Breaking News
Home / ਪੰਜਾਬ / ਅਫਵਾਹਾਂ ਫੈਲਾਉਣ ਵਾਲਿਆਂ ਤੇ ਕੋਵਿਡ ਬਾਰੇ ਗੁੰਮਰਾਹ ਕਰਨ ਵਾਲੇ ਵੈੱਬ ਚੈਨਲਾਂ ‘ਤੇ ਕਾਰਵਾਈ ਦੇ ਆਦੇਸ਼

ਅਫਵਾਹਾਂ ਫੈਲਾਉਣ ਵਾਲਿਆਂ ਤੇ ਕੋਵਿਡ ਬਾਰੇ ਗੁੰਮਰਾਹ ਕਰਨ ਵਾਲੇ ਵੈੱਬ ਚੈਨਲਾਂ ‘ਤੇ ਕਾਰਵਾਈ ਦੇ ਆਦੇਸ਼

ਕੋਵਿਡ ਬਾਰੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਮ ਹਾਂ ਮਾ ਰੀ ਬਾਰੇ ਲੋਕਾਂ ‘ਚ ਅਫਵਾਹਾਂ ਫੈਲਾਉਣ ਅਤੇ ਕੋਵਿਡ ਬਾਰੇ ਝੂਠਾ ਪ੍ਰਚਾਰ ਕਰਨ ਵਾਲੇ ਵੈੱਬ ਚੈਨਲਾਂ ‘ਤੇ ਕਾਰਵਾਈ ਕੀਤੀ ਜਾਵੇ |

ਕੈਪਟਨ ਅਮਰਿੰਦਰ ਸਿੰਘ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਇਹ ਵੀ ਆਖਿਆ ਕਿ ਵਿਦੇਸ਼ਾਂ ‘ਚ ਸਰਗਰਮ ਭਾਰਤ ਵਿਰੋਧੀ ਤੱਤਾਂ ਵਲੋਂ ਦਿੱਤੇ ਜਾਂਦੇ ਬਿਆਨਾਂ ਦੀ ਵੀ ਨਿਗਰਾਨੀ ਕੀਤੀ ਜਾਵੇ |

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੋਵਿਡ ਦੀ ਸਮੀਖਿਆ ਬਾਰੇ ਹੋਈ ਵਰਚੁਅਲ ਮੀਟਿੰਗ ‘ਚ ਡੀ.ਜੀ.ਪੀ. ਨੇ ਦੱਸਿਆ ਕਿ ਪਿਛਲੇ 10 ਦਿਨਾਂ ਦੇ ਅੰਦਰ (27 ਅਗਸਤ ਤੋਂ 7 ਸਤੰਬਰ ਤੱਕ) ਅਫਵਾਹਾਂ ਫੈਲਾਉਣ ਵਾਲਿਆਂ, ਗੁੰਮ ਰਾਹ ਕੁੰਨ ਵੀਡੀਓਜ਼ ਰਾਹੀਂ ਕੋਵਿਡ ਖ਼ਿਲਾਫ਼ ਵਿੱਢੀ ਜੰਗ ਵਿਚ ਅੜਿੱਕੇ ਢਾਹੁਣ ਅਤੇ ਲੋਕਾਂ ਨੂੰ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਦੇ ਰਾਹ ਵਿਚ ਰੁਕਾਵਟ ਪੈਦਾ ਕਰਨ ਵਾਲਿਆਂ ਖ਼ਿਲਾਫ਼ 8 ਮਾਮਲੇ ਦਰਜ ਕੀਤੇ ਗਏ ਹਨ |

ਇਨ੍ਹਾਂ ਕੇਸਾਂ ‘ਚੋਂ ਇਕ ਕੇਸ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਵੀ ਦਰਜ ਕੀਤਾ ਗਿਆ ਹੈ

ਕਾਂਗਰਸ ਦੇ ਕਈ ਵਿਧਾਇਕਾਂ ਅਤੇ ਮੈਡੀਕਲ ਮਾਹਿਰਾਂ ਦੁਆਰਾ ਦਿੱਤੇ ਸੁਝਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸ਼ਹਿਰੀ ਖੇਤਰਾਂ ਵਿਚ ਕੁਝ ਛੋਟਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿਚ ਸਨਿਚਰਵਾਰ ਨੂੰ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣਾ ਤੇ ਸੋਮਵਾਰ ਤੋਂ ਲੈ ਕੇ ਸਨਿਚਰਵਾਰ ਤੱਕ ਰਾਤ 9 ਵਜੇ ਤੱਕ ਉਨ੍ਹਾਂ ਨੂੰ ਸਮੇਂ ਵਿਚ ਛੋਟ ਦੇਣਾ ਸ਼ਾਮਿਲ ਹੈ |

ਸੋਧੇ ਫ਼ੈਸਲੇ ਅਨੁਸਾਰ ਸਾਰੇ ਸ਼ਹਿਰਾਂ ਤੇ ਕਸਬਿਆਂ ਵਿਚ ਹੁਣ ਰਾਤ 9:30 ਤੋਂ ਲੈ ਕੇ ਸਵੇਰੇ 5:00 ਵਜੇ ਤੱਕ ਕਰਫ਼ਿਊ ਰਹੇਗਾ | ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਸਾਰੇ ਦਿਨਾਂ ਦੌਰਾਨ, ਜਿਨ੍ਹਾਂ ਵਿਚ ਐਤਵਾਰ ਵੀ ਸ਼ਾਮਿਲ ਹੋਵੇਗਾ, ਰਾਤ 9:00 ਵਜੇ ਤੱਕ ਖੁੱਲ੍ਹੇ ਰਹਿਣ ਦੀ ਇਜਾਜ਼ਤ ਹੋਵੇਗੀ ਅਤੇ ਸੋਧੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਸਮੇਂ ਤੋਂ ਬਾਅਦ ਖਾਣੇ ਦੀ ਹੋਮ ਡਿਲੀਵਰੀ ਦੀ ਇਜਾਜ਼ਤ ਹੋਵੇਗੀ |

ਮੁੱਖ ਮੰਤਰੀ ਨੇ ਕਿਹਾ ਕਿ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਮੋਹਾਲੀ ਵਿਚ ਗ਼ੈਰ-ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਦੇ ਖੋਲ੍ਹੇ ਜਾਣ ਨੂੰ ਬਾਕੀ ਦੀ ਟ੍ਰਾਈਸਿਟੀ ਭਾਵ ਚੰਡੀਗੜ੍ਹ ਅਤੇ ਪੰਚਕੂਲਾ ਨਾਲ ਜੋੜਿਆ ਜਾਵੇ |

Check Also

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ …

%d bloggers like this: