Breaking News
Home / ਪੰਜਾਬ / ਜਲੰਧਰ ਵਿਚ ਕਾਂਗਰਸੀ ਨੇਤਾ ਦੀਪਕ ਸ਼ਰਮਾ ਨੂੰ ਹੋਇਆ ਕਰੋਨਾ ਵਾ ਇ ਰ ਸ

ਜਲੰਧਰ ਵਿਚ ਕਾਂਗਰਸੀ ਨੇਤਾ ਦੀਪਕ ਸ਼ਰਮਾ ਨੂੰ ਹੋਇਆ ਕਰੋਨਾ ਵਾ ਇ ਰ ਸ

ਜਲੰਧਰ ‘ਚ ਕੋਰੋਨਾ ਵਾ ਇ ਰ ਸ ਕਾਰਨ ਮਰੇ ਪ੍ਰਵੀਨ ਸ਼ਰਮਾ ਦਾ ਲੜਕਾ ਦੀਪਕ ਸ਼ਰਮਾ, ਉਸ ਦੀ ਪਤਨੀ ਅਤੇ ਇਕ ਹੋਰ ਪਰਿਵਾਰਕ ਬੱਚਾ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਜਲੰਧਰ ‘ਚ ਦ ਹਿ ਸ਼ ਤ ਦਾ ਮਾਹੌਲ ਹੈ। ਉੱਥੇ ਹੀ ਹੁਣ ਹੈਨਰੀ ਸਮੇਤ ਹੋਰ ਕਾਂਗਰਸੀਆਂ ਦੇ ਕੋਰੋਨਾ ਟੈੱਸਟ ਹੋਣਗੇ।

ਦੱਸਣਯੋਗ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ‘ਚ ਇਲਾਜ ਅਧੀਨ ਕੋਵਿਡ-19 ਤੋਂ ਪੀੜਤ ਮਰੀਜ਼ ਪ੍ਰਵੀਨ ਸ਼ਰਮਾ (59) ਵਾਸੀ ਲਾਵਾਂ ਮੁਹੱਲਾ, ਮਿੱਠਾ ਬਾਜ਼ਾਰ, ਜਲੰਧਰ ਦੀ ਅੱਜ ਤੜਕੇ 2.30 ਵਜੇ ਦੇ ਕਰੀਬ ਮੌਤ ਹੋ ਗਈ। 4 ਅਪ੍ਰੈਲ ਤੋਂ ਸਿਵਲ ਹਸਪਤਾਲ ‘ਚ ਦਾਖ਼ਲ ਹੋਏ ਆਯੁਰਵੈਦਿਕ ਦਵਾਈਆਂ ਦਾ ਕੰਮ ਕਰਨ ਵਾਲੇ ਪ੍ਰਵੀਨ ਸ਼ਰਮਾ ਦੀ ਹੋਈ ਮੌਤ ਨੂੰ ਅਧਿਕਾਰਤ ਤੌਰ ‘ਤੇ ਜ਼ਿਲ੍ਹੇ ‘ਚ ਕੋਰੋਨਾ ਵਾ ਇ ਰ ਸ ਨਾਲ ਹੋਈ ਪਹਿਲੀ ਮੌਤ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੋਰ ਮਰੀਜ਼ਾਂ ਦੇ ਭੇਜੇ ਗਏ ਸੈਂਪਲਾਂ ‘ਚ ਸਵੇਰੇ ਆਈਆਂ 4 ਰਿਪੋਰਟਾਂ ‘ਚੋਂ 3 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ। ਇਨ੍ਹਾਂ ਮਰੀਜ਼ਾਂ ‘ਚੋਂ 2 ਮਰੀਜ਼ ਲਾਵਾਂ ਮੁਹੱਲੇ ਦੇ ਨੇੜਲੇ ਅਤੇ ਸ਼ਹਿਰ ਦੇ ਤੰਗ ਬਾਜ਼ਾਰਾਂ ਭੈਰੋਂ ਬਾਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਦੇ ਖੇਤਰ ਦੇ ਰਹਿਣ ਵਾਲੇ ਹਨ, ਜਦਕਿ ਤੀਸਰਾ ਮਰੀਜ਼ ਮਕਸੂਦਾਂ ਦੇ ਖੇਤਰ ਦਾ ਰਹਿਣ ਵਾਲਾ ਹੈ। ਇਸ ਨਾਲ ਸ਼ਹਿਰ ਦਾ ਸਾਰਾ ਹੀ ਪੁਰਾਣਾ ਇਲਾਕਾ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਨੇ ਪ੍ਰਵੀਨ ਸ਼ਰਮਾ ਦੇ ਸਾਰੇ ਪਰਿਵਾਰ ਸਮੇਤ ਉਨ੍ਹਾਂ ਦੀ ਕੰਮ ਵਾਲੀ, ਦੁੱਧ ਸਪਲਾਈ ਕਰਨ ਵਾਲੇ ਨੂੰ ਅਤੇ ਕੁਝ ਨਜ਼ਦੀਕੀਆਂ ਨੂੰ ਵੀ ਆਈਸੋਲੇਸ਼ਨ ਵਾਰਡ ‘ਚ ਦਾਖ਼ਲ ਕਰਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੇ ਸਟਾਫ਼ ਨੇ ਸੇਫ਼ਟੀ ਕਿੱਟ ‘ਚ ਪੈਕ ਕਰ ਦਿੱਤਾ, ਜਿਸ ਤੋਂ ਬਾਅਦ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਦਾ ਸਸਕਾਰ ਕਰਨ ਲਈ ਹਰਨਾਮਦਾਸ ਪੁਰਾ ਮੁਹੱਲੇ ਦੇ ਸ਼ਮਸ਼ਾਨ ਘਾਟ ‘ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਇਲਾਕਾ ਵਾਸੀਆਂ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਸ਼ਮਸ਼ਾਨਘਾਟ ਦੇ ਬਾਹਰ ਇਕੱਠੇ ਹੋ ਕੇ ਆਪਣੇ ਛੋਟੇ ਬੱਚਿਆਂ ਅਤੇ ਘਰ ‘ਚ ਬੈਠੇ ਬਜ਼ੁਰਗਾਂ ਦੀ ਸਿਹਤ ਦਾ ਵਾਸਤਾ ਦਿੰਦੇ ਹੋਏ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸਵੇਰੇ ਤੋਂ ਲਗਾਤਾਰ ਚੱਲ ਰਹੇ ਵਿਰੋਧ ਦੇ ਬਾਵਜੂਦ ਬਾਅਦ ਦੁਪਹਿਰ ਪ੍ਰਸ਼ਾਸਨ ਨੇ ਪ੍ਰਵੀਨ ਸ਼ਰਮਾ ਦੀ ਮ੍ਰਿਤਕ ਦੇਹ ਦਾ ਹਰਨਾਮਦਾਸ ਪੁਰਾ ਮੁਹੱਲੇ ਦੇ ਸ਼ਮਸ਼ਾਨਘਾਟ ‘ਚ ਸਸਕਾਰ ਕਰ ਦਿੱਤਾ। ਇਸ ਦੌਰਾਨ ਸਸਕਾਰ ‘ਚ ਰੁਕਾਵਟ ਪਾਉਣ ਵਾਲਿਆਂ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 9 ਹੋਰ ਵਿਅਕਤੀਆਂ ਨੂੰ ਗ੍ਰਿ ਫ਼ ਤਾ ਰ ਕੀਤਾ ਗਿਆ ਹੈ।

Check Also

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ …

%d bloggers like this: