1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹ ਮ ਲਾ ਕਰਕੇ ਢਾਹਿਆ ਸੀ, ਜਿਸਦਾ ਕਿ ਖਾਲਸਾ ਪੰਥ ਨੇ ਮੂੰਹ ਤੋੜ ਜਵਾਬ ਦਿੱਤਾ ਸੀ।
ਹੁਣ ਉਹੀ ਭਾਰਤੀ ਸਿਸਟਮ ਅਤੇ ਸਿੱਖ ਵਿਰੋਧੀ ਮਾਨਸਿਕਤਾ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਮ ਸਿੱਖਾਂ ਦੇ ਮਨਾਂ ਵਿੱਚੋ ਢਾਹੁਣ ਲਈ ਸਿੱਖ ਵਿਰੋਧੀ ਡੇਰਾਵਾਦ ਨੂੰ ਕਦੇ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਖੜੇ ਕਰਦਾ, ਕਦੀ ਦਰਸ਼ਨ ਰਾਗੀ ਵਰਗਿਆਂ ਨੂੰ ਸ਼ਹਿ ਦੇ ਕੇ ਕੌਮ ਵਿੱਚ ਦੁਫੇੜ ਪਾਈ ਜਾਂਦੀ ਹੈ, ਕਦੀ ਤਖਤਾਂ ਤੇ ਇਹੋ ਜਿਹੇ ਲੋਕਾਂ ਨੂੰ ਜਥੇਦਾਰ ਲਾਅ ਕੇ ਸਿੱਖ ਸਿਧਾਂਤਾਂ ਖਿਲਾਫ ਫੈਸਲੇ ਧੱਕੇ ਨਾਲ ਸਰਕਾਰੀ ਜੋਰ ਤੇ ਕਰਵਾਏ ਗਏ ਤਾਂ ਜੋ ਆਮ ਸੰਗਤਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਤੋਂ ਵਿਸ਼ਵਾਸ ਉੱਠ ਜਾਵੇ।
ਹੁਣ ਅਜ ਦੇ ਸਮੇਂ ਵਿੱਚ ਢਡਰੀਆਵਾਲਾ, ਨੇਕੀ ਆਦਿ ਲੋਕਾਂ ਨੂੰ ਭਾਰਤੀ ਸਿਸਟਮ ਅਤੇ ਡੀਪ ਸਟੇਟ ਏਜੰਸੀਆਂ ਦੀ ਹੀ ਸ਼ਹਿ ਮਿਲ ਰਹੀ ਹੈ, ਇਹ ਲੋਕ ਕਿਸੇ ਨਾਂ ਕਿਸੇ ਤਰੀਕੇ ਆਮ ਸਿੱਖਾਂ ਨੂੰ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨਾਲੋਂ ਤੋੜਨਾ ਚਾਹੁੰਦੇ ਹਨ,
ਪਰ ਭਾਰਤੀ ਡੀਪ ਸਟੇਟ ਅਤੇ ਉਸਨਾਂ ਦੇ ਪਾਲਤੂ ਇਹਨਾਂ ਲੋਕਾਂ ਦੀ ਆਸਾ ਕਦੀ ਪੂਰੀ ਨਹੀਂ ਹੋਣੀ, ਇਸਤੋਂ ਪਹਿਲਾਂ ਵੀ ਬੜੀਆਂ ਹਕੂਮਤਾਂ ਇਹੋ ਜਿਹੇ ਕੋਝੇ ਯਤਨ ਕਰ ਚੁੱਕੀਆਂ ਹਨ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਤੇ ਰਾਖੀ ਲਈ ਪੁਰਾਤਨ ਸਮੇਂ ਤੋਂ ਸਿੱਖ ਆਪਣੀ ਜਾਨਾਂ ਨਿਸ਼ਾਵਰ ਕਰਦੇ ਰਹੇ ਹਨ ਤੇ ਅਗਾਂਹ ਵੀ ਕਰਦੇ ਰਹਿਣਗੇ ।
– ਰਣਵੀਰ ਸਿੰਘ ਗਿੱਲ(ਸਹਿ
ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ
ਜਾਗੋਵਾਲਿਆਂ ਨੇ ਢੱਡਰੀਆਵਾਲੇ ਅਤੇ ਨਿਊਜ਼ 18 ਬਾਰੇ ਕੀ ਕਿਹਾ ਉਹ ਵੀ ਦੇਖੋ