Breaking News
Home / ਰਾਸ਼ਟਰੀ / TikTok Video: ਪ੍ਰੈੱਸਰ ਕੁੱਕਰ ‘ਚ 1000 ਪਟਾਕੇ ਸੁੱਟ ਲਾਈ ਅੱਗ, ਜਾਣੋ ਫਿਰ ਕੀ ਹੋਇਆ?

TikTok Video: ਪ੍ਰੈੱਸਰ ਕੁੱਕਰ ‘ਚ 1000 ਪਟਾਕੇ ਸੁੱਟ ਲਾਈ ਅੱਗ, ਜਾਣੋ ਫਿਰ ਕੀ ਹੋਇਆ?

ਦੇਸ਼ ਤੇ ਦੁਨੀਆ ਵਿੱਚ ਟਿਕਟੌਕ ਕਾਫੀ ਮਸ਼ਹੂਰ ਹੋਇਆ ਹੈ। ਇਸ ਵੀਡੀਓ ਮੈਕਿੰਗ ਐਪ ਦੇ ਜ਼ਰੀਏ ਲੋਕ ਨਵੇਂ ਵੀਡੀਓ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਦੇ ਹਨ। ਟਿਕਟੌਕ ‘ਤੇ ਆਪਣੇ ਫੌਲੋਅਰਸ ਵਧਾਉਣ ਲਈ ਯੂਜ਼ਰਸ ਅਕਸਰ ਵੱਖ-ਵੱਖ ਐਕਸਪੈਰੀਮੈਂਟ ਕਰਦੇ ਹਨ ਜੋ ਲੋਕਾਂ ਨੂੰ ਵੀ ਪਸੰਦ ਆਉਂਦੇ ਹਨ।

ਟਿਕਟੌਕ ‘ਤੇ ਇੱਕ ਉਪਭੋਗਤਾ ਨੇ ਨਵੇਂ ਤਜ਼ਰਬਿਆਂ ਦਾ ਵੀਡੀਓ ਪਾਇਆ ਹੈ। ਪਟੇਲ ਨੇ ਅਜਿਹੀ ਵੀਡੀਓ ਬਣਾਈ ਹੈ ਜੋ ਟਿਕਟੌਕ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਸ ਨੇ ਇੱਕ ਕੂਕਰ ‘ਚ ਹਜ਼ਾਰ ਪਟਾਕੇ ਸੁੱਟ ਪਾ ਇਸ ਨੂੰ ਬੰਦ ਕਰਕੇ ਅੱਗ ਲਾ ਦਿੱਤੀ। ਪਟੇਲ ਨੇ ਇਸ ਵੀਡੀਓ ਨੂੰ ਦੋ ਹਿੱਸਿਆਂ ‘ਚ ਵੰਡਿਆ ਹੈ। ਇੱਕ ਹਿੱਸੇ ‘ਚ ਉਸ ਨੂੰ ਸਿਰਫ ਪਟਾਕਿਆਂ ਨੂੰ ਅੱਗ ਲਾਉਂਦੇ ਦਿਖਾਇਆ ਗਿਆ ਹੈ।

ਉਧਰ ਦੂਜੇ ਪਾਰਟ ‘ਚ ਉਸਨੇ ਦੱਸਿਆ ਕਿ ਅੱਗ ਲਗਾਉਣ ਤੋਂ ਬਾਅਦ ਕੀ ਹੋਇਆ। ਇਸ ਵਾਇਰਲ ਵੀਡੀਓ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਅੱਗ ਲੱਗਣ ਦੇ ਨਾਲ ਹੀ ਕੂਕਰ ਕਿਵੇਂ ਉੱਡ ਜਾਂਦਾ ਹੈ। ਇਸ ਸੀਨ ਨੂੰ ਸ਼ੂਟ ਕਰਨ ਲਈ ਪਟੇਲ ਨੇ ਵੱਖ-ਵੱਖ ਐਂਗਲ ‘ਤੇ ਤਿੰਨ ਕੈਮਰੇ ਲਗਾਏ ਸੀ। ਉਸ ਨੇ ਸਲੌ ਮੋਸ਼ਨ ‘ਚ ਵੀ ਵੀਡੀਓ ਸ਼ੂਟ ਕੀਤੀ ਹੈ।

ਪਟੇਲ ਦੇ ਇਸ ਵੀਡੀਓ ਦੇ ਪਹਿਲੇ ਹਿੱਸੇ ਨੂੰ ਤਕਰੀਬਨ 15.4 ਮਿਲੀਅਨ ਵਿਊ ਮਿਲੇ ਹਨ। ਇਸ ਤੋਂ ਇਲਾਵਾ ਪੰਜ ਲੱਖ ਤੋਂ ਵੱਧ ਪਸੰਦ ਅਤੇ ਹਜ਼ਾਰ ਤੋਂ ਵੱਧ ਟਿੱਪਣੀਆਂ ਵੀ ਮਿਲੀਆਂ ਹਨ। ਉਧਰ ਦੂਜੇ ਪਾਰਟ ਨੂੰ 6 ਲੱਖ ਤੋਂ ਵੱਧ ਲੋਕਾਂ ਨੇ ਵੇਖਿਆ ਹੈ। ਇਸ ਪਾਰਟ ਨੂੰ 30 ਹਜ਼ਾਰ ਲੋਕਾਂ ਨੇ ਲਾਈਕ ਵੀ ਕੀਤਾ ਹੈ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: