Breaking News
Home / ਰਾਸ਼ਟਰੀ / ਅਮਰੀਕਾ ਏਅਰ ਇੰਡੀਆ ਨੂੰ ਹਵਾਈ ਅੱਡਿਆਂ ‘ਤੇ ਜ਼ਮੀਨੀ ਪ੍ਰਬੰਧ ਕਰਨ ਲਈ ਮੁੜ ਆਗਿਆ ਦੇਵੇਗਾ

ਅਮਰੀਕਾ ਏਅਰ ਇੰਡੀਆ ਨੂੰ ਹਵਾਈ ਅੱਡਿਆਂ ‘ਤੇ ਜ਼ਮੀਨੀ ਪ੍ਰਬੰਧ ਕਰਨ ਲਈ ਮੁੜ ਆਗਿਆ ਦੇਵੇਗਾ

ਅਮਰੀਕਾ ਨੇ ਅੱਜ ਐਲਾਨ ਕੀਤਾ ਕਿ ਉਹ ਏਅਰ ਇੰਡੀਆ ਦੀ ਅਮਰੀਕੀ ਹਵਾਈ ਅੱਡਿਆਂ ‘ਤੇ ਆਪਣੇ ਜ਼ਮੀਨੀ ਪ੍ਰਬੰਧ ਦੇ ਕੰਮਾਂ ਨੂੰ ਸਵੈ-ਚਲਾਉਣ ਦੀ ਯੋਗਤਾ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ | ਇਸ ਸਬੰਧ ਵਿਚ ਅੱਜ ਇਕ ਆਦੇਸ਼ ਜਾਰੀ ਕਰਦਿਆਂ ਯੂ. ਐਸ. ਦੇ ਆਵਾਜਾਈ ਵਿਭਾਗ ਨੇ ਜੁਲਾਈ 2019 ਦੇ ਆਪਣੇ ਪਿਛਲੇ ਆਦੇਸ਼ ਨੂੰ ਉਲਟਾ ਦਿੱਤਾ, ਜਿਸ ਨੇ ਏਅਰ ਇੰਡੀਆ ਦੇ ਅਮਰੀਕੀ ਹਵਾਈ ਅੱਡਿਆਂ ‘ਤੇ ਸਵੈ-ਸੰਭਾਲ ਕਰਨ ਦੇ ਅਧਿਕਾਰ ਮੁਅੱਤਲ ਕਰ ਦਿੱਤੇ ਸਨ ਪਰ ਵਿਭਾਗ ਅਤੇ ਅਮਰੀਕਾ ਦੀਆਂ ਹੋਰ ਸਰਕਾਰੀ ਏਜੰਸੀਆਂ ਨੇ ਇਸ ਮਾਮਲੇ ‘ਤੇ ਤਸੱਲੀਬਖ਼ਸ਼ ਹੱਲ ਲਈ ਭਾਰਤ ਨਾਲ ਕੰਮ ਕਰਨਾ ਜਾਰੀ ਰੱਖਿਆ ਹੈ |

ਹਾਲ ਹੀ ਵਿਚ ਹੋਏ ਸਕਾਰਾਤਮਕ ਘਟਨਾਵਾਂ ਕਾਰਨ ਵਿਭਾਗ ਨੇ ਇਹ ਫ਼ੈਸਲਾ ਜਨਹਿਤ ਲਈ ਕੀਤਾ ਹੈ | ਹੁਣ ਉਸ ਪਰਮਿਟ ਸ਼ਰਤ ਨੂੰ ਹਟਾ ਦਿੱਤਾ ਹੈ, ਜਿਸ ਨੂੰ ਅਸੀਂ 7-9-2019 ਵਿਚ ਲਾਗੂ ਕੀਤਾ ਸੀ | ਆਵਾਜਾਈ ਵਿਭਾਗ ਦੇ ਸਹਾਇਕ ਸਕੱਤਰ ਜੋਏਲ ਸਜਾਬੈਟ ਨੇ ਕਿਹਾ ਅਸੀਂ ਆਰਜੀ ਤੌਰ ‘ਤੇ ਇਸ ਸ਼ਰਤ ਨੂੰ ਦੂਰ ਕਰਨ ਲਈ ਏਅਰ ਇੰਡੀਆ ਦੇ ਪਰਮਿਟ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ | ਆਵਾਜਾਈ ਵਿਭਾਗ ਨੇ ਕਿਹਾ ਕਿ ਹਿੱਸੇਦਾਰਾਂ ਤੇ ਜਨਤਾ ਕੋਲ ਇਸ ਪ੍ਰਸਤਾਵ ਦਾ ਜਵਾਬ ਦੇਣ ਲਈ 21 ਦਿਨ ਹੁੰਦੇ ਹਨ |

ਇਸ ਤੋਂ ਪਹਿਲਾਂ ਕਿ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇ ਅਤੇ ਲਾਗੂ ਕੀਤਾ ਜਾਏ | ਇਹ ਆਦੇਸ਼ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਈਲੇਨ ਚਾਓ ਨਾਲ ਗੱਲਬਾਤ ਤੋਂ ਇਕ ਦਿਨ ਬਾਅਦ ਆਇਆ ਹੈ | ਰਾਜਦੂਤ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਹਵਾਬਾਜ਼ੀ ਖੇਤਰ ਵਿਚ ਮਹੱਤਵਪੂਰਨ ਕੰਮ ਕੀਤਾ ਹੈ |

Check Also

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ …

%d bloggers like this: