Breaking News
Home / ਸਿੱਖ ਇਤਿਹਾਸ / ਗੱਲਾਂ ਦੇਸ ਪੰਜਾਬ ਦੀਆਂ – ੬

ਗੱਲਾਂ ਦੇਸ ਪੰਜਾਬ ਦੀਆਂ – ੬

ਲਾਲਾ ਸੋਹਣ ਲਾਲ ਉਮਦਾਤੁਲ ਤਵਾਰੀਖ ਦਫ਼ਤਰ ਭਾਗ ੨ ਵਿਚ ਲਿਖਦਾ ਹੈ ਕਿ ਚੜ੍ਹਦੀ ਉਮਰ’ਚ ਹੀ “ਰਣਜੀਤ ਸਿੰਘ” ਇੱਕ ਦਿਨ ਆਪਣੇ ਨਾਲ ਮਿਸਲ ਦੇ ਕੁਝ ਦਲੇਰ ਘੋੜ ਸਵਾਰਾਂ ਨੂੰ ਲੈ ਕੇ ਅੱਧੀ ਰਾਤ ਨੂੰ ਗੁਜ਼ਰਾਂਵਾਲਾ ਤੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਦੇ ਹੇਠ “ਸ਼ਾਹ ਬੁਰਜ” (ਸੰਮਨ ਬੁਰਜ) ਦੇ ਸਾਹਮਣੇ ਪਹੁੰਚ ਗਿਆ, ਜਿੱਥੇ “ਬਾਦਸ਼ਾਹ ਸ਼ਾਹ ਜ਼ਮਾਨ” ਰਹਿੰਦਾ ਸੀ।

ਰਣਜੀਤ ਸਿੰਘ ਨੇ ਸ਼ਾਹ ਬੁਰਜ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਸ਼ਾਹ ਜ਼ਮਾਨ ਨੂੰ ਗਰਜ਼ਵੀ ਆਵਾਜ਼’ਚ ਲਲਕਾਰਿਆ, “ ਉਏ ਅਬਦਾਲੀ ਦਿਆ ਪੋਤਿਆ ਉੱਤਰ ਹੇਠਾਂ, ਸਰਦਾਰ ਚੜ੍ਹਤ ਸਿੰਘ ਦਾ ਪੋਤਾ ਰਣਜੀਤ ਸਿੰਘ ਤੇਰੇ ਨਾਲ ਦੋ ਹੱਥ ਕਰਨ ਆਇਆ।”

ਆਗੋਂ ਕੋਈ ਜਵਾਬ ਨਾ ਆਇਆ ਤਾਂ ਰਣਜੀਤ ਸਿੰਘ ਆਪਣੇ ਘੋੜ ਸਵਾਰਾਂ ਨਾਲ ਵਾਪਸ ਆ ਗਿਆ। ਇਹ ਕਾਰਨਾਮਾ ਸ਼ਾਇਦ ਰਣਜੀਤ ਸਿੰਘ ਨੇ ਮਿਸਲ ਦਾ ਮਨੋਬਲ ਉੱਚਾ ਚੁੱਕਣ ਅਤੇ ਆਪਣਾ ਇਰਾਦਾ ਦੱਸਣ ਲਈ ਕੀਤਾ ਹੋਵੇ ਕਿ ਉਸ ਦੀ ਅੱਖ ਲਾਹੌਰ’ਤੇ ਹੈ।

ਚੇਤੇ ਰਹੇ ਕਿ “ ਅਹਿਮਦ ਸ਼ਾਹ ਅਬਦਾਲੀ” ਨੇ ਆਪਣੇ ਹਮਲੇ ਦੌਰਾਨ ਗੱਜਰਾਂਵਾਲਾ’ਚ ਸਰਦਾਰ ਚੜ੍ਹਤ ਸਿੰਘ ਦੀ ਕਿਲ੍ਹੇਬੰਦੀ ਤੋੜ ਦਿੱਤੀ ਸੀ। ਜਿਸ ਨੂੰ ਅਬਦਾਲੀ ਦੇ ਵਾਪਸ ਜਾਣ ਬਾਅਦ ਸਰਦਾਰ ਚੜ੍ਹਤ ਸਿੰਘ ਨੇ ਦੁਬਾਰਾ ਫਿਰ ਉਸਾਰ ਲਿਆ ਸੀ। ਸ਼ਾਹ ਜ਼ਮਾਨ ਪ੍ਰਤੀ ਰਣਜੀਤ ਸਿੰਘ ਦੇ ਮਨ’ਚ ਇਸ ਗੱਲ ਦਾ ਵੀ ਗੱਸਾ ਜ਼ਰੂਰ ਹੋਵੇਗਾ, ਜਿਹੜਾ ਉਸ ਨੇ ਆਪਣੇ ਦਾਦੇ ਸਰਦਾਰ ਚੜ੍ਹਤ ਸਿੰਘ ਅਤੇ ਅਹਿਮਦ ਸ਼ਾਹ ਅਬਦਾਲੀ ਦਾ ਜ਼ਿਕਰ ਕੀਤਾ।

– ਸਤਵੰਤ ਸਿੰਘ

Check Also

ਗੱਲਾਂ ਦੇਸ ਪੰਜਾਬ ਦੀਆਂ – ੪

ਰਣਜੀਤ ਸਿੰਘ ਦੇ ਮੁਢਲੇ ਬਚਪਨ ਵਿਚ ਹੀ ਮਾਤਾ (ਚੇਚਕ) ਨਿਕਲ ਆਈ ਜਿਸ ਨਾਲ ਉਸ ਦਾ …

%d bloggers like this: