Breaking News
Home / ਅੰਤਰ ਰਾਸ਼ਟਰੀ / 5 ਰੁਪਏ ਦਿਹਾੜੀ ਕਮਾਉਣ ਵਾਲੀ ਭਾਰਤੀ ਔਰਤ ਅਮਰੀਕਾ ‘ਚ ਬਣੀ 1.5 ਕਰੋੜ ਡਾਲਰ ਵਾਲੀ ਕੰਪਨੀ ਦੀ ਮਾਲਕ

5 ਰੁਪਏ ਦਿਹਾੜੀ ਕਮਾਉਣ ਵਾਲੀ ਭਾਰਤੀ ਔਰਤ ਅਮਰੀਕਾ ‘ਚ ਬਣੀ 1.5 ਕਰੋੜ ਡਾਲਰ ਵਾਲੀ ਕੰਪਨੀ ਦੀ ਮਾਲਕ

ਸਿਰਫ਼ 5 ਰੁਪਏ ਦਿਹਾੜੀ ਕਮਾਉਣ ਵਾਲੀ ਭਾਰਤੀ ਔਰਤ ਦੀ 1.5 ਕਰੋੜ ਡਾਲਰ ਵਾਲੀ ਅਮਰੀਕੀ ਫਰਮ ਦੀ ਮਾਲਕ ਬਣਨ ਦੀ ਕਹਾਣੀ ਬੜੀ ਰੌਚਕ ਲੱਗਦੀ ਹੈ | ਆਂਧਰਾ ਪ੍ਰਦੇਸ਼ ਦੇ ਇਕ ਪਿੰਡ ‘ਚ ਗਰੀਬ ਪਰਿਵਾਰ ਵਿਚ ਅੱਖ ਪੁੱਟਣ ਵਾਲੀ ਜੋਤੀ ਨੇ ਇਕ ਅਨਾਥ ਆਸ਼ਰਮ ਤੋਂ ਅਮਰੀਕਾ ‘ਚ ਇਕ ਸਾਫਟਵੇਅਰ ਕੰਪਨੀ ਸਥਾਪਤ ਕਰਨ ਦੀ ਕਿਸਮਤ ਆਪਣੇ ਹੱਥੀਂ ਲਿਖੀ | ਜੋਤੀ ਗਰੀਬ ਪਰਿਵਾਰ ਵਿਚ ਪੰਜ ਭੈਣਾਂ-ਭਰਾਵਾਂ ਵਿਚੋਂ ਦੂਜੇ ਸਥਾਨ ‘ਤੇ ਸੀ |

ਉਸ ਦੇ ਪਿਤਾ ਨੇ ਉਸ ਸਮੇਤ ਆਪਣੇ ਦੋ ਬੱਚਿਆਂ ਨੂੰ ਇਕ ਅਨਾਥ ਆਸ਼ਰਮ ਵਿਚ ਭੇਜਿਆ, ਇਹ ਝੂ ਠ ਬੋਲਿਆ ਕਿ ਉਨ੍ਹਾਂ ਦੀ ਮਾਂ ਨਹੀਂ ਹੈ ਅਤੇ ਉਹ ਦੇਖਭਾਲ ਨਹੀਂ ਕਰ ਸਕਦਾ | ਜਦੋਂ ਉਸ ਦੀ ਭੈਣ ਆਪਣੇ ਪਿਤਾ ਕੋਲ ਵਾਪਸ ਪਰਤਣਾ ਚਾਹੁੰਦੀ ਸੀ ਤਾਂ ਜੋਤੀ ਨੇ ਉਸ ਨੂੰ ਰੋਕਿਆ | ਆਪਣੀ ਮਾਂ ਨੂੰ ਗੁਆਉਣ ਅਤੇ ਉਸਦੀ ਜ਼ਰੂਰਤ ਦੇ ਬਾਵਜੂਦ ਉਸਨੇ 5ਵੀਂ ਤੋਂ 10 ਵੀਂ ਜਮਾਤ ਤੱਕ ਪੜ੍ਹਾਈ ਯ ਤੀ ਮ ਖਾ ਨੇ ‘ਚ ਰਹਿ ਕੇ ਹੀ ਕੀਤੀ ਸੀ ਅਤੇ ਜੋ ਕਦੇ ਨੰ ਗੇ ਪੈਰੀਂ ਸਕੂਲ ਜਾਂਦੀ ਸੀ ਅੱਜ ਉਹ ਮਰਸਡੀਜ਼ ਵਿਚ ਸਫ਼ਰ ਕਰਦੀ ਹੈ | ਯ ਤੀ ਮ ਖਾ ਨੇ ‘ਚ ਪਲੀ ਧੀ ਨੂੰ ਮਾਪੇ ਵਾਪਸ ਲੈ ਗਏ ਤੇ ਉਸਦਾ ਵਿਆਹ 16 ਸਾਲ ਦੀ ਉਮਰ ‘ਚ ਹੀ ਕਰ ਦਿੱਤਾ ¢ ਜਦੋਂ ਉਹ 18 ਸਾਲ ਦੀ ਹੋਈ ਤਾਂ ਦੋ ਕੁੜੀਆਂ ਦੀ ਮਾਂ ਸੀ | ਉਸ ਦਾ ਪਤੀ ਇਕ ਕਿਸਾਨ ਸੀ, ਜਿਸ ਨੇ ਹਾਈ ਸਕੂਲ ਵੀ ਪਾਸ ਨਹੀਂ ਕੀਤਾ ਸੀ | 1985 ਤੋਂ 1990 ਤੱਕ ਜੋਤੀ ਨੂੰ ਖੇਤ ਅਤੇ ਖਾਨਾਂ ‘ਤੇ ਰੋਜ਼ਾਨਾ 5 ਰੁਪਏ ਦੀ ਕਮਾਈ ਕਰਦਿਆਂ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨਾ ਪਿਆ | ਉਹ ਕਹਿੰਦੀ ਹੈ ਕਿ “ਮੇਰੇ ਕੋਲ ਬੱਚਿਆਂ ਲਈ ਦਵਾਈ ਜਾਂ ਖਿਡੌਣੇ ਖਰੀਦਣ ਲਈ ਕਦੇ ਪੈਸੇ ਨਹੀਂ ਸਨ | ਗਰੀਬੀ ਤੋਂ ਇਲਾਵਾ ਜੋਤੀ ਨੂੰ ਆਪਣੇ ਪਤੀ ਅਤੇ ਸਹੁਰਿਆਂ ਨਾਲ ਝ ੜ ਪਾਂ ਦਾ ਸਾਹਮਣਾ ਕਰਨਾ ਪੈਂਦਾ ਸੀ | “ਉਹ ਦੱਸਦੀ ਹੈ ਕਿ ਮੈਂ ਆਪਣੇ ਬੱਚਿਆਂ ਨਾਲ 2 ਵਾਰ ਖੁ ਦ ਕੁ ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਬੱਚਿਆਂ ਦੇ ਰੋਣ ਨੇ ਮੈਨੂੰ ਰੋਕ ਦਿੱਤਾ | ਉਸ ਨੇ ਸਾੜੀਆਂ ਵੇਚਣ, ਨਾਈਟ ਸਕੂਲ ‘ਚ ਪੜ੍ਹਾਉਣ ਅਤੇ ਹੋਰ ਮਜ਼ਦੂਰੀ ਦੇ ਕੰਮ ਕੀਤੇ | ਡਾ. ਬੀ.ਆਰ. ਅੰਬੇਡਕਰ ਓਪਨ ਯੂਨੀਵਰਸਿਟੀ ‘ਚ ਨੌਕਰੀ ਕਰਦਿਆਂ 1994 ਵਿਚ ਜੋਤੀ ਦੀ ਤਨਖਾਹ 399 ਰੁਪਏ ਹੋ ਗਈ | ਉਹ ਯਾਦ ਕਰਦੀ ਦੱਸਦੀ ਹੈ ਕਿ ਮੈਂ ਆਪਣੇ ਲਈ ਇਕ ਸਾੜੀ 135 ਰੁਪਏ ‘ਚ ਖਰੀਦੀ ਜੋ ਮੇਰੇ ਕੋਲ ਅਜੇ ਵੀ ਹੈ | ਅਮਰੀਕਾ ਤੋਂ ਆਏ ਇਕ ਰਿਸ਼ਤੇਦਾਰ ਨੇ ਜੋਤੀ ਦੀ ਜ਼ਿੰਦਗੀ ਬਦਲ ਦਿੱਤੀ | ਜੋਤੀ ਨੇ ਉਸ ਦੀਆਂ ਗੱਲਾਂ ਸੁਣ ਕੇ ਕੰਪਿਊਟਰ ਖੇਤਰ ਵੱਲ ਪੁਲਾਂਘ ਪੁੱਟੀ ਤੇ ਕਈ ਕੋਰਸ ਕਰਨ ਤੋਂ ਬਾਅਦ ਅਮਰੀਕਾ ਲਈ ਵੀਜ਼ਾ ਮਿਲ ਗਿਆ |

ਅਮਰੀਕਾ ਪਹੁੰਚ ਕੇ ਉਸ ਨੇ ਇਕ ਵੀਜ਼ਾ ਕੰਸਲਟੈਂਟ ਕੰਪਨੀ ਖੋਲ੍ਹ• ਲਈ, ਜਿਸ ਵਿਚ 40,000 ਡਾਲਰ ਸਾਲਾਨਾ ਮੁਨਾਫਾ ਹੋਇਆ | ਫਿਰ ਉਸ ਨੇ ‘ਕੀ ਸਾਫਟਵੇਅਰ ਸੋਲਿਊਸ਼ਨ ਇੰਕ’ ਕੰਪਨੀ ਸਥਾਪਿਤ ਕੀਤੀ ਤੇ ਪਿਛਲੇ ਸਾਲ ਕੰਪਨੀ ਨੇ ਮਾਲੀਏ ਵਿਚ 2.3 ਕਰੋੜ ਡਾਲਰ ਤੋਂ ਵੱਧ ਕਮਾਈ ਕੀਤੀ | ਜੋਤੀ ਦੇ 6 ਘਰ ਅਮਰੀਕਾ ਅਤੇ 2 ਭਾਰਤ ਵਿਚ ਹਨ | ਉਹ ਹਮੇਸ਼ਾਂ ਲੋੜਵੰਦਾਂ ਦੀ ਸਹਾਇਤਾ ਕਰਨਾ ਯਾਦ ਰੱਖਦੀ ਹੈ |

Check Also

ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ

ਐਡਮਿੰਟਨ, 13 ਫਰਵਰੀ (ਦਰਸ਼ਨ ਸਿੰਘ ਜਟਾਣਾ)-ਕੈਨੇਡਾ ਇੰਮੀਗ੍ਰੇਸ਼ਨ ਵਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਗਿਆ …

%d bloggers like this: