Breaking News
Home / ਰਾਸ਼ਟਰੀ / ਭਾਰਤ-ਚੀਨ ਵਲੋਂ ਤਣਾਅ ਘਟਾਉਣ ‘ਤੇ ਜ਼ੋਰ

ਭਾਰਤ-ਚੀਨ ਵਲੋਂ ਤਣਾਅ ਘਟਾਉਣ ‘ਤੇ ਜ਼ੋਰ

ਚੀਨ ਵਲੋਂ ਹਾਲ ਹੀ ‘ਚ ਅਪਣਾਏ ਹਮਲਾਵਰ ਰੁਖ ਕਾਰਨ ਪੂਰਬੀ ਲੱਦਾਖ ‘ਚ ਜਾਰੀ ਭਾਰੀ ਸਰਹੱਦੀ ਤਣਾਅ ਦੌਰਾਨ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਘੇ ਨਾਲ ਮੁਲਾਕਾਤ ਕੀਤੀ ਹੈ | ਰੂਸ ਦੀ ਰਾਜਧਾਨੀ ਦੇ ਨਾਮਵਰ ਹੋਟਲ ‘ਚ ਅੱਜ ਰਾਤ 9:30 ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੋਈ ਗੱਲਬਾਤ ਦੌਰਾਨ ਭਾਰਤੀ ਵਫਦ ‘ਚ ਸ੍ਰੀ ਰਾਜਨਾਥ ਸਿੰਘ ਨਾਲ ਰੱਖਿਆ ਸਕੱਤਰ ਅਜੇ ਕੁਮਾਰ ਤੇ ਰੂਸ ‘ਚ ਭਾਰਤ ਦੇ ਰਾਜਦੂਤ ਡੀ.ਬੀ. ਵੈਂਕਟੇਸ਼ ਵਰਮਾ ਵੀ ਸ਼ਾਮਿਲ ਸਨ, ਜਿਸ ਦੌਰਾਨ ਦੋਵੇਂ ਦੇਸ਼ਾਂ ਵਲੋਂ ਸਰਹੱਦੀ ਤਣਾਅ ਘੱਟ ਕਰਨ ਦੇ ਤਰੀਕਿਆਂ ‘ਤੇ ਜ਼ੋਰ ਦਿੱਤਾ ਗਿਆ | ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ ‘ਚ ਸਥਿਤੀ ਜਿਉਂ ਦੀ ਤਿਉਂ ਬਣਾਉਣ ਅਤੇ ਫ਼ੌਜ ਨੂੰ ਜਲਦ ਪਿੱਛੇ ਹਟਾਉਣ ‘ਤੇ ਜ਼ੋਰ ਦਿੱਤਾ | ਰੱਖਿਆ ਮੰਤਰੀ ਦੇ ਦਫ਼ਤਰ ਨੇ ਟਵਿੱਟਰ ‘ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਆਗੂਆਂ ਵਿਚਾਲੇ 2 ਘੰਟੇ 20 ਮਿੰਟ ਤੱਕ ਮੀਟਿੰਗ ਚੱਲੀ |

ਇਸ ਸਾਲ ਮਈ ਦੇ ਸ਼ੁਰੂ ‘ਚ ਦੋਹਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ ‘ਚ ਪੈਦਾ ਹੋਏ ਸਰਹੱਦੀ ਤਣਾਅ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਹਾਂ ਧਿਰਾਂ ਵਲੋਂ ਉੱਚ-ਪੱਧਰ ‘ਤੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ, ਭਾਵੇਂ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਸਰਹੱਦੀ ਅੜਿੱਕੇ ਨੂੰ ਲੈ ਕੇ ਟੈਲੀਫੋਨ ‘ਤੇ ਗੱਲਬਾਤ ਕੀਤੀ ਗਈ ਸੀ | ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘੇ ਦੋਵੇਂ ਮਾਸਕੋ ‘ਚ ਹੋ ਰਹੇ ਐਸ.ਸੀ.ਓ. ਸੰਮੇਲਨ ‘ਚ ਸ਼ਾਮਿਲ ਹੋਣ ਲਈ ਗਏ ਹੋਏ ਹਨ | ਭਾਰਤ ਸਰਕਾਰ ਦੇ ਸੂਤਰਾਂ ਮੁਤਾਬਿਕ ਇਹ ਬੈਠਕ ਚੀਨ ਦੇ ਰੱਖਿਆ ਮੰਤਰੀ ਦੀ ਬੇਨਤੀ ‘ਤੇ ਹੋ ਰਹੀ ਹੈ | ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਇਸ ਦੌਰਾਨ ਪੈਂਨਗੋਂਗ ਝੀਲ ਦੇ ਦੱਖਣੀ ਕਿਨਾਰਾ ਖੇਤਰ ‘ਚ ਭਾਰਤ ਨੇ ਰਣਨੀਤਕ ਤੌਰ ‘ਤੇ ਅਹਿਮ ਫਿੰਗਰ 2 ਤੇ ਫਿੰਗਰ 3 ਖੇਤਰ ‘ਚ ਆਪਣੀ ਸੈਨਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ |

Check Also

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ …

%d bloggers like this: