Breaking News
Home / ਪੰਥਕ ਖਬਰਾਂ / ਕੇ.ਪੀ.ਐਸ ਗਿੱਲ ਨੇ ਜਸਵੰਤ ਸਿੰਘ ਖਾਲੜਾ ਨੂੰ ਕੋਲ ਬੈਠ ਕੇ ਮਰਵਾਇਆ-ਪਿੰਕੀ

ਕੇ.ਪੀ.ਐਸ ਗਿੱਲ ਨੇ ਜਸਵੰਤ ਸਿੰਘ ਖਾਲੜਾ ਨੂੰ ਕੋਲ ਬੈਠ ਕੇ ਮਰਵਾਇਆ-ਪਿੰਕੀ

ਅੱਜ, ਭਾਵੇਂ ਇਸ ਪਟੀਸ਼ਨ ਵਿਚਲੇ ਤੱਥ ਸ. ਜਸਵੰਤ ਸਿੰਘ ਖਾਲੜਾ, ਸ. ਜਸਪਾਲ ਸਿੰਘ ਢਿੱਲੋਂ, ਮਿਸਟਰ ਰਾਮ ਨਰਾਇਣ ਕੁਮਾਰ ਆਦਿ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ, ਜ਼ਿਲ੍ਹਾ ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਘਾਟਾਂ (ਤਰਨਤਾਰਨ, ਪੱਟੀ ਤੇ ਦੁਰਗਿਆਣਾ ਮੰਦਰ-ਅੰਮ੍ਰਿਤਸਰ) ਵਿੱਚ ਵਰ੍ਹੇ 1992 ਦੌਰਾਨ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾ ਸ਼ਾਂ ਲਈ, ਖਰੀਦੀ ਗਈ ਲੱਕੜ ਤੋਂ ਪ੍ਰਾਪਤ ਕੀਤੇ ਸਨ। ਇਹ ਤੱਥ ਚੌਂਕਾ ਦੇਣ ਵਾਲੇ ਸਨ-ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ‘ਅਣਪਛਾਤੀਆਂ ਲਾ ਸ਼ਾਂ’ ਇੱਕ ਵਰ੍ਹੇ ਦੌਰਾਨ ਸਿਰਫ ਇਨ੍ਹਾਂ ਤਿੰਨਾਂ ਸ਼ਮਸ਼ਾਨਘਾਟਾਂ ਵਿੱਚ ਹੀ ਸਾੜੀਆਂ ਗਈਆਂ ਸਨ ਤੇ ਜੇ (ਹੁਣ ਦੇ) ਪੰਜਾਬ ਦੇ ਲਗਭਗ 20 ਜ਼ਿਿਲ੍ਹਆਂ ਦਾ ਹਿਸਾਬ, ਇਸ ਅਨੁਪਾਤ ਨਾਲ ਲਗਾਇਆ ਜਾਵੇ ਤਾਂ ਇਹ ਇੱਕ ਵਰ੍ਹੇ ਵਿੱਚ 20 ਹਜ਼ਾਰ ਤੋਂ ਵੱਧ ਲਾਸ਼ਾਂ ਦਾ ਬਣਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ-‘‘ਇਹ ਬਹੁਤ ਅਸਪੱਸ਼ਟ ਹੈ’ ਤੇ ‘ਸਰਦਾਰ ਖਾਲੜਾ ਦੀ ਮਰਨ ਵਾਲਿਆਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ (ਭਾਵ ਮਰਨ ਵਾਲਿਆਂ ਨੇ ਮਰਨ ਤੋਂ ਪਹਿਲਾਂ ਸ. ਖਾਲੜਾ ਨੂੰ ਕੋਈ ਪਾਵਰ ਆਫ ਅਟਾਰਨੀ ਕਿਉਂ ਨਹੀਂ ਦਿੱਤੀ?)’

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ ‘ਹਿੰਦੂ-ਫੈਸਲੇ’ ਦੇ ਖਿਲਾਫ, ਭਾਰਤੀ ਸੰਵਿਧਾਨ ਦੇ ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਕਿ ਸੀ. ਬੀ. ਆਈ. ਨੂੰ ਇਨ੍ਹਾਂ ਅਣਪਛਾਤੀਆਂ ਲਾ ਸ਼ਾਂ ਦੀ ਪੜਤਾਲ ਦਾ ਮਾਮਲਾ ਸੌਂਪਿਆ ਜਾਵੇ। ਸੁਪਰੀਮ ਕੋਰਟ ਵਿੱਚ ਅਪੀਲ ਪਟੀਸ਼ਨ ਅਜੇ ਮੁੱਢਲੀ ਹਾਲਾਤ ਵਿੱਚ ਸੀ, ਜਦੋਂ ਕਿ 6 ਸਤੰਬਰ 1995 ਨੂੰ ਖਾਲੜਾ ਨੂੰ ਅੰਮ੍ਰਿਤਸਰੋਂ ਉਨ੍ਹਾਂ ਦੇ ਕਬੀਰ ਪਾਰਕ ਵਿਚਲੇ ਘਰ ਦੇ ਬਾਹਰੋਂ ਵਰਦੀਧਾਰੀ ਪੁਲਿਸ ਨੇ ਦਿਨ ਦਿਹਾੜੇ ਅ ਗ ਵਾ ਕਰ ਲਿਆ।

ਅ ਗ ਵਾ ਹੋਣ ਤੋਂ ਕੁਝ ਹਫਤੇ ਪਹਿਲਾਂ ਸ. ਖਾਲੜਾ ਇੰਗਲੈਂਡ, ਕੈਨੇਡਾ ਆਦਿ ਦੇਸ਼ਾਂ ਦਾ ਦੌਰਾਨ ਕਰਕੇ ਪਰਤੇ ਸਨ, ਜਿੱਥੇ ਉਨ੍ਹਾਂ ਨੇ ਮੈਂਬਰ ਪਾਰਲੀਮੈਂਟਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਜਸੀ ਨੇਤਾਵਾਂ ਤੇ ਸਿੱਖ ਸੰਗਤਾਂ ਨਾਲ ‘ਅਣਪਛਾਤੀਆਂ ਲਾਸ਼ਾਂ’ ਦੇ ਮਸਲੇ ਨੂੰ ਖੁੱਲ੍ਹ ਕੇ ਵਿਚਾਰਿਆ ਸੀ। ਉਨ੍ਹਾਂ ਆਪਣੇ ਭਾਸ਼ਣਾਂ ਵਿੱਚ ਇਹ ਵੀ ਕਿਹਾ ਸੀ ਕਿ ਤਰਨਤਾਰਨ ਦੇ ਐਸ. ਐਸ. ਪੀ. ਅਜੀਤ ਸੰਧੂ ਨੇ ਮੈਨੂੰ ਧਮਕੀ ਦਿੱਤੀ ਹੈ ਕਿ ‘ਤੂੰ 25 ਹਜ਼ਾਰ ਲਾ ਸ਼ਾਂ ਦੀ ਗੱਲ ਕਰਦੈਂ, ਤੈਨੂੰ 25 ਹਜ਼ਾਰ ਇੱਕ ਬਣਾ ਦਿੱਤਾ ਜਾਵੇਗਾ।’ ਪਰ ਉਹ ਬੜੇ ਵਿਸ਼ਵਾਸ ਨਾਲ ਕਹਿੰਦੇ ਸਨ ਕਿ ‘ਹਨੇਰੇ ਵਿੱਚ ਚਾਨਣ ਕਰਣ ਲਈ ਪਹਿਲਾਂ ਕਿਸੇ ਝੁੱਗੀ ਵਿੱਚ ਇੱਕ ਨਿੱਕਾ ਜਿਹਾ ਦੀਵਾ ਬਲਦਾ ਹੈ ਪਰ ਵਿਹੰਦਿਆਂ ਵਿਹੰਦਿਆਂ ਹਰ ਝੁੱਗੀ ’ਚੋਂ ਚਾਨਣ ਉੱਠਦਾ ਹੈ।’ ਭਾਵ ਦੀਵਾ ਬੁਝਾਇਆ ਜਾ ਸਕਦਾ ਹੈ-ਚਾਨਣ, ਮਿਟਾਇਆ ਨਹੀਂ ਜਾ ਸਕਦਾ।

Check Also

ਮਹਾਰਾਜੇ ਦੀ ਕਿਰਦਾਰਕੁਸ਼ੀ ਕਿਉਂ ?

ਇਹ ਕਥਨ ਤਾਂ ਸਭ ਨੇ ਸੁਣਿਆ ਹੀ ਹੋਵੇਗਾ ਕਿ ਦੁਨੀਆਂ ਦਾ ਇਤਿਹਾਸ ਜੇਤੂਆਂ ਦਾ ਇਤਿਹਾਸ …

%d bloggers like this: