Breaking News
Home / ਅੰਤਰ ਰਾਸ਼ਟਰੀ / ਅਮਰੀਕਾ : ਟਰੱਕ ਦੇ ਤੇਲ ਟੈਂਕ ‘ਚ ਲੱਗੀ ਅੱਗ, ਪੰਜਾਬੀ ਡਰਾਈਵਰ ਦੀ ਮੌਤ

ਅਮਰੀਕਾ : ਟਰੱਕ ਦੇ ਤੇਲ ਟੈਂਕ ‘ਚ ਲੱਗੀ ਅੱਗ, ਪੰਜਾਬੀ ਡਰਾਈਵਰ ਦੀ ਮੌਤ

ਅਮਰੀਕਾ ਤੋਂ ਟਰੱਕ ਡਰਾਈਵਰ ਸੁਖਵਿੰਦਰ ਸਿੰਘ ਟਿਵਾਣਾ (ਸੁੱਖਾ ਰਹੀਮਪੁਰੀਆ ) ਦੀ ਅਮਰੀਕਾ ਦੇ ਸੂਬੇ ਨਿਉ ਮੈਕਸੀਕੋ ਵਿਖੇ ਇੱਕ ਟਰੱਕ ਐਕਸੀਡੈਂਟ ਵਿੱਚ ਮੌਤ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਪਰਮਾਤਮਾ ਪਰਿਵਾਰ ਤੇ ਯਾਰਾਂ ਦੋਸਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਪਿਛਲੇ ਕਰੀਬ ਡੇਢ ਮਹੀਨੇ ਤੋਂ ਅਮਰੀਕੀ ਟਰੱਕਿੰਗ ਇੰਡਸਟਰੀ ਤੋਂ ਪੰਜਾਬੀ ਭਾਈਚਾਰੇ ਲਈ ਬਹੁਤ ਬੁਰੀਆਂ ਖ਼ਬਰਾਂ ਆ ਰਹੀਆਂ ਹਨ। ਅਗਸਤ ਅਤੇ ਸਤੰਬਰ ਮਹੀਨੇ ਅਮਰੀਕਾ ਵਿਚ ਸੜਕ ਦੁ ਰ ਘ ਟ ਨਾ ਵਾਂ ਵਿਚ 4-5 ਪੰਜਾਬੀ ਟਰੱਕ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ। 5 ਸਤੰਬਰ ਨੂੰ ਨਿਊ-ਮੈਕਸੀਕੋ ਸਟੇਟ ਵਿਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਭਿ ਆ ਨ ਕ ਟਰੱਕ ਹਾਦਸਾ ਵਾਪਰ ਗਿਆ, ਜਿਸ ਵਿਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਥਾਂ ‘ਤੇ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਫਰੀਵੇਅ 40 ‘ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ। ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿਚ ਅਸਫਲ ਰਿਹਾ ਤੇ ਅੱਗੇ ਖੜ੍ਹੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਟਕਰਾਇਆ ਅਤੇ ਟਰੱਕ ਸਾਈਡ ਨੂੰ ਡਿੱਗ ਗਿਆ ਅਤੇ ਟਰੱਕ ਦਾ ਡੀਜ਼ਲ ਟੈਂਕ ਫਟਣ ਕਾਰਨ ਟਰੱਕ ਨੂੰ ਭਿ ਆ ਨ ਕ ਅੱਗ ਦੀਆਂ ਲ ਪ ਟਾਂ ਨੇ ਆਪਣੇ ਕਲਾਵੇ ਵਿਚ ਲੈ ਲਿਆ।

ਸੁਖਵਿੰਦਰ ਸਿੰਘ ਟਿਵਾਣਾ ਸਟੇਰਿੰਗ ਵੀਲ ਅਤੇ ਸੀਟ ਦੇ ਵਿਚਕਾਰ ਫਸ ਗਏ ਤੇ ਜਿਉਂਦੇ ਹੀ ਅੱਗ ਵਿਚ ਮੱਚ ਕੇ ਰੱਬ ਨੂੰ ਪਿਆਰੇ ਹੋ ਗਏ। ਸੁਖਵਿੰਦਰ ਸਿੰਘ ਟਿਵਾਣਾ ਪਿਛਲੇ 18-19 ਸਾਲ ਤੋਂ ਟਰੱਕਿੰਗ ਬਿਜ਼ਨਸ ਵਿਚ ਸਨ ਅਤੇ ਤਿੰਨ ਕੁ ਟਰੱਕਾਂ ਦੀ ਛੋਟੀ ਕੰਪਨੀ “ਜੋਤ ਟਰੱਕਿੰਗ” ਚਲਾ ਰਹੇ ਸਨ। ਹਾ ਦ ਸੇ ਵਾਲੇ ਦਿਨ ਉਹ ਖੁਦ ਟਰੱਕ ‘ਤੇ ਲੋਡ ਲੈ ਕੇ ਜਾ ਰਹੇ ਸਨ ਕਿ ਅਚਾਨਕ ਇਹ ਹਾਦਸਾ ਵਾਪਰ ਗਿਆ।

ਸੁਖਵਿੰਦਰ ਸਿੰਘ ਟਿਵਾਣਾ ਆਪਣੇ ਪਿੱਛੇ ਆਪਣਾ ਬੁੱਢੇ ਮਾਂ-ਬਾਪ, ਪਤਨੀ ਅਤੇ 3 ਬੱਚੇ ਛੱਡ ਗਏ ਹਨ। ਸੁਣਨ ਵਿਚ ਆਇਆ ਕਿ ਉਨ੍ਹਾਂ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਰਹੀਮਪੁਰ ਪਿੰਡ ਨਾਲ ਸਬੰਧਤ ਸੀ ਅਤੇ ਉਹ ਪਿਛਲੇ 25-26 ਸਾਲ ਤੋਂ ਅਮਰੀਕਾ ਵਿਚ ਰਹਿ ਰਹੇ ਸਨ। ਇਸ ਮੰਦਭਾਗੀ ਖ਼ਬਰ ਕਾਰਨ ਫਰਿਜ਼ਨੋ ਏਰੀਏ ਦਾ ਪੰਜਾਬੀ ਭਾਈਚਾਰਾ ਗਹਿਰੇ ਸਦਮੇ ਵਿਚ ਹੈ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਪ੍ਰਦੀਪ ਸਿੰਘ ਤੂਰ (559) 681-0020 ਜਾਂ ਜਗਦੇਵ ਸਿੰਘ ਬਰਾੜ ਨਾਲ 559-260-3445 ‘ਤੇ ਸੰਪਰਕ ਕਰ ਸਕਦੇ ਹੋ।

Check Also

ਕੋਰੋਨਾ ਵੈਕਸੀਨ ਲਗਵਾਉਣ ਮਗਰੋਂ 23 ਲੋਕਾਂ ਦੀ ਮੌਤ, ਇਸ ਵੈਕਸੀਨ ਤੇ ਉੱਠੇ ਸਵਾਲ

ਨਾਰਵੇ: ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਹੀ ਪੂਰੀ ਦੁਨੀਆ ਹੁਣ ਇਸ ਮਹਾਮਾਰੀ ਨੂੰ ਰੋਕਣ ਲਈ …

%d bloggers like this: