Breaking News
Home / ਰਾਸ਼ਟਰੀ / ਕੋਰੋਨਾ ਦੀ ਲਪੇਟ ‘ਚ ਦੋ ਲੱਖ ਤੋਂ ਵਧੇਰੇ ਲੋਕ, ਪੂਰੀ ਦੁਨੀਆ ‘ਚ 8400 ਮੌਤਾਂ

ਕੋਰੋਨਾ ਦੀ ਲਪੇਟ ‘ਚ ਦੋ ਲੱਖ ਤੋਂ ਵਧੇਰੇ ਲੋਕ, ਪੂਰੀ ਦੁਨੀਆ ‘ਚ 8400 ਮੌਤਾਂ

ਪੈਰਿਸ (ਏਜੰਸੀ)- ਪੂਰੀ ਦੁਨੀਆ ਵਿਚ ਕੋਰੋਨਾ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਦੋ ਲੱਖ ਨੂੰ ਪਾਰ ਕਰ ਗਈ ਹੈ। ਹੁਣ ਤੱਕ ਇਸ ਮਹਾਮਾਰੀ ਨਾਲ 8400 ਤੋਂ ਵਧੇਰੇ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਹ ਅੰਕੜੇ worldometers ਨਾਂ ਦੀ ਵੈਬਸਾਈਟ ਮੁਤਾਬਕ ਹਨ। ਮੰਦੀ ਦੀ ਅਸ਼ੰਕਾ ਨਾਲ ਨਜਿੱਠਣ ਲਈ ਅਮਰੀਕਾ ਅਤੇ ਬ੍ਰਿਟੇਨ ਨੇ ਅਰਬਾਂ ਡਾਲਰ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਸੀਂ ਇਕ ਅਜਿਹੀ ਫੌਜ ਖਿਲਾਫ ਜੰਗ ਲੜ ਰਹੇ ਹਾਂ ਜਿਸ ਨੂੰ ਹਰਾਉਣ ਲਈ ਸਾਡੇ ਕੋਲ ਢੁੱਕਵੇਂ ਹ ਥਿ ਆ ਰ ਨਹੀਂ ਹਨ ਪਰ ਅਸੀਂ ਜਿੱਤਾਂਗੇ ਜ਼ਰੂਰ। ਮੰਗਲਵਾਰ ਨੂੰ ਸੈਰ-ਸਪਾਟਾ ਉਦਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਨਾਲ ਮੀਟਿੰਗ ਵਿਚ ਟਰੰਪ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਤੁਹਾਡਾ ਉਦਯੋਗ ਇਸ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਸਾਡਾ ਟੀਚਾ ਵਾਇਰਸ ਨੂੰ ਹਰਾਉਣਾ ਹੈ ਅਤੇ ਅਸੀਂ ਅਜਿਹਾ ਜ਼ਰੂਰ ਕਰਾਂਗੇ।

ਉਦਯੋਗਾਂ ਲਈ ਅਰਬਾਂ ਡਾਲਰ ਦੇ ਪੈਕੇਜ ਦੇ ਐਲਾਨ ਨਾਲ ਟਰੰਪ ਪ੍ਰਸ਼ਾਸਨ ਆਮ ਲੋਕਾਂ ਨੂੰ ਤੁਰੰਤ ਇਕ ਹਜ਼ਾਰ ਡਾਲਰ ਨਕਦ ਭੁਗਤਾਨ ਦੀ ਯੋਜਨਾ ‘ਤੇ ਵੀ ਵਿਚਾਰ ਕਰ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਪੈਕੇਜ ਦੀ ਰਾਸ਼ੀ ਤਾਂ ਨਹੀਂ ਦੱਸੀ ਹੈ, ਪਰ ਵਾਸ਼ਿੰਗਟਨ ਪੋਸਟ ਮੁਤਾਬਕ ਇਹ ਰਾਸ਼ੀ 850 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ।

ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਵਾਇਰਸ ਨਾਲ ਜੂਝ ਰਹੇ ਵਪਾਰੀਆਂ ਦੀ ਮਦਦ ਲਈ 330 ਬਿਲੀਅਨ ਡਾਲਰ ਜਾਂ 400 ਬਿਲੀਅਨ ਡਾਲਰ (ਲਗਭਗ 29 ਲੱਖ ਕਰੋੜ) ਦੇ ਇਕ ਪੈਕੇਜ ਦਾ ਐਲਾਨ ਕੀਤਾ ਹੈ। ਫਰਾਂਸ ਨੇ ਵੀ 50 ਬਿਲੀਅਨ ਡਾਲਰ (ਲਗਭਗ ਢਾਈ ਲੱਖ ਕਰੋੜ ਰੁਪਏ) ਦੇ ਪੈਕੇਜ ਦਾ ਐਲਾਨ ਕੀਤਾ ਹੈ।

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਇਨ ਫੈਕ ਸ਼ਨ ਨਾਲ ਹੁਣ ਤੱਕ 109 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 6500 ਲੋਕ ਇਨ ਫੈਕ ਟਿਡ ਹੋਏ ਹਨ। ਹੁਣ ਇਸ ਮਹਾਮਾਰੀ ਦਾ ਕਹਿਰ ਦੇਸ਼ ਦੇ ਸਾਰੇ 50 ਸੂਬਿਆਂ ਵਿਚ ਦਿਖਾਈ ਦੇਣ ਲੱਗਾ ਹੈ। ਵਾਸ਼ਿੰਗਟਨ ਪੋਸਟ ਮੁਤਾਬਕ ਮਰਨ ਵਾਲਿਆਂ ਵਿਚ ਜ਼ਿਆਦਾਤਰ ਦੀ ਉਮਰ 70 ਸਾਲ ਤੋਂ ਵਧੇਰੇ ਹੈ। ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਫੌਜ 50 ਲੱਖ ਮਾਸਕ ਮੁਹੱਈਆ ਕਰਵਾਏਗੀ। ਵਾਸ਼ਿੰਗਟਨ ਸੂਬੇ ਵਿਚ 26 ਫਰਵਰੀ ਨੂੰ ਪਹਿਲੀ ਮੌਤ ਹੋਈ ਸੀ। ਟਾਈਮ ਮੈਗਜ਼ੀਨ ਦੀ ਵੈਬਸਾਈਟ ਮੁਤਾਬਕ, ਅਮਰੀਕਾ ਵਿਚ ਟੈਕਸਾਸ ਦੀ ਇਕ ਅਦਾਲਤ ਨੇ ਫਾਂਸੀ ਦੀ ਸਜ਼ਾ ਦੀ ਤਾਮੀਲ ‘ਤੇ 60 ਦਿਨ ਦੀ ਰੋਕ ਲਗਾ ਦਿੱਤੀ ਹੈ।

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: