ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ (75) ਨੂੰ ਅੱਜ ਰਤਵਾੜਾ ਸਾਹਿਬ ਟਰੱਸਟ ਅਤੇ ਹੋਰਨਾਂ ਸਿੱਖ ਆਗੂਆਂ ਨੇ ਅੰਤਿਮ ਵਿਦਾਇਗੀ ਦਿੱਤੀ। ਐਤਵਾਰ ਨੂੰ ਸੈਕਟਰ-25, ਚੰਡੀਗੜ੍ਹ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਕਾਫੀ ਸਮਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਹੇ ਅਤੇ ਮੌਜੂਦਾ ਸਮੇਂ ਵਿੱਚ ਇੱਥੋਂ ਨਜ਼ਦੀਕੀ ਪਿੰਡ ਰਤਵਾੜਾ ਸਾਹਿਬ (ਨਿਊ ਚੰਡੀਗੜ੍ਹ) ਵਿੱਚ ਰਤਵਾੜਾ ਸਾਹਿਬ ਟਰੱਸਟ ਵੱਲੋਂ ਮਾਨਵਤਾ ਦੀ ਸੇਵਾ ਲਈ ਚਲਾਏ ਜਾ ਰਹੇ ਬਿਰਧ ਆਸ਼ਰਮ ਦੀ ਦੇਖਰੇਖ ਅਤੇ ਨਿਸ਼ਕਾਮ ਸੇਵਾ ਕਰ ਰਹੇ ਸੀ। ਸਸਕਾਰ ਤੋਂ ਪਹਿਲਾਂ ਰਤਵਾੜਾ ਸਾਹਿਬ ਵਿੱਚ ਸਾਬਕਾ ਮੁੱਖ ਸਕੱਤਰ ਦੀ ਮ੍ਰਿਤਕ ਦੇਹ ਸੰਗਤ ਦੇ ਦਰਸ਼ਨਾਂ ਲਈ ਰੱਖੀ ਗਈ ਸੀ। ਇਸ ਮੌਕੇ ਰਤਵਾੜਾ ਸਾਹਿਬ ਟਰੱਸਟ ਦੇ ਮੁਖੀ ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਨੇ ਦੁਸ਼ਾਲਾ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਭਾਵੇਂ ਹਰਚਰਨ ਸਿੰਘ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ ਹਨ, ਪ੍ਰੰਤੂ ਉਨ੍ਹਾਂ ਦਾ ਪੰਥ ਪ੍ਰਤੀ ਦਰਦ, ਸਮਾਜ ਅਤੇ ਕੌਮ ਲਈ ਦਿੱਤੀਆਂ ਸ਼ਲਾਘਾਯੋਗ ਸੇਵਾਵਾਂ ਕਰਕੇ ਉਹ ਹਮੇਸ਼ਾ ਸਾਡੇ ਵਿੱਚ ਰਹਿਣਗੇ। ਇਸ ਮੌਕੇ ਬਾਬਾ ਹਰਪਾਲ ਸਿੰਘ ਰਤਵਾੜਾ ਸਾਹਿਬ, ਸਾਬਕਾ ਮੁੱਖ ਸਕੱਤਰ ਦੇ ਭਰਾ ਕਰਨਲ ਰਜਿੰਦਰ ਸਿੰਘ ਸਮੇਤ ਪਰਿਵਾਰਕ ਮੈਂਬਰ ਅਤੇ ਟਰੱਸਟ ਦੇ ਨੁਮਾਇੰਦੇ ਹਾਜ਼ਰ ਸਨ।
ਲਾਪਤਾ ਸਰੂਪਾਂ ਦਾ ਮਾਮਲਾ:ਮੁੱਖ ਸਕੱਤਰ (ਹੁਣ ਸਾਬਕਾ) ਰੂਪ ਸਿੰਘ ਚੁੱਪ, ਭਾਈ ਲੌਂਗੋਵਾਲ ਚੁੱਪ, ਗਿਆਨੀ ਹਰਪ੍ਰੀਤ ਸਿੰਘ ਚੁੱਪ, ਬਾਦਲ ਪਰਿਵਾਰ ਚੁੱਪ..ਅਜਿਹੇ ਮੌਕੇ ਸ਼ਰੋਮਣੀ ਕਮੇਟੀ ‘ਚ ਬੇਨਿਯਮੀਆਂ ਸਬੰਧੀ ਖੁੱਲ੍ਹ ਕੇ ਬੋਲਣ ਅਤੇ ਲਿਖਣ ਵਾਲੇ ਇੱਕੋ ਇੱਕ ਵਿਅਕਤੀ ਸਾਬਕਾ ਮੁੱਖ ਸਕੱਤਰ ਸ. ਹਰਚਰਨ ਸਿੰਘ ਦੀ ਮੌਤ ਸ਼ੱਕੀ ਜਾਪਦੀ ਹੈ।ਸ਼ਰੋਮਣੀ ਕਮੇਟੀ ਵਲੋਂ ਇਸ ਮਾਮਲੇ ‘ਚ ਦੋਸ਼ੀ ਮੰਨਕੇ ਨੌਕਰੀਓਂ ਕੱਢੇ ਗਏ ਮੁਲਾਜ਼ਮਾਂ ਵਲੋਂ ਅੰਦਰਲੀਆਂ ਗੱਲਾਂ ਬਾਹਰ ਦੱਸਣ ਦੀ ਧਮਕੀ ਤੋਂ ਬਾਅਦ ਹੁਣ ਕਮੇਟੀ ਨੇ ਲਾਪਤਾ ਸਰੂਪਾਂ ਬਾਰੇ ਜਾਂਚ ਰਿਪੋਰਟ ਜਨਤਕ ਕਰਨ ਦਾ ਫੈਸਲਾ ਲਿਆ ਹੈ।ਸੰਗਤ ਦਾ ਦਬਾਅ ਕਾਇਮ ਰਹਿਣਾ ਚਾਹੀਦਾ ਤਾਂ ਕਿ ਇਸ ਚੋਰੀ ਦਾ ਸੱਚ ਬਾਹਰ ਆ ਸਕੇ ਅਤੇ ਅਸਲ ਦੋਸ਼ੀ ਨੰਗੇ ਹੋ ਸਕਣ।ਇਹ ਇੰਟਰਵਿਊ ਸੁਣਨ ਵਾਲੀ ਹੈ।
#ਗੁਰਪ੍ਰੀਤਸਿੰਘਸਹੋਤਾ #ਸਰੀ #ਚੜ੍ਹਦੀਕਲਾਬਿਊਰੋ