ਅਨੁਸੁਇਆ, ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਧੀ ਸੀ । ਉਹ ਪ੍ਰੀਤਲੜੀ, ਜਿਸ ਨੇ ਪੰਜਾਬ ਦੇ ਪੜ੍ਹੇ ਲਿਖੇ ਲੋਕਾਂ ਨੂੰ ਗੋਰਿਆਂ ਦੀ ਤਰਜ ਤੇ ਪਿਆਰ ਕਰਨ , ਅੰਗਰੇਜੀ ਜੀਵਨ ਜਾਚ ਅਤੇ ਇਸਾਈਅਤ ਵਾਲੀ ਤਰਕਸ਼ੀਲ ਸੋਚ ਅਪਣਾਉਣ ਦਾ ਝੰਡਾ ਚੁੱਕਿਆ ਸੀ । ਪ੍ਰੀਤਲੜੀ ਦਾ ਪਿਆਰ ਵਾਲਾ ਸਬਕ ਸਭ ਤੋਂ ਪਹਿਲਾਂ ਉਸ ਦੇ ਘਰੇ ਉਸ ਦੀ ਧੀ ਅਨੁਸੁਇਆ ਨੇ ਹੀ ਪੜ੍ਹ ਲਿਆ ।ਅਨੁਸੁਇਆ ਨੂੰ ਸਮੇਂ ਦੇ ਅਲਬੇਲੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨਾਲ ਇਸ਼ਕ ਹੋ ਗਿਆ। ਜਦੋਂ ਇਹ ਗੱਲ ਗੁਰਬਖਸ਼ ਪ੍ਰੀਤਲੜੀ ਨੂੰ ਪਤਾ ਲੱਗੀ ਤਾਂ ਦੂਜਿਆਂ ਦੇ ਘਰੀਂ ਬਸੰਤਰ ਕਹਿਣ ਵਾਲਾ ਆਪਣੇ ਘਰ ਮੱਚਦੇ ਭਾਂ ਬ ੜ ਸਹਿ ਨਾ ਸਕਿਆ ਤੇ ਪ੍ਰੀਤਾਂ ਦਾ ਪਹਿਰੇਦਾਰ ਪ੍ਰੀਤ ਦਾ ਦੁਸ਼ਮਣ ਹੋ ਗਿਆ । ਦੱਸਦੇ ਨੇ ਕਿ ਅਗਾਂਹ ਵਧੂ ਚਿੰਤਕ ਗੁਰਬਖਸ਼ ਪ੍ਰੀਤਲੜੀ ਵਿਦੇਸ਼ ਵਿਚੋਂ ਪੜ੍ਹ ਕੇ ਆਇਆ ਸ਼ਹਿਰੀ ਅਮੀਰ ਸੀ ਜਦੋਂ ਕਿ ਸ਼ਿਵ ਕੁਮਾਰ ਪੇਂਡੂ ਨੌਜਵਾਨ ਸੀ ਜੋ ਮਮੂਲੀ ਨੌਕਰੀਆਂ ਕਰਦਾ ਹੋਇਆ ਦਿਨ ਕ ਟੀ ਕਰ ਰਿਹਾ ਸੀ ….ਤੇ ਇਊਂ ਇਕ ਕੁੜੀ ਜੀਦਾ ਨਾਮ ਮੁਹੱਬਤ ਗੁੰਮ ਹੋ ਗਈ ।
ਅਨੁਸੁਇਆ ਦਾ ਵਿਆਹ ਕਰ ਦਿੱਤਾ ਗਿਆ ਜੋ ਤੋੜ ਨਾ ਚੜਿਆ । ਪਤੀ ਦੀ ਖੁ ਦ ਕੁ ਸ਼ੀ ਪਿਛੋ ਪ੍ਰੀਤਲੜੀ ਨੇ ਉਸ ਨੂੰ ਸੋਵੀਅਤ ਰੂਸ ਵਿਚ ਪੜ੍ਹਨ ਲਈ ਭੇਜ ਦਿੱਤਾ । ਜਿਥੇ ਅਨੁਸੁਇਆ ਨੇ ਵੈਨੇਜ਼ੁਏਲਾ ਦੇ ਇਕ ਨੋਜਵਾਨ ਨਾਲ ਰਹਿਣਾ ਸ਼ੁਰੂ ਕਰ ਦਿੱਤਾ।ਏਧਰ ਸ਼ਿਵ ਨੂੰ ਉਹੀ ਪੀੜ ਖਾਂਦੀ ਖਾਂਦੀ ਖਾ ਗਈ। ਗੁਰਬਖਸ਼ ਪ੍ਰੀਤਲੜੀ ਦਾ ਇਹ ਦੋਗਲਾਪਨ ਉਸਦੀ ਵੱਡੀ ਸਖਸੀਅਤ ਪਿਛੇ ਲੁਕਿਆ ਰਿਹਾ। ਅਨੁਸੁਇਆ ਦੇ ਜਾਣ ਨਾਲ ਪੌਣੀ ਸਦੀ ਪੁਰਾਣੇ ਏਸ ਕਿੱਸੇ ਦਾ ਅੰਤ ਹੋ ਗਿਆ।
#ਮਹਿਕਮਾ_ਪੰਜਾਬੀ