ਤੇ ਗੰਭੀਰ ਚਾਰਜ ਲੱਗੇ

ਕਨੇਡਾ – ਸਾਬਕਾ ਲਿਬਰਲ ਮੰਤਰੀ ਰਾਜ ਗਰੇਵਾਲ ‘ਤੇ ਗੰਭੀਰ ਚਾਰਜ ਲੱਗੇ

ਸਾਬਕਾ ਲਿਬਰਲ ਮੰਤਰੀ ਰਾਜਵਿੰਦਰ ਸਿੰਘ ਉਰਫ ਰਾਜ ਗਰੇਵਾਲ ‘ਤੇ ਆਰਸੀਐਮਪੀ ਨੇ ਵਿਸ਼ਵਾਸ ਭੰਗ ਕਰਨ ਦੇ ਚਾਰਜ ਅਤੇ ਧੋ ਖਾ ਕਰਨ ਦਾ ਇੱਕ ਦੋ ਸ਼ ਲਾਏ ਹਨ।

ਪੁਲਿਸ ਮੁਤਾਬਕ ਗਰੇਵਾਲ ਨੇ ਮਿਲੀਅਨਾਂ ਡਾਲਰ ਨਿੱਜੀ ਕਰਜ਼ੇ ਵਜੋਂ ਲੈਣ ਬਾਰੇ ਐਥਿਕਸ ਕਮਿਸ਼ਨਰ ਨੂੰ ਜਾਣਕਾਰੀ ਨਹੀਂ ਦਿੱਤੀ। ਇਸਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਰਾਜ ਗਰੇਵਾਲ ਨੇ ਕਰਜ਼ੇ ਵਜੋਂ ਲਈ ਇਹ ਰਕਮ ਆਪਣੇ ਜਨਤਕ ਦਫਤਰ ਨਾਲ ਸਬੰਧਤ ਕਾਰਜਾਂ ਵਿੱਚ ਵਰਤੀ ਅਤੇ ਆਪਣੇ ਦਫਤਰ ਲਈ ਮਿਲਦੇ ਸਰਕਾਰੀ ਪੈਸੇ ਨੂੰ ਆਪਣੇ ਨਿੱਜੀ ਫਾਇਦੇ ਲਈ ਵੀ ਵਰਤਿਆ।

ਬਰੈਂਪਟਨ ਈਸਟ ਹਲਕੇ ਦੇ ਇਸ ਸਾਬਕਾ ਐਮਪੀ ਨੇ ਆਪਣੀ ਜੂਏ ਦੀ ਆਦਤ ਕਾਰਨ 2018 ‘ਚ ਅਸਤੀਫਾ ਦੇ ਦਿੱਤਾ ਸੀ। 6 ਅਕਤੂਬਰ ਨੂੰ ਗਰੇਵਾਲ ਦੀ ਅਦਾਲਤ ‘ਚ ਪੇਸ਼ੀ ਹੋਵੇਗੀ।ਸਾਲ 2018 ਵਿਚ ਰਾਜ ਗਰੇਵਾਲ ਦੀ ਜੂਏ ਦੀ ਆਦਤ ਦੀ ਖਬਰ ਸਾਹਮਣੇ ਆਉਣ ਮਗਰੋਂ ਉਨ੍ਹਾਂ ਲਿਬਰਲ ਕਾਕਸ ਛੱਡ ਦਿੱਤੀ ਸੀ ਤੇ 42ਵੀਂ ਸੰਸਦ ਭੰਗ ਹੋਣ ਤੋਂ ਪਹਿਲਾਂ ਉਹ ਆਜ਼ਾਦ ਐਮ.ਪੀ. ਵਜੋਂ ਵਿਚਰ ਰਹੇ ਸਨ। ਜਾਣਕਾਰੀ ਮੁਤਾਬਕ ਜੂਆ ਖੇਡਣ ਦੀ ਆਪਣੀ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਫੈਡਰਲ ਰਾਜਨੀਤੀ ਤੋਂ ਆਰਜ਼ੀ ਤੌਰ ‘ਤੇ ਪਾਸੇ ਹੋਏ ਰਾਜ ਗਰੇਵਾਲ ਨੇ ਆਉਣ ਵਾਲੀਆਂ ਫੈਡਰਲ ਚੋਣਾਂ ਵਿਚ ਹਿੱਸਾ ਨਾ ਲੈਣ ਦਾ ਫੈਸਲ ਕੀਤਾ। ਬਰੈਂਪਟਨ ਈਸਟ ਤੋਂ ਸੰਸਦ ਮੈਂਬਰ ਨੇ ਪਿੱਛਲੇ ਸਾਲ ਦਸੰਬਰ ਵਿਚ ਲਿਬਰਲ ਕਾਕਸ ਛੱਡ ਦਿੱਤੀ ਸੀ। ਪ੍ਰਧਾਨ ਮੰਤਰੀ ਦੇ ਦਫਤਰ ਨੇ ਕਿਹਾ ਸੀ ਕਿ ਉਹ ਇਕ ਜੂਏ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਹੈਲਥ ਟਰੀਟਮੈਂਟ ਲੈ ਰਹੇ ਹਨ। ਜੂਏ ਦੀ ਆਦਤ ਕਾਰਨ ਰਾਜ ਗਰੇਵਾਲ ‘ਤੇ ਕਾਫੀ ਕਰਜ਼ਾ ਸੀ।

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: