Home / ਸਾਹਿਤ / ਖਾਲੜਾ ਤੇ ਸਾਥੀਆਂ ਨੇ ਪੁਲਿਸ ਥਾਣੇ ਅੱਗੇ ਪੰਜ ਹਵਾਈ ਫਾਇਰ ਕਰਕੇ…

ਖਾਲੜਾ ਤੇ ਸਾਥੀਆਂ ਨੇ ਪੁਲਿਸ ਥਾਣੇ ਅੱਗੇ ਪੰਜ ਹਵਾਈ ਫਾਇਰ ਕਰਕੇ…

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਾਥੀਆਂ ਨੇ ਪੁਲਿਸ ਥਾਣੇ ਅੱਗੇ ਪੰਜ ਹਵਾਈ ਫਾਇਰ ਕਰਕੇ ਖਾਲਸਾ ਫ਼ੌਜ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੀ ਸੀ।
ਸ਼ਹੀਦ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਦੀ ਸ਼ੁਰੂਆਤ ਕਰਦਿਆਂ ਇੱਕ ਦੰਤ-ਕਥਾ ਦਾ ਜਿਕਰ ਕਰਦੇ ਹਨ ਕਿ ਕਿੰਝ ਜਦ ਧਰਤੀ ਉੱਪਰ ਸੂਰਜ ਪਹਿਲੀ ਵਾਰ ਛੁਪਣ ਜਾ ਰਿਹਾ ਸੀ ਤਾਂ ਲੋਕਾਂ ਵਿੱਚ ਹਾਹਾਕਾਰ ਸੀ ਕਿ ਸੂਰਜ ਦੇ ਛਿਪਦਿਆਂ ਹੀ ਦੁਨੀਆਂ ਉੱਪਰ ਹਨੇਰੇ ਦੇ ਸਲਤਨਤ ਕਾਇਮ ਹੋ ਜਾਵੇਗੀ ਤੇ ਲੋਕਾਈ ਦਾ ਕੀ ਬਣੇਗਾ? ਪਰ ਕਥਾ ਅਨੁਸਾਰ ਜਦੋਂ ਸੂਰਜ ਛੁਪ ਗਿਆ ਤਾਂ ਕਿਸੇ ਕੁੱਲੀ ਵਿੱਚ ਬਲਦੇ ਦੀਵੇ ਨੇ ਸੱਚ ਦੀ ਜੋਤ ਨੂੰ ਕਾਇਮ ਰੱਖਿਆ ਤੇ ਉਸ ਜੋਤ ਤੋਂ ਅੱਗੇ ਅਨੇਕਾ ਦੀਵੇ ਜਗਦੇ ਗਏ ਜਿਨ੍ਹਾਂ ਨੇ ਕੂੜ-ਹਨੇਰ ਨੂੰ ਧਰਤੀ ’ਤੇ ਫੈਲਣੋਂ ਰੋਕਿਆ ਤੇ ਮੁੜ ਸੱਚ-ਚਾਨਣ ’ਤੇ ਪਸਾਰਾ ਕੀਤਾ। ਜਦੋਂ ਅਸੀਂ ਸ. ਜਸਵੰਤ ਸਿੰਘ ਖਾਲੜਾ ਦੇ ਜੀਵਨ ਨੂੰ ਦੇਖਦੇ ਹਾਂ ਤਾਂ ਸਾਨੂੰ ਉਹ ਵੀ ਉਸ ਦੰਤ-ਕਥਾ ਦੇ ਕਿਸੇ ਦੀਪ ਦੀ ਨਿਆਈਂ ਨਜਰ ਆਉਂਦੇ ਹਨ ਜਿਸ ਨੇ ਹਨੇਰੇ ਦੀ ਸਲਤਨਤ ਨੂੰ ਵੰਗਾਰਿਆ ਤੇ ਮੁੜ ਚਾਨਣ ਦੀ ਬਾਤ ਪਾਈ। ਇਸ ਚਾਨਣ ਦੀ ਲੋਅ ਦੀ ਪੈੜ ਨੱਪਦਿਆਂ ਸਾਨੂੰ ਪਤਾ ਲੱਗਦਾ ਹੈ ਕਿ ਖਾਲੜਾ ਉਹੀ ਪਿੰਡ ਹੈ ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਨੇ ‘ਉੱਜੜ ਜਾਣ ਦਾ ਵਰ’ ਦਿੱਤਾ ਸੀ।

ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਇਸ ਪਿੰਡ ਖਲਾੜਾ ਵਿਖੇ ਸੰਨ 1952 ਵਿੱਚ ਸਿਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਸ. ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਜਿਨ੍ਹਾਂ ਦੇ ਪੰਜ ਵੱਡੇ ਅਤੇ ਤਿੰਨ ਛੋਟੇ ਭੈਣ ਭਰਾ ਹਨ। ਵੱਡਿਆਂ ਵਿੱਚ ਭੈਣ ਪ੍ਰੀਤਮ ਕੌਰ ਸਭ ਤੋਂ ਵੱਡੇ ਹਨ ਤੇ ਫਿਰ ਮਹਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ ਤੇ ਵੀਰ ਰਜਿੰਦਰ ਸਿੰਘ ਤੋਂ ਬਾਅਦ ਸ. ਜਸਵੰਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਵੀਰ ਗੁਰਦੇਵ ਸਿੰਘ ਤੇ ਭੈਣ ਬੇਅੰਤ ਕੌਰ ਹਨ ਤੇ ਸਭ ਤੋਂ ਛੋਟੇ ਵੀਰ ਦਾ ਨਾਂ ਅਮਰਜੀਤ ਸਿੰਘ ਹੈ। ਇਹ ਪਰਵਾਰ ਪੰਜਾਬ ਦਾ ਮੱਧ-ਵਰਗੀ ਪਰਵਾਰ ਹੈ ਜਿਸ ਕੋਲ ਆਪਣੀ ਜੱਦੀ ਜਾਇਦਾਦ ਥੋੜ੍ਹੀ ਹੀ ਹੈ, ਜਿਸ ਕਾਰਨ ਸ. ਜਸਵੰਤ ਸਿੰਘ ਖਾਲੜਾ ਦਾ ਬਚਪਨ ਇਕ ਆਪਣੀ ਹੀ ਕਿਸਮ ਦੇ ਸੰਘਰਸ਼ ਵਿੱਚ ਬੀਤਿਆ। ਹਰ ਤਰ੍ਹਾਂ ਦੀ ਤੰਗੀ ਦੇ ਬਾਵਜੂਦ ਇਸ ਪਰਵਾਰ ਵਾਲੇ ਸਹਿਜ ਵਿੱਚ ਵਿਚਰਨ ਵਾਲੇ ਅਤੇ ਗੁਰੂ ਪ੍ਰਤੀ ਅਥਾਹ ਸ਼ਰਧਾ ਤੇ ਪ੍ਰੇਮ ਰੱਖਣ ਵਾਲੇ ਹਨ। ਇਸ ਸਿਦਕ ਦੀ ਜਾਗ ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੋਂ ਹੀ ਲੱਗੀ ਹੈ। ਅਸਲ ਵਿੱਚ ਇਸ ਪਰਵਾਰ ਦਾ ਪਿਛੋਕੜ ਉਨ੍ਹਾਂ ਸਿਦਕੀ ਸਿੰਘਾਂ ਨਾਲ ਜੁੜਦਾ ਹੈ ਜਿਨ੍ਹਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਦਿੱਲੀ ਵਿੱਖੇ ਸ਼ਹੀਦ ਕੀਤਾ ਗਿਆ ਸੀ। ਮਾਝੇ ਦੀ ਧਰਤੀ ਅਠਾਹਰਵੀਂ ਸਦੀ ਦੌਰਾਨ ਸੰਘਰਸ਼ ਦਾ ਮੈਦਾਨ ਰਹੀ ਜਦੋਂ ਸਿੰਘਾਂ ਨੇ ਸੂਰਮਗਤੀ ਤੇ ਚਰਿੱਤਰ ਦੀਆਂ ਬੁਲੰਦ ਚੋਟੀਆਂ ਗੁਰੂ ਦੀ ਮਿਹਰ ਸਦਕਾ ਸਰ ਕੀਤੀਆਂ ਤੇ ਵੱਡੇ-ਵੱਡੇ ਹਕੂਮਤੀ ਕਹਿਰ ਆਪਣੇ ਪਿੰਡੇ ’ਤੇ ਜਰੇ ਸਨ। ਲਾਹੌਰ ਦੇ ਕੋਲ ਹੋਣ ਕਰਕੇ (ਖਲਾੜਾ ਤੋਂ ਲਾਹੌਰ ਕੁਝ ਕੁ ਮੀਲ ਦੀ ਵਿੱਥ ਉੱਤੇ ਹੀ ਹੈ) ਇਸ ਇਲਾਕੇ ਵਿੱਚ ਵੱਸਦੇ ਸਿੱਖਾਂ ਨੂੰ ਕਈ ਵਾਰ ਹਕੂਮਤ ਨਾਲ ਜਾਂ ਤਾਂ ਟੱਕਰ ਲੈਣੀ ਪਈ ਜਾਂ ਘਰ ਘਾਟ ਛੱਡਣੇ ਪਏ ਤੇ ਜਾਂ ਫਿਰ ਵਹਿਸ਼ੀ ਜੁਲਮਾਂ ਦਾ ਸ਼ਿ ਕਾ ਰ ਹੋਣਾ ਪਿਆ। ਬਾਪੂ ਕਰਤਾਰ ਸਿੰਘ ਇਸ ਦੌਰ ਦੇ ਇਤਿਹਾਸ ਦੀ ਇੱਕ ਘਟਨਾ ਦਾ ਜਿਕਰ ਕਰਦੇ ਹਨ ਕਿ ਜਦੋਂ ਮੁਗਲ ਹਕੂਮਤ ਨਾਲ ਭਾਈ ਤਾਰਾ ਸਿੰਘ ਵਾਂ ਦੇ ਟਾਕਰੇ ਦੇ ਆਸਾਰ ਬਣਨ ਲੱਗੇ ਤਾਂ ਇਲਾਕੇ ਦੇ ਬਹੁਤੇ ਸਿੱਖ ਜਰਨੈਲ ਦਰਿਆ ਪਾਰ ਕਰ ਗਏ ਤੇ ਪਰਵਾਰਾਂ ਵਾਲੇ ਸਿੱਖ ਪਿੰਡ ਵਾਂ ਚਲੇ ਗਏ ਜਿਨ੍ਹਾਂ ਵਿੱਚ ਉਨ੍ਹਾਂ ਦੇ ਆਪਣੇ ਵਡੇਰੇ ਵੀ ਸਨ। ਇਨ੍ਹਾਂ ਸਿੱਖਾਂ ਦੇ ਟਾਕਰੇ ਲਈ ਪਹਿਲਾਂ ਪੱਟੀ ਤੋਂ ਫੌਜ ਦੀ ਇੱਕ ਟੁਕੜੀ ਆਈ ਪਰ ਜਦ ਉਹ ਸਿੱਖਾਂ ਦੀ ਤੇਗ ਦਾ ਤੇਜ ਨਾ ਸਹਾਰ ਸਕੀ ਤਾਂ ਫਿਰ ਪੂਰੀ ਤਿਆਰੀ ਨਾਲ ਲਾਹੌਰ ਤੋਂ ਭਾਰੀ ਗਿਣਤੀ ਵਿੱਚ ਫੌਜ ਹਾਥੀ-ਘੋੜਿਆਂ ਸਮੇਤ ਸਿੱਖਾਂ ਨਾਲ ਟੱਕਰ ਲੈਣ ਲਈ ਭੇਜੀ ਗਈ। ਇਸ ਤੋਂ ਬਾਅਦ ਸਿੱਖਾਂ ਦਾ ਇਸ ਫੌਜ ਨਾਲ ਜੋ ਟਾਕਰਾ ਹੁੰਦਾ ਹੈ ਉਸ ਨੂੰ ਪਿੰਡ ਵਾਂ ਦੀ ਲੜਾਈ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Check Also

ਤਿੰਨ ਖੇਤੀ ਆਰਡੀਨੈਂਸ ਕੀ ਹਨ? ਆਪ ਹੀ ਪੜ੍ਹੋ

ਹਾਲ ਹੀ ਵਿੱਚ, ਕੋਰੋਨਾ ਦੇ ਚਲਦਿਆਂ, ਕੇਂਦਰ ਸਰਕਾਰ 3 ਖੇਤੀ ਆਰਡੀਨੈਂਸ ਲੈ ਕੇ ਆਈ ਹੈ, …

%d bloggers like this: