ਚੀਨ ਨਾਲ ਮੁੜ ਤੋਂ ਸ਼ੁਰੂ ਹੋਏ ਵਿਵਾਦ ਬਾਅਦ ਭਾਰਤੀ ਫੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਹੈ ਕਿ ਚੀਨ ਨਾਲ ਲੱਗਦੀ ਸਰਹੱਦ ‘ਤੇ ਇਸ ਸਮੇਂ ਹਾਲਾਤ ਬਹੁਤ ਨਾਜ਼ੁਕ ਬਣੇ ਹਏ ਹਨ, ਪਰ ਭਾਰਤੀ ਫੌਜ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਬੀਤੇ ਦਿਨ ਲੱਦਾਖ ਦੇ 2 ਰੋਜ਼ਾ ਦੌਰੇ ‘ਤੇ ਆਏ ਜਨਰਲ ਨਰਵਾਣੇ ਵਲੋਂ ਫੌਜ ਨਾਲ ਅਸਲ ਕੰਟਰੋਲ ਰੇਖਾ (ਏ.ਐਲ.ਸੀ.) ‘ਤੇ ਕੀਤੀਆਂ ਜਾ ਰਹੀਆਂ ਫੌਜੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ |
ਲੇਹ ਵਿਖੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਫੌਜ ਮੁਖੀ ਨੇ ਦੱਸਿਆ ਕਿ ਪੁੂਰਬੀ ਲੱਦਾਖ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਏ.ਐਲ.ਸੀ) ‘ਤੇ ਹਾਲਤ ਨਾਜ਼ੁਕ ਬਣੇ ਹੋਏ ਹਨ ਅਤੇ ਭਾਰਤੀ ਫੌਜ ਨੇ ਚੀਨ ਦੀ ਕਿਸੇ ਵੀ ਹਰਕਤ ਦੇ ਮੁਕਾਬਲਾ ਲਈ ਏ. ਐਲ.ਸੀ. ‘ਤੇ ਫੌਜ ਦੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਹੈ |
ਉਨ੍ਹਾਂ ਦੇਸ਼ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਏ.ਐਲ.ਸੀ. ‘ਤੇ ਚੀਨ ਦੀਆਂ ਹਰਕਤਾਂ ਨੂੰ ਵੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਤਿਆਰ ਹੈ | ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਇਸ ਦੌਰਾਨ ਪੈਂਨਗੋਂਗ ਝੀਲ ਦੇ ਦੱਖਣੀ ਕਿਨਾਰਾ ਖੇਤਰ ‘ਚ ਭਾਰਤ ਨੇ ਰਣਨੀਤਕ ਤੌਰ ‘ਤੇ ਅਹਿਮ ਫਿੰਗਰ 2 ਤੇ ਫਿੰਗਰ 3 ਖੇਤਰ ‘ਚ ਆਪਣੀ ਸੈਨਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ