Home / ਰਾਸ਼ਟਰੀ / ਅਰਜੁਨ ਕਪੂਰ ਦੇ ਬਾਅਦ ਪ੍ਰੇਮਿਕਾ ਮਲਾਇਕਾ ਅਰੋੜਾ ਨੂੰ ਵੀ ਹੋਇਆ ਕੋਰੋਨਾ

ਅਰਜੁਨ ਕਪੂਰ ਦੇ ਬਾਅਦ ਪ੍ਰੇਮਿਕਾ ਮਲਾਇਕਾ ਅਰੋੜਾ ਨੂੰ ਵੀ ਹੋਇਆ ਕੋਰੋਨਾ

ਬਾਲੀਵੁੱਡ ਅਦਾਕਾਰ ਅਰਜੁਨ ਕਪੂਰ (35) ਵੀ ਕੋਰੋਨਾ ਵਾਇ ਰ ਸ ਦੀ ਲਪੇਟ ‘ਚ ਆ ਗਏ ਹਨ। ਐਤਵਾਰ ਨੂੰ ਉਨ੍ਹਾਂ ਖੁਦ ਇੰਸਟਾਗ੍ਰਾਮ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਅਰਜੁਨ ਨੇ ਲਿਖਿਆ, “ਮੈਂ ਕੋਰੋਨਾ ਪਾਜ਼ੀਟਿਵ ਹੋ ਗਿਆ ਹਾਂ। ਤੁਹਾਨੂੰ ਸਾਰਿਆਂ ਨੂੰ ਇਹ ਜਾਣਕਾਰੀ ਦੇਣਾ ਮੈਂ ਆਪਣਾ ਫ਼ਰਜ਼ ਸਮਝਦਾ ਹਾਂ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਮੇਰੇ ਸਰੀਰ ‘ਚ ਕੋਰੋਨਾ ਵਾਇ ਰਸ ਦੇ ਮਾਮੂਲੀ ਲੱਛਣ ਪਾਏ ਗਏ ਹਨ। ਡਾਕਟਰ ਦੀ ਸਲਾਹ ‘ਤੇ ਮੈਂ ਖੁਦ ਨੂੰ ਹੋਮ ਕੁਆਰੰਟੀਨ ਕਰ ਲਿਆ ਹੈ। ਮੇਰਾ ਸਮਰਥਨ ਕਰਨ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਤੁਹਾਨੂੰ ਅੱਗੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੰਦਾ ਰਹਾਂਗਾ। ਇਹ ਮੁਸ਼ਕਲ ਸਮਾਂ ਹੈ। ਮੈਨੂੰ ਭਰੋਸਾ ਹੈ ਕਿ ਮਨੁੱਖਤਾ ਇਸ ਵਾਇਰਸ ਨਾਲ ਜਿੱਤੇਗੀ।”

ਹੁਣ ਰਿਪੋਰਟ ਅਨੁਸਾਰ ਅਰਜੁਨ ਦੀ ਪ੍ਰੇਮਿਕਾ ਤੇ ਅਦਾਕਾਰਾ ਮਲਾਇਕਾ ਅਰੋੜਾ ਖਾਨ ਦਾ ਵੀ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਦੇਸ਼ ‘ਚ ਕੋਰੋਨਾ ਵਾਇ ਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਰਹੀ ਹੈ। ਹਾਲ ਹੀ ‘ਚ ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਦਾ ਟੈਸਟ ਪਾਜ਼ੇਟਿਵ ਆਇਆ ਹੈ।

ਹੁਣ ਖਬਰਾਂ ਆ ਰਹੀਆਂ ਹਨ ਕਿ ਅਰਜੁਨ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਦਾ ਵੀ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਮਲਾਇਕਾ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਉਨ੍ਹਾਂ ਨੇ ਕਿਹਾ, ‘ਮੇਰਾ ਟੈਸਟ ਪਾਜ਼ੇਟਿਵ ਆਇਆ ਹੈ। ਮੈਂ ਸੈਲਫ-ਆਈਸੋਲੇਸ਼ਨ ‘ਚ ਹਾਂ। ਮੈਂ ਸਵੱਛ ਤੇ ਮਜ਼ਬੂਤ ਬਣ ਕੇ ਰਹਾਂਗੀ।’

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: