Breaking News
Home / ਰਾਸ਼ਟਰੀ / ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਵਿਦੇਸ਼ੀ ਕੁੜੀ ਦਾ ਹਰਿਆਣਾ ਦੇ ਮੁੰਡੇ ਨਾਲ ਅਦਾਲਤ ਨੇ ਰਾਤੋਂ -ਰਾਤ ਕਰਾਇਆ ਵਿਆਹ

ਟਿੱਪਣੀ- ਆਹ ਬੰਦਾ ਅੱਤ ਆ…ਰਾਤ ਨੂੰ ਹਸਪਤਾਲ ਨਹੀਂ ਖੁੱਲਦੇ ਇਹਨੇ ਕੋਰਟ ਖੁਲਾ ਲਈ
ਰੋਹਤਕ : ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਲਾਕਡਾਉਨ ਲਗਾਇਆ ਗਿਆ ਹੈ, ਜਿਸ ਤਹਿਤ ਕਿਸੇ ਨੂੰ ਵੀ ਘਰ ਤੋਂ ਬਾਹਰ ਨਿਕਲਣ ਦੀ ਆਗਿਆ ਨਹੀਂ ਹੈ।ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਉਨ ਕਾਰਨ ਇੱਕ ਜੋੜਾ ਵਿਆਹ ਨਹੀਂ ਕਰਵਾ ਸਕਦਾ ਸੀ।ਜਾਣਕਾਰੀ ਅਨੁਸਾਰ 13 ਅਪ੍ਰੈਲ ਦੀ ਰਾਤ ਨੂੰ ਰੋਹਤਕ ਦੀ ਜ਼ਿਲ੍ਹਾ ਮੈਜਿਸਟਰੇਟ ਅਦਾਲਤ ਨੇ ਵਿਸ਼ੇਸ਼ ਵਿਆਹ ਐਕਟ ਤਹਿਤ ਰੋਹਤਕ ਦੇ ਲੜਕੇ ਤੇ ਮੈਕਸੀਕਨ ਲੜਕੀ (Mexcian Girl) ਦਾ ਵਿਆਹ ਕਰਵਾਇਆ ਹੈ। ਇਹ ਜੋੜਾ ਇੱਕ ਲੈਂਗੂਏਜ਼ ਲਰਨਿੰਗ ਐਪ ਤੇ 2017 ਵਿੱਚ ਮਿਲਿਆ ਸੀ ਤੇ ਅਗਲੇ ਸਾਲ ਦੋਵਾਂ ਨੇ ਇੰਗੇਜ਼ਮੈਂਟ ਕਰਵਾ ਲਈ ਸੀ।

ਰੋਹਤਕ ਦੀ ਸੂਰਿਆ ਕਾਲੋਨੀ ਦੇ ਰਹਿਣ ਵਾਲੇ ਨੌਜਵਾਨ ਤੇ ਉਸ ਦੀ ਮੈਕਸੀਕਨ ਮੂਲ ਸਾਥਣ ਡਾਨਾ ਜੋਹਰੀ ਓਲੀਵਰੋਸ ਕਰੂਜ਼ ਨੇ 17 ਫਰਵਰੀ ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਾਉਣ ਲਈ ਅਰਜ਼ੀ ਦਿੱਤੀ ਸੀ। 2017 ਵਿੱਚ ਡਾਨਾ ਆਪਣੇ ਸਾਥੀ ਦੇ ਜਨਮ ਦਿਨ ‘ਤੇ ਭਾਰਤ ਆਈ ਸੀ। ਫੇਰ ਇਸ ਸਾਲ 11 ਫਰਵਰੀ ਨੂੰ ਡਾਨਾ ਤੇ ਉਸ ਦੀ ਮਾਂ ਵਿਆਹ ਲਈ ਭਾਰਤ ਆਏ ਸਨ।

ਦੱਸ ਦੇਈਏ ਕਿ ਇਹ 30 ਦਿਨ ਦਾ ਨੋਟਿਸ ਹੁੰਦਾ ਹੈ ਯਾਨੀ 18 ਮਾਰਚ ਨੂੰ ਇਹ ਨੋਟਿਸ ਖਤਮ ਹੋਣਾ ਸੀ ਪਰ ਉਦੋਂ ਤੱਕ ਦੇਸ਼ ਭਰ ‘ਚ ਲੌਕਡਾਉਨ ਹੋ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਜ਼ਿਲ੍ਹਾ ਕੁਲੈਕਟਰ ਨੂੰ ਪੱਤਰ ਸੌਂਪਿਆ ਜਿਸ ਤੋਂ ਬਾਅਦ ਕੁਲੈਕਟਰ ਨੇ ਉਨ੍ਹਾਂ ਦਾ ਵਿਆਹ ਕਰਵਾਇਆ ਹੈ।

Check Also

ਵੀਡੀਉ- ਭਾਰਤ ਅਤੇ ਚੀਨ ਵਿਚ ਟਕਰਾਅ

ਪੂਰਬੀ ਲਦਾਖ਼ ‘ਚ ਐਲ. ਏ. ਸੀ. ‘ਤੇ ਭਾਰਤ ਅਤੇ ਚੀਨ ਵਿਚਾਲੇ ਜਾਰੀ ਤ ਣਾ ਅ …

%d bloggers like this: