ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪਹਿਲਾਂ ਬੱਚਿਆਂ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ। ਜਦੋਂ ਉਹ ਕਾਲਜ ਜਾਂਦੇ ਹਨ ਤਾਂ ਉਥੇ ਫੇਰ ਪ੍ਰੀਤਲੜੀ ਕਿਵੇਂ ਨਾ ਕਿਵੇਂ ਸਿਲੇਬਸ ਦਾ ਹਿੱਸਾ ਬਣ ਜਾਂਦੈ। ਪਰ ਇਸ ਦੌਰਾਨ ਇਹ ਕਿਤੇ ਵੀ ਨਹੀਂ ਦਸਿਆ ਜਾਂਦਾ ਹੈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਇਕ ਮੌਕਾਪ੍ਰਸਤ ਅਤੇ ਦੋਗਲਾ ਇਨਸਾਨ ਸੀ।
ਅਸੀਂ ਕਿਰਦਾਰਕੁਸ਼ੀ ਨਹੀਂ ਕਰ ਰਹੇ। ਅਸੀਂ ਤੁਹਾਨੂੰ ਤਰਕ ਨਾਲ ਦੱਸਾਂਗੇ ਕਿ ਉਹ ਮੌਕਾ-ਪ੍ਰਸਤ ਅਤੇ ਦੋਗਲਾ ਇਨਸਾਨ ਕਿਵੇਂ ਸੀ।
ਹਰੇਕ ਸੱਭਿਅਤਾ ਵਿੱਚ ਕੁਝ ਚੰਗੀਆਂ ਤੇ ਕੁਝ ਮਾੜੀਆਂ ਗੱਲਾਂ ਹੁੰਦੀਆਂ ਨੇ। ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਪੱਛਮੀ ਸੱਭਿਅਤਾ ਦੀਆਂ ਬੁਰੀਆਂ ਅਲਾਮਤਾਂ ਨੂੰ ਪੰਜਾਬ ਵਿੱਚ ਸ਼ਹਿਦ ਦੀ ਪੁੜੀ ‘ਚ ਵਲੇਟ ਕੇ ਵੇਚਿਆ। ਇਹ ਭਾਰਤੀ ਸਟੇਟ ਦੇ ਵੀ ਹੱਕ ‘ਚ ਬੈਠਦਾ ਸੀ ਕਿ ਕੋਈ ਪੰਜਾਬ ਨੂੰ ਉਸਦੇ ਇਤਿਹਾਸ ਸਭਿਆਚਾਰ ਅਤੇ ਮਿਥਾਂ ਨਾਲੋਂ ਤੋੜ ਦੇਵੇ।
ਪ੍ਰੀਤਲੜੀ ਨੇ ਪੰਜਾਬ ਨਾਲ ਇਹ ਧ੍ਰੋਹ ਬਾਖੂਬੀ ਕਮਾਇਆ। ਜਿਸ ਬਦਲੇ ਭਾਰਤੀ ਸੱਤਾ ਉਸ ਨੂੰ ਪਾਠਕ੍ਰਮ ‘ਚ ਪੜਾਉਂਦੀ ਹੈ। ਇਸ ਬਾਰੇ ਲੰਬੀ ਗੱਲ ‘ਤੇ ਫੇਰ ਕਰਾਂਗੇ। ਫਿਲਹਾਲ ਪ੍ਰੀਤਲੜੀ ਦੇ ਮੌਕਾਪ੍ਰਸਤ ਅਤੇ ਦੋਗਲੇ ਹੋਣ ਦਾ ਇਕ ਨਮੂਨਾ ਦਿਖਾਉਂਦੇ ਹਾਂ।
ਪ੍ਰੀਤਲੜੀ ਦੀ ਇੱਕ ਬਹੁਤ ਮਸ਼ਹੂਰ ਕਿਤਾਬ ਹੈ ‘ਪਰਮ ਮਨੁੱਖ’। ਇਸ ਕਿਤਾਬ ਦੇ ਕਈ ਆਡੀਸ਼ਨ ਛਪ ਚੁਕੇ ਹਨ। ਇਸੇ ਕਿਤਾਬ ਦੇ ਵੱਖ ਵੱਖ ਅਡੀਸਨਾਂ ਚੋਂ ਅਸੀਂ ਤੁਹਾਨੂੰ ਦੋ ਫੋਟੋਆਂ ਸਾਂਝੀਆਂ ਕਰ ਰਹੇ ਹਾਂ।
ਪਹਿਲੀ ਫੋਟੋ ਉੱਨੀ ਸੌ ਸੰਤਾਲੀ ਤੋਂ ਪਹਿਲਾਂ ਵਾਲੇ ਅਡੀਸ਼ਨ ਦੀ ਹੈ ਜਦੋਂ ਸੱਤਾ ਅੰਗਰੇਜ਼ਾਂ ਕੋਲ ਸੀ। ਦੂਜੀ ਫੋਟੋ ਉੱਨੀ ਸੌ ਸੰਤਾਲੀ ਤੋਂ ਬਾਅਦ ਦੀ ਹੈ ਜਦੋਂ ਸੱਤਾ ਕਾਲੇ ਅੰਗਰੇਜ਼ਾਂ ਕੋਲ ਆ ਗਈ ਸੀ।
ਆਜ਼ਾਦੀ ਤੋਂ ਪਹਿਲਾਂ ਛਪਣ ਵਾਲੇ ਐਡੀਸ਼ਨ ਵਿਚ ਪ੍ਰੀਤਲੜੀ ਚਿੱਟੀ ਚਮੜੀ ਦਾ ਭਗਤ ਸੀ। 1947 ਤੋਂ ਬਾਅਦ ਪ੍ਰੀਤਲੜੀ ਆਜ਼ਾਦੀ ਘੁਲਾਟੀਆਂ ਦਾ ਪ੍ਰਸੰਸਕ ਬਣਨ ਦਾ ਦਾਅਵਾ ਕਰਦਾ ਹੈ। ਇਥੇ ਸਮਝਣ ਵਾਲੀ ਗੱਲ ਇਹ ਹੈ ਕਿ ਪ੍ਰੀਤਲੜੀ ਇਕ ਵਪਾਰੀ ਸੀ ਅਤੇ ਸੱਤਾ ਦੀ ਚਮੜੀ ਦੇ ਰੰਗ ਦੇ ਹਿਸਾਬ ਨਾਲ ਆਪਣਾ ਸੌਦਾ ਵੇਚਦਾ ਸੀ।ਬਾਕੀ ਤੁਸੀਂ ਆਪੇ ਪੜ੍ਹ ਲਵੋ।
#ਮਹਿਕਮਾ_ਪੰਜਾਬੀ