ਬਾਲੀਵੁੱਡ ਤਕ ਪਹੁੰਚਿਆ ਗਊ ਮੂ ਤ ਰ, ਅਕਸ਼ੈ ਕੁਮਾਰ ਨੇ ਇੰਸਟਾਗਰਾਮ ਲਾਈਵ ਦੌਰਾਨ ਕੀਤਾ ਖੁਲਾਸਾ। ਉਹਨਾਂ ਨੇ ਕਿਹਾ ਕਿ ਉਹ ਰੋਜਾਨਾਂ ਗਊ ਮੂ ਤ ਰ ਪੀਂਦੇ ਹਨ। ਉਹਨਾਂ ਨੇ ਦਾਵਾ ਕੀਤਾ ਕਿ ਇਹ ਊਰਜਾ ਦਾ ਸਾਧਨ ਹੈ ਅਤੇ ਭਾਰਤੀ ਸੰਸਕ੍ਰਿਤੀ ਦਾ ਹਿੱਸਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵੇਦਾਂ ਸ਼ਾਸਤਰਾਂ ਵਿਚ ਅਤੇ ਆਰਯੂਵੇਦ ਵਿੱਚ ਗਊ ਮੂ ਤ ਰ ਦਾ ਸੇਵਨ ਕਰਨ ਵਾਰੇ ਵਾਰ ਵਾਰ ਦੱਸਿਆ ਗਿਆ ਹੈ
ਆਯੁਰਵੈਦਿਕ ਕਾਰਨਾਂ ਕਰਕੇ ਹਰ ਰੋਜ਼ ਗਊ ਮੂਤਰ ਪੀਂਦਾ ਹਾਂ- ਅਕਸ਼ੈ ਕੁਮਾਰ
ਸਕਾਟਲੈਂਡ ਵਿਖੇ ਆਪਣੀ ਆਉਣ ਵਾਲੀ ਫਿਲਮ “ਬੈਲ ਬਾਟਮ ” ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ ਇਹ ਗੱਲ ਆਖੀ ਹੈ ਕਿ ਕੁੱਝ ਆਯੁਰਵੈਦਿਕ ਕਾਰਨਾਂ ਕਰਕੇ ਉਹ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ। ਉਨਾਂ ਆਖਿਆ ਕਿ ਉਨਾਂ ਕੋਲ ਗਊ ਮੂ ਤ ਰ ਹਮੇਸ਼ਾ ਰਹਿੰਦਾ ਹੈ ਤੇ ਉਹ ਰੋਜ਼ਾਨਾ ਇਸਨੂੰ ਲੈਂਦੈ ਵੀ ਹਨ ।
ਅਕਸ਼ੇ ਕੁਮਾਰ ਨੇ ਮੰਨਿਆ, ‘ਮੈਂ ਰੋਜ਼ਾਨਾ ਗਊ ਮੂਤਰ ਪੀਂਦਾ ਹਾਂ।’ਤੁਸੀਂ ਵੱਡੇ ਲੋਕ ਓੰ ਜੀ, ਕੁਝ ਵੀ ਖਾ ਪੀ ਸਕਦੇ ਓੰ। ਸਾਨੂੰ ਥਮਸ ਅੱਪ ਪੀਣ ਲਈ ਕਹੀ ਗਿਆ ਤੇ ਖੁਦ ਕੁਝ ਹੋਰ ਪੀਵੀ ਗਿਆ।
ਅਕਸ਼ੈ ਕੁਮਾਰ ਇਹਨੀਂ ਦਿਨੀਂ ‘ਇਨ ਟੂ ਦ ਵਾਈਲਡ ਵਿਦ ਬੇਅਰ ਗ੍ਰਿਲਸ’ ਸ਼ੋਅ ਨੂੰ ਲੈ ਕੇ ਸੁਰਖੀਆਂ ਵਿਚ ਹਨ। ਬੀਤੇ ਦਿਨੀਂ ਇਸ ਸ਼ੋਅ ਦੇ ਕਈ ਪ੍ਰੋਮੋ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ। ਅਕਸ਼ੈ ਕੁਮਾਰ ਨੇ ਹਾਲ ਹੀ ਵੀ ਸ਼ੋਅ ਦੇ ਵਿਸ਼ੇਸ਼ ਐਪੀਸੋਡ ਨੂੰ ਲੈ ਕੇ ਬੇਅਰ ਗ੍ਰਿਲਸ ਦੇ ਨਾਲ ਇਕ ਇੰਸਟਾਗ੍ਰਾਮ ਲਾਈਵ ਸੈਸ਼ਨ ਵਿਚ ਹਿੱਸਾ ਲਿਆ। ਇਸ ਸੈਸ਼ਨ ਵਿਚ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦੇ ਹਨ ਅਤੇ ਅਜਿਹਾ ਉਹ ਆਯੂਰਵੈਦਿਕ ਕਾਰਣਾਂ ਦੇ ਚਲਦਿਆਂ ਕਰਦੇ ਹਨ।
ਅਕਸ਼ੈ ਕੁਮਾਰ ਨੂੰ ਇਸ ਦੌਰਾਨ ਹੁਮਾ ਕੁਰੈਸ਼ੀ ਨੇ ਪੁੱਛਿਆ ਕਿ ਬੇਅਰ ਗ੍ਰਿਲਸ ਨੇ ਉਹਨਾਂ ਨੂੰ ਹਾਥੀ ਦੇ ਗੋਬਰ ਨਾਲ ਬਣੀ ਚਾਹ ਪੀਣ ਲਈ ਕਿਵੇਂ ਮਨਾਇਆ। ਇਸ ‘ਤੇ ਅਕਸ਼ੈ ਕੁਮਾਰ ਨੇ ਕਿਹਾ, ‘ਮੈਂ ਚਿੰਤਤ ਨਹੀਂ ਸੀ। ਮੈਂ ਕਾਫ਼ੀ ਜ਼ਿਆਦਾ ਰੋਮਾਂਚਕ ਸੀ। ਮੈਂ ਆਯੂਰਵੈਦਿਕ ਕਾਰਣਾਂ ਦੇ ਚਲਦਿਆਂ ਹਰ ਰੋਜ਼ ਗਊ ਮੂਤਰ ਦਾ ਸੇਵਨ ਕਰਦਾ ਹਾਂ, ਮੇਰੇ ਲਈ ਅਜਿਹਾ ਕਰਨਾ ਮੁਸ਼ਕਿਲ ਨਹੀਂ ਸੀ’।
