Breaking News
Home / ਅੰਤਰ ਰਾਸ਼ਟਰੀ / ਕੈਲਗਰੀ ਵਾਲੀ ਵਾਇਰਲ ਪੋਸਟ ਦਾ ਮਾਮਲਾ- ਕੰਧ ਤੇ ਬੈਠਣ ਵਾਲੇ ਮੁੰਡੇ ਆਏ ਸਾਹਮਣੇ- ਰੱਖਿਆ ਆਪਣਾ ਪੱਖ

ਕੈਲਗਰੀ ਵਾਲੀ ਵਾਇਰਲ ਪੋਸਟ ਦਾ ਮਾਮਲਾ- ਕੰਧ ਤੇ ਬੈਠਣ ਵਾਲੇ ਮੁੰਡੇ ਆਏ ਸਾਹਮਣੇ- ਰੱਖਿਆ ਆਪਣਾ ਪੱਖ

ਕੱਲ੍ਹ ਕੰਧ ਤੇ ਬੈਠੇ ਕੁੱਝ ਮੁੰਡਿਆਂ ਦੀ ਪੋਸਟ ਪਾਈ ਸੀ ਜਿਹਨਾਂ ਵਿੱਚੋਂ ਮੁੰਡਾ ਇੱਕ ਗੱਡੀ ਵਿੱਚ ਬੈਠੀਆਂ ਕੁੜੀਆਂ ਤੇ ਤੰਜ਼ ਕਸ ਰਿਹਾ ਸੀ,ਇਹ ਕੇਸ ਹੁਣ ਪੁਲਿਸ ਕੋਲ ਹੈ ਅਤੇ ਕੱਲ੍ਹ ਵਾਲੀ ਘਟਨਾ ਵਾਰੇ ਜਾਂ ਇਸ ਤੋਂ ਬਿਨਾਂ ਤੁਸੀ ਨੌਰਥ ਈਸਟ ਵਿੱਚ ਤੁਸੀਂ ਕਿਤੇ ਵੀ ਇਹੋ ਜਿਹੀ ਘਟਨਾ ਵਾਰੇ ਦੇਖਦੇ ਹੋਂ ਜਿਸ ਵਿੱਚ ਕਿਸੇ ਕੁੜੀ ਨੂੰ ਦੇਖਕੇ ਤੰਜ਼ ਕਸੇ ਜਾਂਦੇ ਹੋਣ ਤਾਂ ਤੁਸੀਂ ਇਸਦੀ ਖ਼ਬਰ ਤੁਰੰਤ ਪੁਲਿਸ ਨੂੰ ਦੇਵੋ – ਪੁਲਿਸ ਦਾ ਫ਼ੋਨ ਨੰਬਰ 403 266 1234 ਫਾਈਲ ਨੰਬਰ CA20364397 ਇਹ ਕੇਸ ਖੁੱਲ੍ਹਾ ਰਹੇਗਾ, ਅਤੇ ਤੁਸੀਂ ਕਦੇ ਵੀ ਇਸ ਫਾਈਲ ਅੰਦਰ ਕੰਪਲੇਂਟ ਦਰਜ ਕਰਵਾ ਸਕਦੇ ਹੋ…. ਪੁਲਿਸ ਦੇ ਗ਼ੌਰ ਵਿੱਚ ਪਹਿਲਾਂ ਹੀ ਇਹ ਮਸਲਾ ਹੈ ਪਰ ਹੁਣ ਪੁਲਿਸ ਇਸ ਤੇ ਕਾਰਵਾਈ ਕਰਨ ਦੇ ਰੌਅ ਵਿੱਚ ਹੈ, ਅਤੇ ਪੁਲਿਸ ਨੂੰ ਤੁਹਾਡਾ ਸਹਿਯੋਗ ਚਾਹੀਦਾ ਹੈ,

ਕਾਈਆਂ ਨੇ ਸਿਰਫ ਇਸ ਕਰਕੇ ਉਸਨੂੰ ਸਟੂਡੈਂਟਾਂ ਦੇ ਖ਼ਿਲਾਫ਼ ਲੈ ਲਿਆ ਕਿ ਮੈਂ ਉਸ ਪੋਸਟ ਵਿੱਚ ਲਿਖਿਆ ਸੀ ਕਿ ਜਦੋਂ ਅਸੀਂ ਪੜ੍ਹਦੇ ਸੀ ਉਦੋਂ ਪੰਜਾਬ ਵਿੱਚ ਵੀ ਇਹ ਕੁੱਝ ਨਹੀਂ ਦੇਖਿਆ ਸੀ, ਪਰ ਮੇਰਾ ਮਤਲਬ ਸਮੇਂ ਦੇ ਹਾਲਾਤਾਂ ਨਾਲ ਕੰਪੇਅਰ ਕਰਨ ਦਾ ਸੀ,

ਤੁਸੀਂ ਦੱਸੋ ਕਿ ਇਹ ਨੌਰਥ ਈਸਟ ਵਿੱਚ ਨਹੀਂ ਹੋ ਰਿਹਾ ? ਲੋਕ ਨਹੀਂ ਕਹਿੰਦੇ ਕਿ 80 AVE ਵਾਲੇ ਪਲਾਜੇ ਵਿੱਚ ਅਸੀਂ ਆਪਣੀਆਂ ਧੀਆਂ ਭੈਣਾਂ ਨੂੰ ਨਹੀਂ ਭੇਜਦੇ ? ਲੋਕ ਨਹੀਂ ਕਹਿੰਦੇ ਕਿ ਅਸੀਂ ਉਸ ਏਰੀਏ ਵਿੱਚ ਆਪਣੀਆਂ ਔਰਤਾਂ ਨਾਲ ਸੈਰ ਕਰਨ ਨਹੀਂ ਜਾਂਦੇ ? ਮੈਂ ਕਿਸੇ ਦੇ ਖ਼ਿਲਾਫ਼ ਨਹੀਂ ਹਾਂ ਪਰ ਆਪਣਾ ਨਵੇਂ ਆਇਆਂ, ਪੁਰਾਣੇ ਆਇਆਂ, ਸਟੂਡੈਂਟ ਆਇਆਂ ਦਾ ਸਭ ਦਾ ਫਰਜ ਬਣਦਾ ਕਿ ਆਪਾਂ ਆਪਣੇ ਆਲੇ-ਦੁਆਲੇ ਵਧੀਆ ਸਮਾਜ ਸਿਰਜੀਏ,

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: