Breaking News
Home / ਪੰਜਾਬ / ਢੱਡਰੀਆਂ ਵਾਲਾ ਖਿਲਾਫ ਬੋਲਣ ‘ਤੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਢੱਡਰੀਆਂ ਵਾਲਾ ਖਿਲਾਫ ਬੋਲਣ ‘ਤੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ

ਢੱਡਰੀਆਂ ਵਾਲਾ ਵਲੋਂ ਸਿੱਖ ਇਤਿਹਾਸ ਉਤੇ ਗਲਤ ਟਿਪਣੀਆਂ ਕਰਨ ਦੇ ਵਿਰੋਧ ਵਿੱਚ ਬੋਲਣ ਵਾਲੇ ਸਿੱਖ ਢਾਡੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।ਕੀ ਹੁਣ ਸਿੱਖਾਂ ਨੂੰ ਆਪਣੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲੇ ਲੋਕਾਂ ਖਿਲਾਫ਼ ਬੋਲਣ ਦਾ ਅਧਿਕਾਰ ਵੀ ਨਹੀਂ ਹੈ?ਇਸੇ ਤਰ੍ਹਾਂ ਕੁਝ ਸਮ੍ਹਾਂ ਪਹਿਲਾਂ ਸਿਰਸੇ ਆਲੇ ਦੇ ਖਿਲਾਫ ਜਦੋਂ ਲੋਕ ਬੋਲਦੇ ਸਨ ਤਾਂ ਪੰਜਾਬ ਪੁਲਿਸ ਉਨ੍ਹਾਂ ਤੇ ਕੇਸ ਕਰਦੀ ਸੀ

ਬਾਬਾ ਬਕਾਲਾ ਸਾਹਿਬ: ਪੰਜਾਬ ਪੁਲਸ ਵੱਲੋਂ ਬੀਤੇ ਕੁੱਝ ਦਿਨਾਂ ‘ਚ ਪੰਜਾਬ ਭਰ ‘ਚ ਸੋਸ਼ਲ ਮੀਡੀਆ ਪੋਸਟਾਂ ਦੇ ਹਵਾਲੇ ਨਾਲ ਕਈ ਸਿੱਖਾਂ ਨੂੰ ਗ੍ਰਿ ਫ ਤਾ ਰ ਕੀਤਾ ਗਿਆ ਹੈ। ਪੁਲਸ ਦੀ ਇਸ ਕਾਰਵਾਈ ਨੂੰ ਬੋਲਣ ਦੀ ਅਜ਼ਾਦੀ ‘ਤੇ ਹ ਮ ਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਪਰ ਗ੍ਰਿਫਤਾਰੀਆਂ ਦਾ ਸਿਲਸਿਲਾ ਜਾਰੀ ਹੈ। ਅਜੀਤ ਅਖਬਾਰ ਦੀ ਖਬਰ ਮੁਤਾਬਕ ਅੱਜ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦੀ ਪੁਲਸ ਨੇ ਰਣਜੀਤ ਸਿੰਘ ਢੱਡਰੀਆਂ ਵਾਲਾ ਦੇ ਖ਼ਿਲਾਫ਼ ਫੇਸਬੁੱਕ ਤੇ ਵੀਡੀਉ ਵਾਇਰਲ ਕਰਨ ਵਾਲੇ ਢਾਡੀ ਭਾਈ ਜਸਵੀਰ ਸਿੰਘ ਮਾਨ ਪੁੱਤਰ ਦੇਸਾ ਸਿੰਘ, ਵਾਸੀ ਪਿੰਡ ਬਲਸਰਾਏ, ਤਹਿਸੀਲ ਬਾਬਾ ਬਕਾਲਾ ਸਾਹਿਬ ਨੂੰ ਗ੍ਰਿ ਫ ਤਾ ਰ ਕਰ ਲਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲਿਸ ਦਰਮਿਆਨ ਹੋਈ ਝ ੜ ਪ ਵਿਚ ਪੁਲਿਸ ਵੱਲੋਂ 11 ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਢੱਡਰੀਆਂ ਵਾਲਾ ਵੱਲੋਂ ਪੁਲਿਸ ਦੇ ਹੱਕ ਵਿਚ ਨਿੱਤਰਨ ‘ਤੇ ਉਕਤ ਢਾਡੀ ਜਸਬੀਰ ਸਿੰਘ ਮਾਨ ਵੱਲੋਂ ਢੱਡਰੀਆਂ ਵਾਲਾ ਦੇ ਖ਼ਿਲਾਫ਼ ਫੇਸਬੁੱਕ ਤੇ ਵੀਡੀਉ ਵਾਇਰਲ ਕਰਨ ਦੇ ਦੋ ਸ਼ਾਂ ਤਹਿਤ ਪੁਲਿਸ ਨੇ ਢਾਡੀ ਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਥਾਣਾ ਬਿਆਸ ਵਿਖੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ । ਪੁਲਿਸ ਨੇ ਭਾਈ ਮਾਨ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਮੈਡੀਕਲ ਕਰਾਉਣ ਉਪਰੰਤ ਐੱਸ.ਡੀ.ਜੇ.ਐਮ. ਬਾਬਾ ਬਕਾਲਾ ਸਾਹਿਬ ਰੰਜੀਵਪਾਲ ਸਿੰਘ ਚੀਮਾ ਦੀ ਅਦਾਲਤ ਵਿਚ ਪੇਸ਼ ਕੀਤਾ, ਜਿੱਥੇ ਕਿ ਜੱਜ ਨੇ ਭਾਈ ਮਾਨ ਨੂੰ 14 ਦਿਨਾਂ ਲਈ ਜੇ ਲ੍ਹ ਭੇਜ ਦਿੱਤਾ ਹੈ ।

Check Also

ਆ ਰ ਮੀ ਨੂੰ ਲਗਦਾ ਸੀ ਓ ਪ ਰੇ ਸ਼ ਨ 2 ਘੰਟੇ ‘ਚ ਖ-ਤ-ਮ ਹੋ ਜਾਵੇਗਾ

ਜਨਰਲ ਕੇ.ਸੁੰਦਰਜੀ ਅਤੇ ਜਨਰਲ ਕੁਲਦੀਪ ਬਰਾੜ ਦੋਵੇਂ ਹੀ ਮੰਨਦੇ ਹਨ ਕਿ ਜਿੰਨ੍ਹੀ ਗੋ -ਲੀ ਸਿੰਘਾਂ …

%d bloggers like this: