Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ …..

ਗੱਲਾਂ ਦੇਸ ਪੰਜਾਬ ਦੀਆਂ …..

ਕੰਵਰ ਨੌਨਿਹਾਲ ਸਿੰਘ ਦੇ ਵਿਆਹ’ਚ ਸ਼ਾਮਲ ਹੋਣ ਆਏ ਅੰਗਰੇਜ਼ ਮੁੱਖ ਮਹਿਮਾਨ ਕਮਾਂਡਰ-ਇਨ-ਚੀਫ਼ ਸਰ ਹੈਨਰੀ ਫੇਨ ਨੂੰ ਮਹਾਰਾਜਾ ਰਣਜੀਤ ਸਿੰਘ “ਸ਼ਾਲੀਮਾਰ ਬਾਗ” ‘ਚ ਲੈ ਗਏ; ਜਿਥੇ ਵਿਆਹ ਦੇ ਸਬੰਧੀ ਹੀ ਇੱਕ ਜਸ਼ਨ ਦਾ ਸਮਾਗਮ ਸੀ। । ਇਸ ਖ਼ੂਬਸੂਰਤ ਬਾਗ਼ ਨੂੰ ਦੇਖ ਕੇ ਕਮਾਂਡਰ-ਇਨ-ਚੀਫ਼ ਗੱਦ-ਗੱਦ ਹੋ ਉੱਠਿਆ। ਇਸ ਬਾਗ ਦੀ ਖ਼ੂਬਸੂਰਤੀ ਦਾ ਉਸ ਤੇ ਜਾਦੂ ਦਾ ਅਸਰ ਹੋਇਆ।

ਬਾਗੋ-ਬਾਗ ਹੋਏ ਕਮਾਂਡਰ-ਇਨ-ਚੀਫ਼ ਨੂੰ ਮਹਾਰਾਜੇ ਨੇ ਪੁੱਛਿਆ ਕਿ ਉਸਨੇ ਜ਼ਿੰਦਗੀ’ਚ ਹੋਰ ਕੋਈ ਅਜਿਹਾ ਬਾਗ ਦੇਖਿਆ ਹੈ। ਕਮਾਂਡਰ-ਇਨ-ਚੀਫ਼ ਜਿਹੜਾ ਦੁਨੀਆਂ’ਚ ਕਾਫ਼ੀ ਫਿਰਿਆ-ਤੁਰਿਆ ਬੰਦਾ ਸੀ ਉਸ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦਾ ਖ਼ੂਬਸੂਰਤ ਕੇਵਲ ਇੱਕ ਬਾਗ ਉਸ ਨੇ ਪੈਰਿਸ’ਚ ਦੇਖਿਆ ਸੀ ਜਿਸ ਤੇ ਵੱਡੀ ਰਕਮ ਖ਼ਰਬ ਕੇ ਤਿਆਰ ਕੀਤਾ ਗਿਆ ਸੀ।

ਫਿਰ ਮਹਾਰਾਜੇ ਨੇ ਇੱਕ ਹੋਰ ਸਵਾਲ ਕੀਤਾ ਕਿ ਉਸ ਨੇ ਕਦੇ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਵਰਗਾ ਕੋਈ ਹੋਰ ਵਿਆਹ ਦੇਖਿਆ ਹੈ ਤਾਂ ਉਸ ਨੇ ਜਵਾਬ ਦਿੱਤਾ, ਨਹੀਂ।

ਜ਼ਿਕਰਯੋਗ ਹੈ ਕਿ ਇਤਿਹਾਸਕਾਰ ਹਰੀ ਰਾਮ ਗੁਪਤਾ ਅਨੁਸਾਰ ਮੁਗਲਕਾਲ ਦੌਰਾਨ ਬਣੇ ਇਸ ਬਾਗ ਦੀ ਮੁਰੰਮਤ ਮਹਾਰਾਜਾ ਰਣਜੀਤ ਸਿੰਘ 1806 ਈ: ‘ਚ ਕਰਵਾ ਕੇ ਇਸ ਦੀ ਖ਼ੂਬਸੂਰਤੀ ਨੂੰ ਚਾਰ ਚੰਦ ਲਗਾ ਦਿੱਤੇ। ਇਹ ਰਾਜ ਦੀਆਂ ਹੀ ਬਰਕਤਾਂ ਸਨ ਕਿ ਦੇਸ ਪੰਜਾਬ’ਚ ਵੀ ਦੁਨੀਆਂ ਦੇ ਮੁਕਾਬਲੇ ਆਹਲਾ ਦਰਜੇ ਦੀਆਂ ਸੈਰਗਾਹਾਂ ਸਨ। ਲਾਹੌਰ’ਚ ਸਥਿਤ ਇਹ ਬਾਗ ਅੱਜ ਯੂਨੈਸਕੋ ਦੀ ਵਿਰਾਸਤੀ ਜਗਾ ਦਾ ਦਰਜਾ ਰੱਖਦਾ ਹੈ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੫

ਜਿਸ ਵਕਤ ਪਿਤਾ ਸਰਦਾਰ ਮਹਾਂ ਸਿੰਘ ਅਕਾਲ ਚਲਾਣਾ ਕਰ ਗਏ ਸਨ ਉਦੋਂ “ਰਣਜੀਤ ਸਿੰਘ” ਹਲੇ …

%d bloggers like this: