Breaking News
Home / ਪੰਜਾਬ / ਮੋਟਰਸਾਈਕਲ ਚੋਰ ਨੂੰ ਸੀ ਕੋਰੋਨਾ, ਗ੍ਰਿਫਤਾਰੀ ਮਗਰੋਂ 9 ਪੁਲਿਸ ਮੁਲਾਜ਼ਮ ਕੁਆਰੰਟੀਨ

ਮੋਟਰਸਾਈਕਲ ਚੋਰ ਨੂੰ ਸੀ ਕੋਰੋਨਾ, ਗ੍ਰਿਫਤਾਰੀ ਮਗਰੋਂ 9 ਪੁਲਿਸ ਮੁਲਾਜ਼ਮ ਕੁਆਰੰਟੀਨ

ਲੁਧਿਆਣਾ: ਕੋਰੋਨਾਵਾਇਰਸ ਪੀੜਤ ਮੋਟਰਸਾਈਕਲ ਚੋਰ ਨੂੰ ਫੜਨ ਤੋਂ ਬਾਅਦ 9 ਪੁਲਿਸ ਮੁਲਾਜ਼ਮ ਇਕਾਂਤਵਾਸ ਭੇਜ ਦਿੱਤੇ ਗਏ ਹਨ। ਮਾਮਲਾ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ 5 ਅਪ੍ਰੈਲ ਨੂੰ ਪੁਲਿਸ ਨੇ ਚੈਕਿੰਗ ਦੌਰਾਨ ਇੱਕ ਵਿਅਕਤੀ ਨੂੰ ਚੋਰੀ ਹੋਏ ਮੋਟਰਸਾਈਕਲ ਸਮੇਤ ਫੜ ਲਿਆ ਸੀ।

ਉਸ ਦੀ ਟ੍ਰੈਵਲ ਹਿਸਟਰੀ ਜੈਪੁਰ ਦੀ ਸੀ। ਜਦੋਂ ਮੁਲਜ਼ਮ ਦਾ ਕੋਰੋਨਾ ਟੈਸਟ ਹੋਇਆ ਤਾਂ ਉਹ ਪੌਜ਼ੇਟਿਵ ਪਾਇਆ ਗਿਆ। ਇਸ ਤੋਂ ਬਾਅਦ ਪੁਲਿਸ ਚੌਕੀ ਵਿੱਚ ਤਾਇਨਾਤ ਨੌਂ ਪੁਲਿਸ ਕਰਮਚਾਰੀਆਂ, ਜਿਨ੍ਹਾਂ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰੀ ਤੋਂ ਬਾਅਦ ਰੱਖਿਆ ਗਿਆ ਸੀ, ਨੂੰ ਵੱਖਰਾ ਕਰ ਦਿੱਤਾ ਗਿਆ ਹੈ। ਦੋ ਮੁਲਾਜ਼ਮਾਂ ਨੂੰ ਹੋਸਟਲ ਵਿੱਚ ਤੇ ਸੱਤਾਂ ਨੂੰ ਘਰ ਵਿੱਚ ਅਲੱਗ ਥਲੱਗ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇ ਰਸ ਦੀ ਮਹਾਂ ਮਾ ਰੀ ਤੋਂ ਲੋਕਾਂ ਨੂੰ ਬਚਾਉਣ ਖ਼ਾਤਰ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਪਰ ਬਾਘਾਪੁਰਾਣਾ ‘ਚ ਲੋਕਾਂ ਨੇ ਕਰਫ਼ਿਊ ਤੇ ਕੋਰੋਨਾ ਵਾਇ ਰਸ ਨੂੰ ਮਜ਼ਾਕ ਸਮਝ ਰੱਖਿਆ ਹੈ। ਜਿਸ ਕਰਕੇ ਸਵੇਰੇ ਬਜ਼ਾਰਾਂ ਵਿਚ ਲੋਕ ਇਸ ਤਰ੍ਹਾਂ ਘੁਮਦੇ ਹਨ ਜਿਵੇਂ ਕੋਈ ਕਰਫਿਊ ਹੀ ਨਾ ਲੱਗਿਆ ਹੋਵੇ।

ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਵਾਇਰਸ ਦਾ ਦੂਜਾ ਮਾਮਲਾ ਅਹਿਮਦਗੜ੍ਹ ਕਸਬੇ ਦੇ ਪਿੰਡ ਦਹਿਲੀਜ ਕਲਾਂ ਵਿਖੇ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਅਾਮ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਜੋ ਵੀ ਇਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ ਹੈ ਉਹ ਸਵੈ ਇਕਾਂਤਵਾਸ ਕਰ ਲਵੇ

Check Also

ਦੋਹਰੇ ਮਾਪਦੰਡ – ਯੋਗਿੰਦਰ ਯਾਦਵ ਤਾਂ ਰਾਜਨੀਤਕ ਹੈ ਹੀ ਨਹੀਂ, ਹਨਨ ਮੌਲਾ ਵੀ ਰਾਜਨੀਤਕ ਨਹੀਂ

ਜਿਨ੍ਹਾਂ ਸੱਜਣਾਂ ਨੂੰ ਖ਼ਾਸ ਕਰਕੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕੋਈ ਵਹਿਮ ਹੋਵੇ ਕਿ ਸਵਰਾਜ …

%d bloggers like this: