Breaking News
Home / ਪੰਥਕ ਖਬਰਾਂ / ਸੁਮੇਧ ਸੈਣੀ ਨੇ ਕਿਸੇ ਰਸੂਖਦਾਰ ਦੇ ਘਰ ਪਨਾਹ ਲਈ ਹੋਈ ਹੈ?

ਸੁਮੇਧ ਸੈਣੀ ਨੇ ਕਿਸੇ ਰਸੂਖਦਾਰ ਦੇ ਘਰ ਪਨਾਹ ਲਈ ਹੋਈ ਹੈ?

ਸਾਬਕਾ ਆਈਏਐੱਸ ਅਧਿਕਾਰੀ ਦੇ ਬੇਟੇ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅ ਗ ਵਾ ਕਰਨ ਮਗਰੋਂ ਭੇਤ ਭ ਰੀ ਹਾਲਤ ਵਿੱਚ ਲਾ ਪ ਤਾ ਕਰਨ ਦੇ ਗੰਭੀਰ ਦੋ ਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀਜੀਪੀ ਸੁਮੇਧ ਸੈਣੀ ਸ਼ੁਰੂ ਤੋਂ ਹੀ ਵਿ ਵਾ ਦਾਂ ਵਿੱਚ ਘਿਰੇ ਰਹੇ ਹਨ। ਤਿੰਨ ਦਹਾਕੇ ਪਹਿਲਾਂ ਐੱਸਐੱਸਪੀ ਦੇ ਅਹੁਦੇ ’ਤੇ ਤਾਇਨਾਤੀ ਦੌਰਾਨ ਉਹ ਸਿੱਖਾਂ ਅਤੇ ਖਾ ੜ ਕੂ ਵਾ ਦ ਲਹਿਰ ਦੇ ਨਿ ਸ਼ਾ ਨੇ ’ਤੇ ਰਹੇ ਅਤੇ ਧੱ ਕੇ ਸ਼ਾ ਹੀ ਅਤੇ ਨਾ-ਇਨਸਾਫ਼ੀ ਦੇ ਦੋ ਸ਼ਾਂ ਨੇ ਉਨ੍ਹਾਂ ਦਾ ਡੀਜੀਪੀ ਬਣਨ ਤੋਂ ਬਾਅਦ ਵੀ ਪਿੱਛਾ ਨਹੀਂ ਛੱਡਿਆ। ਆਮ ਲੋਕਾਂ ਅਤੇ ਵੱਡੇ ਵੱਡਿਆਂ ਨੂੰ ਕਾਨੂੰਨ ਦੀ ਸ ਖ਼ ਤੀ ਨਾਲ ਪਾਲਣਾ ਕਰਵਾਉਣ ਵਾਲਾ ਇਹ ਸ਼ਖ਼ਸ ਅੱਜ ਖੁ਼ਦ ਉਸੇ ਕਾਨੂੰਨ ਦਾ ਭ ਗੌ ੜਾ ਹੋ ਗਿਆ ਹੈ। ਸੈਣੀ ਗ੍ਰਿ ਫ਼ ਤਾ ਰੀ ਤੋਂ ਬਚਨ ਲਈ ਰੂ ਪੋ ਸ਼ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਸਾਬਕਾ ਡੀਜੀਪੀ ਨੇ ਦਿੱਲੀ ਵਿੱਚ ਕਿਸੇ ਰਸੂਖਦਾਰ ਦੇ ਘਰ ਪਨਾਹ ਲਈ ਹੋਈ ਹੈ। ਹਾਲਾਂਕਿ ਇਸ ਸਬੰਧੀ ਕੋਈ ਵੀ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਸੈਣੀ ਦੀ ਗ੍ਰਿ ਫ਼ ਤਾ ਰੀ ਲਈ ਯਤਨ ਜਾਰੀ ਹਨ, ਕਹਿ ਕੇ ਗੱਲ ਨੂੰ ਟਾਲਿਆ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰਾ ਕਰਨੈਲ ਸਿੰਘ ਪੀਰ ਮੁਹੰਮਦ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਮੱਖਣ ਸਿੰਘ ਨੰਗਲ ਅਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ ਗੁਰਸੇਵ ਸਿੰਘ ਹਰਪਾਲਪੁਰ ਨੇ ਕਿਹਾ ਕਿ ਸੈਣੀ ਮਾਮਲੇ ਵਿੱਚ ਪੁਲੀਸ ਮਹਿਜ਼ ਖਾਨਾਪੂਰਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੈਣੀ ਖ਼ਿਲਾਫ਼ ਗੰ ਭੀ ਰ ਦੋ ਸ਼ ਹਨ। ਲਿਹਾਜ਼ਾ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖ਼ੁਦ ਨੂੰ ਕਾਨੂੰਨ ਦਾ ਰਖਵਾਲਾ ਅਖਵਾਉਣ ਵਾਲੇ ਸੁਮੇਧ ਸੈਣੀ ਨੂੰ ਅਦਾਲਤ ਜਾਂ ਪੁਲੀਸ ਕੋਲ ਆ ਤ ਮ ਸ ਮਰ ਪਣ ਕਰਕੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ।

Check Also

ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਦੁਨੀਆਂ ਦਾ ਇਤਿਹਾਸ ਜੇਤੂਆਂ ਦਾ ਇਤਿਹਾਸ …

%d bloggers like this: