Breaking News
Home / ਰਾਸ਼ਟਰੀ / ਕਰੋਨਾ ਦੇ ਡਰ ਤੋਂ ਬਜੁਰਗ ਨੇ ਹਸਪਤਾਲ ‘ਚ ਕੀਤੀ ਖੁ ਦ ਕੁ ਸ਼ੀ, Corona Report ਆਈ Negative

ਕਰੋਨਾ ਦੇ ਡਰ ਤੋਂ ਬਜੁਰਗ ਨੇ ਹਸਪਤਾਲ ‘ਚ ਕੀਤੀ ਖੁ ਦ ਕੁ ਸ਼ੀ, Corona Report ਆਈ Negative

ਤਾਮਿਲਨਾਡੂ ਦੇ ਅਰੀਆਲੁਰ ਇਲਾਕੇ ‘ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਆਈਸੋਲੇਸ਼ਨ ਵਾਰਡ ‘ਚ ਭਰਤੀ ਸ਼ੱਕੀ ਬਜ਼ੁਰਗ ਮਰੀਜ਼ ਨੇ ਖੁ ਦ ਕੁ ਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਰੀਆਲੁਰ ਜ਼ਿਲੇ ਦੇ ਅਰਾਕਾਤਲਾਈ ਵਾਸੀ ਪੀ. ਨਾਰਾਇਣਨ (60) ਦੇ ਰੂਪ ਵਿਚ ਹੋਈ ਹੈ ਅਤੇ ਉਹ ਕੇਰਲ ਦੇ ਦਿਹਾੜੀ ਮਜ਼ਦੂਰ ਦੇ ਤੌਰ ‘ਤੇ ਕੰਮ ਕਰਦੇ ਸਨ। ਪੁਲਸ ਨੇ ਦੱਸਿਆ ਕਿ ਉਹ 23 ਮਾਰਚ ਨੂੰ ਆਪਣੇ ਜੱਦੀ ਨਿਵਾਸ ਪਰਤੇ ਸਨ। ਉਨ੍ਹਾਂ ਨੇ ਦੱਸਿਆ ਕਿ ਬੁਖਾਰ ਅਤੇ ਜੁਕਾਮ ਦੀ ਸ਼ਿਕਾਇਤ ਤੋਂ ਬਾਅਦ 6 ਅਪ੍ਰੈਲ ਨੂੰ ਉਹ ਸਰਕਾਰੀ ਹਸਪਤਾਲ ‘ਚ ਭਰਤੀ ਹੋਏ ਸਨ ਅਤੇ ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਬਣਾਏ ਗਏ ਇਕ ਵੱਖਰੇ ਕਮਰੇ ‘ਚ ਕੁਆਰੰਟੀਨ ਕਰ ਦਿੱਤਾ ਗਿਆ ਸੀ।

ਸ਼ਖਸ ਦੇ ਟੈਸਟ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਤੋਂ ਪਹਿਲਾਂ ਬਜ਼ੁਰਗ ਤਣਾਅ ਵਿਚ ਆ ਗਿਆ ਅਤੇ ਉਸ ਨੇ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਹੀ ਤੌਲੀਏ ਨਾਲ ਫੰ ਦਾ ਬਣਾ ਕੇ ਫਾਂ ਸੀ ਲਾ ਲਈ। ਜਿਸ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਨਾਰਾਇਣਨ ਦੇ ਖੁ ਦ ਕੁ ਸ਼ੀ ਕਰਨ ਦੇ ਕੁਝ ਮਿੰਟ ਬਾਅਦ ਹੀ ਉਨ੍ਹਾਂ ਦੇ ਕੋਰੋਨਾ ਵਾਇਰਸ ਜਾਂਚ ਰਿਪੋਰਟ ਆਈ, ਜਿਸ ‘ਚ ਜਾਂਚ ਰਿਪੋਰਟ ਨੈਗੇਟਿਵ ਆਈ। ਉਨ੍ਹਾਂ ਦੇ ਖੂਨ ਦੇ ਨਮੂਨੇ ਮਹਾਤਮਾ ਗਾਂਧੀ ਮੈਮੋਰੀਅਲ ਸਰਕਾਰੀ ਹਸਪਤਾਲ ਵਿਚ ਜਾਂਚ ਲਈ ਭੇਜੇ ਗਏ ਸਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਅਕੋਲਾ ਸ਼ਹਿਰ ਦੇ ਇਕ ਸਰਕਾਰੀ ਹਸਪਤਾਲ ‘ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਸ਼ਖਸ ਨੇ ਖੁ ਦ ਕੁ ਸ਼ੀ ਕਰ ਲਈ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: