Breaking News
Home / ਪੰਥਕ ਖਬਰਾਂ / ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਹਜ਼ੂਰੀ ਰਾਗੀਆਂ ਵਿਚਾਲੇ ਮਨ-ਮੁਟਾਵ ਸਮਾ ਪਤ

ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਹਜ਼ੂਰੀ ਰਾਗੀਆਂ ਵਿਚਾਲੇ ਮਨ-ਮੁਟਾਵ ਸਮਾ ਪਤ

ਬੀਤੇ ਕੁਝ ਦਿਨਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਦਰਮਿਆਨ ਚੱਲ ਰਹੇ ਮਤ ਭੇਦ ਅਤੇ ਕੁਝ ਗੱਲਾਂ ਕਰਕੇ ਪੈਦਾ ਹੋਏ ਮਨ ਮੁਟਾਵ ਤੇ ਸ਼ੋ੍ਰਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਦਖ਼ਲ ਅੰਦਾਜ਼ੀ ਨਾਲ ਸਮਾ ਪਤ ਹੋ ਗਏ ਹਨ | ਇਹ ਸੁਲਾਹ ਕਰਵਾਉਣ ਲਈ ਵਿਸ਼ੇਸ਼ ਤੌਰ ‘ਤੇ ਅੰਮਿ੍ਤਸਰ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਾਗੋਵਾਲ ਵਲੋਂ ਪਹਿਲਾਂ ਹਜ਼ੂਰੀ ਰਾਗੀਆਂ ਨਾਲ ਬੈਠਕ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸ਼ੋ੍ਰਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਵੀ ਮੌਜੂਦ ਸੀ |

ਰਾਗੀ ਸਿੰਘਾਂ ਦਾ ਪੱਖ ਸੁਣਨ ਉਪਰੰਤ ਭਾਈ ਲੌਾਗੋਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਵਿਖੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨਾਲ ਵੀ ਬੈਠਕ ਕੀਤੀ | ਇਸ ਦੌਰਾਨ ਉਨ੍ਹਾਂ ਯਤਨ ਕਰਕੇ ਦੋਵਾਂ ਧਿਰਾਂ ‘ਚ ਸੁਲਾਹ ਕਰਾ ਕੇ ਉਨ੍ਹਾਂ ਅੰਦਰਲੇ ਮਨ ਮੁਟਾਵ ਨੂੰ ਸਮਾਪਤ ਕਰਾ ਦਿੱਤਾ, ਜਿਸ ਉਪਰੰਤ ਹਜ਼ੂਰੀ ਰਾਗੀ ਸਿੰਘਾਂ ਅਤੇ ਗਿਆਨੀ ਜਗਤਾਰ ਸਿੰਘ ਵਲੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ | ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਰਾਗੀ ਸਿੰਘਾਂ ਨੂੰ ਗਿਆਨੀ ਜਗਤਾਰ ਸਿੰਘ ਵਲੋਂ ਸਿਰੋਪਾਉ ਭੇਟ ਕੀਤੇ ਗਏ |


ਇਸ ਉਪਰੰਤ ਸਾਰਿਆਂ ਨੇ ਵਿਵਾਦ ਸਮਾਪਤ ਕਰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਰਾਗੀ ਸਿੰਘਾਂ ਅਤੇ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ‘ਚ ਜੋ ਆਪਸੀ ਗ਼ਲਤ ਫਹਿਮੀਆਂ ਪੈਦਾ ਹੋਈਆਂ ਸਨ, ਉਹ ਅੱਜ ਸਮਾਪਤ ਹੋ ਗਈਆਂ ਹਨ | ਇਸ ਮੌਕੇ ਹਜ਼ੂਰੀ ਰਾਗੀ ਸਿੰਘਾਂ ‘ਚੋਂ ਭਾਈ ਉਂਕਾਰ ਸਿੰਘ, ਭਾਈ ਸ਼ੌਕੀਨ ਸਿੰਘ, ਭਾਈ ਹਰਨਾਮ ਸਿੰਘ ਸ੍ਰੀਨਗਰ ਵਾਲੇ, ਭਾਈ ਗੁਰਦੇਵ ਸਿੰਘ ਕੋਹਾੜਕਾ, ਭਾਈ ਸਤਿੰਦਰਬੀਰ ਸਿੰਘ ਆਦਿ ਮੌਜੂਦ ਸਨ |

Check Also

ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ ਕਹਿ ਕੇ ਸੰਬੋਧਨ ਕੀਤਾ ਤਾਂ ਪਿੰਕੀ ਕੈ ਟ ਹੋਇਆ ਨਾ ਰਾ ਜ਼

ਸਿੱਖ ਨੌਜਵਾਨਾਂ ਦੇ ਕਾ ਤ ਲ ਪਿੰਕੀ ਕੈ ਟ ਨੂੰ ਜਦੋਂ ਪਤਰਕਾਰ ਨੇ ਕੈ ਟ …

%d bloggers like this: