Home / ਸਾਹਿਤ / ਅਮ੍ਰਿਤਾ ਪ੍ਰੀਤਮ ਕਿ ਰੂਪਨ ਬਜਾਜ: ਮਰਦਸ਼ਾਹੀ ਖਿਲਾਫ ਕੌਣ ਲੜੀ ?

ਅਮ੍ਰਿਤਾ ਪ੍ਰੀਤਮ ਕਿ ਰੂਪਨ ਬਜਾਜ: ਮਰਦਸ਼ਾਹੀ ਖਿਲਾਫ ਕੌਣ ਲੜੀ ?

ਪੱਛਮੀ ਸੱਭਿਅਤਾ ਵਿੱਚ ਦਿਹਾੜੇ ਮਨਾਉਣ ਦਾ ਰਿਵਾਜ ਹੈ। ਅੱਜ ਉਹ ਜਨਾਨੀ ਦਿਹਾੜਾ ਮਨਾ ਰਹੇ ਨੇ।

ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਪੱਛਮੀ ਸੱਭਿਅਤਾ ਕੋਈ ਦਿਹਾੜਾ ਮਨਾਉਂਦੀ ਹੈ, ਤਾਂ ਉਹ ਮਹਾਨ ਲੋਕਾਂ ਨੂੰ ਯਾਦ ਕਰਨ ਵਾਸਤੇ ਨਹੀਂ ਮਨਾਉਂਦੀ । ਦਿਹਾੜੇ ਦਾ ਮਤਲਬ ਹੁੰਦਾ ਹੈ ਹਰੇਕ ਆਮ ਇਨਸਾਨ, ਜੋ ਵੀ ਉਸ ਦਿਹਾੜੇ ਨਾਲ ਸਬੰਧਤ ਹੈ, ਨੂੰ ਉਸ ਦਿਨ ਇੱਜ਼ਤ ਦਿੱਤੀ ਜਾਵੇ ਅਤੇ ਉਸ ਦੇ ਸਮਾਜ ‘ਚ ਉਸ ਯੋਗਦਾਨ ਨੂੰ ਸਲਾਹਿਆ ਜਾਵੇ ਜੋ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਅਣਗੌਲਿਆਂ ਕਰ ਦਿੰਦੇ ਹਾਂ।

ਜਨਾਨੀ ਦਿਹਾੜੇ ਦਾ ਮਤਲਬ ਹੈ ਕਿ ਹਰੇਕ ਜ਼ਨਾਨੀ ਦੇ ਕੰਮ ਦੀ ਅੱਜ ਦੇ ਦਿਨ ਸਲਾਹੁਤਾ ਕੀਤੀ ਜਾਵੇ, ਚਾਹੇ ਉਹ ਘਰ ਸੰਭਾਲਦੀ ਹੋਵੇ ਜਾਂ ਦਫਤਰ ਜਾਂ ਦੋਵੇਂ।

ਹਾਸੇ ਵਾਲੀ ਗੱਲ ਹੈ ਕਿ ਆਪਣੀ ਬਣਾਈ ਹੋਈ ਜਨਾਨੀ ਦਿਹਾੜੇ ਦੀ ਧਾਰਨਾ ਅਨੁਸਾਰ ਕਈ ਨਾਮੀ ਖ਼ਬਰਾਂ ਦੇ ਸੋਮੇ ਅੱਜ #ਅੰਮ੍ਰਿਤਾ_ਪ੍ਰੀਤਮ ਨੂੰ ਯਾਦ ਕਰ ਰਹੇ ਨੇ।

ਪਰ ਕਿਉਂ ?

ਇੱਕ ਧਾਰਨਾ ਇਹ ਹੈ ਕਿ ਅੰਮ੍ਰਿਤਾ ਪ੍ਰੀਤਮ ਨੇ ਸਮਾਜ ਦੀਆਂ ਧਾਰਨਾਵਾਂ ਨੂੰ ਚੁਣੌਤੀ ਦਿੱਤੀ, ਬੰਦਿਸ਼ਾਂ ਨੂੰ ਤੋੜਿਆ ਅਤੇ ਇਸੇ ਕਰਕੇ ਉਹ ਮਹਾਨ ਹੈ।

ਅੰਮ੍ਰਿਤਾ ਪ੍ਰੀਤਮ ਦੀਆਂ ਕਵਿਤਾਵਾਂ ਨਾਲੋਂ ਉਸ ਦੀ ਨਿੱਜੀ ਜ਼ਿੰਦਗੀ ਦੇ ਵਾਕੇ ਲੋਕਾਂ ਦੀ ਜ਼ੁਬਾਨ ਤੇ ਜ਼ਿਆਦਾ ਹਨ।

ਉਸ ਦਾ ਪਹਿਲੇ ਵਿਆਹ ਤੋਂ ਬਾਗ਼ੀ ਹੋਣਾ, ਸਾਹਿਰ ਲੁਧਿਆਣਵੀ ਨੂੰ ਇਸ਼ਕ ਕਰਨਾ, ਲੁਧਿਆਣਵੀ ਦੇ ਛੱਡੇ ਹੋਏ ਸਿਗਰਟਾਂ ਦੇ ਟੋਟੇ ਪੀਣੇ, ਸ਼ ਰਾ ਬ ਪੀਣੀ ਅਤੇ ਫੇਰ ਕਿਸੇ ਹੋਰ ਬੰਦੇ ਨਾਲ ਰਹਿੰਦੀ ਜ਼ਿੰਦਗੀ ਬਿਤਾ ਦੇਣੀ। ਅਕਸਰ ਅਮ੍ਰਿਤਾ ਦੀ ਨਿੱਜੀ ਜਿੰਦਗੀ ਯੂਨੀਵਰਸਿਟੀਆਂ ਦੇ ਘੜੇ ਵਿਦਵਾਨਾਂ ਵੱਲੋਂ ਉਸ ਦੀ ਮਹਾਨਤਾ ਸਾਬਤ ਕਰਨ ਲਈ ਵਰਤਿਆ ਜਾਂਦਾ ਹੈ।

ਕੀ ਵਾਕਿਆ ਹੀ ਅੰਮ੍ਰਿਤਾ ਪ੍ਰੀਤਮ ਨੇ ਸਮਾਜ ਦੇ ਰੀਤੀ ਰਿਵਾਜਾਂ ਅਤੇ ਕਾਨੂੰਨਾਂ, ਜਿੰਨ੍ਹਾਂ ‘ਤੇ ਉੱਤੇ ਬੰਦਿਆਂ ਦਾ ਦਾਬਾ ਰਿਹਾ ਹੈ, ਉਸ ਨੂੰ ਤੋੜਿਆ ਹੈ ?

ਸਾਡੇ ਕੋਲ ਇੱਕ ਪੈਮਾਨਾ ਹੈ ਜਿਸ ਤੋਂ ਲੱਗਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਬੰਦਿਆਂ ਦੇ ਦਾਬੇ ਹੇਠ ਚੱਲਦੇ ਸਮਾਜ ਵਾਸਤੇ ਕੋਈ ਖਤਰਾ ਨਹੀਂ ਹੈ।

ਕਿਉਂਕਿ ਜੇ ਅਜਿਹਾ ਹੁੰਦਾ ਤਾਂ ਇਸ ਸਮਾਜ ਦੇ ਬੰਦੇ ਖ਼ੁਦ ਹੀ ਅੰਮ੍ਰਿਤਾ ਪ੍ਰੀਤਮ ਨੂੰ ਐਡੀ ਵੱਡੀ ਨਾ ਹੋਣ ਦਿੰਦੇ ਜਿੰਨਾ ਵੱਡਾ ਕਰਕੇ ਉਹਨੂੰ ਪੇਸ਼ ਕੀਤਾ ਜਾਂਦਾ ਹੈ। ਕਿਉਂ ਕਿ ਦਾਬਾ ਰੱਖਣ ਵਾਲਾ ਸਮਾਜ ਬਾਗੀਆਂ ਨੂੰ ਖ ਲ ਨਾ ਇ ਕ ਮੰਨਦਾ ਅਤੇ ਅਮ੍ਰਿਤਾ ਪ੍ਰੀਤਮ ਇਸ ਸਮਾਜ ਦੀ ਖਲਨਾਇਕਾ ਹੋਣੀ ਚਾਹੀਦੀ ਸੀ। ਇਕ ਖ ਲ ਨਾ ਇ ਕਾ ਦੀਆਂ ਗੱਲਾਂ ਦਾਬਾ ਰੱਖਣ ਵਾਲੇ ਸਮਾਜ ਦੇ ਕਵੀਆਂ ਦੀਆਂ ਮਹਿਫਲਾਂ ‘ਚ ਨਾ ਚੱਲਦੀਆਂ।

ਜਾਂ ਤੇ ਫਿਰ ਤੁਸੀਂ ਇਹ ਕਹਿ ਦਿਉ ਕਿ ਸਮਾਜ ਵਿੱਚੋਂ ਬੰਦਿਆਂ ਦਾ ਦਾਬਾ ਖ ਤ ਮ ਹੋ ਗਿਆ ਏ ਅਤੇ ਇਸ ਕਰਕੇ ਸਮਾਜ ਦੀ ਅਮ੍ਰਿਤਾ ਪ੍ਰੀਤਮ ਨਾਇਕ ਏ।

ਹੋਰ ਸਾਫ ਕਰਨ ਵਾਸਤੇ ਅਸੀਂ ਤਹਾਨੂੰ ਦੱਸਦੇ ਆਂ ਕਿ ਸਮਾਜ ਦਾ ਖ ਲ ਨਾ ਇ ਕਾਂ ਨਾਲ ਕਿਹੋ ਜਿਹਾ ਵਰਤਾਉ ਹੁੰਦਾ ?

#ਰੂਪਨ_ਦਿਉਲ_ਬਜਾਜ ਦਾ ਨਾਮ ਸੁਣਿਆ ? ਥੋੜਾ ਥੋੜਾ ਚੇਤਾ ਆ ਰਿਹਾ ? ਉਸ ਨੇ ਕੁੱਝ ਅਜਿਹਾ ਕੀਤਾ ਕਿ ਸਮਾਜ ਅਤੇ ਖਬਰਾਂ ਦੇ ਸੋਮੇ ਅੱਜ ਵੀ ਉਹਦੇ ਬਾਰੇ ਗੱਲ ਕਰਨ ਦੀ ਹਿੰਮਤ ਨਹੀਂ ਕਰਦੇ ।

ਬਜਾਜ ਆਈਏਐਸ ਅਫਸਰ ਸੀ। ਭਾਰਤ ਵਿੱਚ ਆਈਏਐਸ ਤੋਂ ਵੱਡਾ ਕੋਈ ਅਫਸਰ ਨਹੀਂ ਹੁੰਦਾ। 1988 ਵਿੱਚ ਉਸ ਸਮੇਂ ਪੰਜਾਬ ਦੇ ਪੁਲੀਸ ਮੁਖੀ ਕੇਪੀਐਸ ਗਿੱਲ ਨੇ ਉਸ ਨਾਲ ਭੱ ਦੀ ਛੇ ੜ ਖਾ ਨੀ ਕੀਤੀ। ਬੰਦਿਆਂ ਦੇ ਦਾਬੇ ਹੇਠ ਚੱਲਦੇ ਸਮਾਜ ਵਿੱਚ ਇਹ ਕੋਈ ਗੁਨਾਹ ਨਹੀਂ ਸੀ। ਬੱਸ ਹੱਥ ਈ ਲਾਇਆ ਸੀ । ਇਸ ਦੀ ਕਾਹਦੀ ਸ ਜਾ ?

ਇੱਕ ਪਾਸੇ ਪੂਰੀ ਸਰਕਾਰ, ਕੇਪੀਐੱਸ ਗਿੱਲ ਅਤੇ ਸਮਾਜ ਦੀ ਮਾਨਸਿਕਤਾ ਅਤੇ ਦੂਜੇ ਪਾਸੇ ਰੂਪਨ ਬਜਾਜ। ਉਹ ਅ ੜ੍ਹ ਗਈ ।

ਪਤਾ ਨਹੀਂ ਰੂਪਨ ਬਜਾਜ ਨੂੰ ਇਸ ਲ ੜਾ ਈ ਪਿੱਛੇ ਕਿੰਨਾ ਨਿੱਜੀ ਨੁਕਸਾਨ ਝੱਲਣਾ ਪਿਆ ਹੋਵੇਗਾ। ਪਤਾ ਨਹੀਂ ਉਸ ਤੇ ਕੀ ਕੀ ਬੀਤੀ ਹੋਵੇਗੀ। ਪਰ ਉਹ ਅ ੜੀ ਰਹੀ। ਪਰ ਸਮਾਜ ਸਾਹਮਣੇ ਇਕ ਜਨਾਨੀ ਕੀ ਸੀ ? ਸਮਾਜ ਨੇ ਉਸ ਨਾਲ ਭੱ ਦਾ ਮਜਾਕ ਕੀਤਾ। ਇਸ ਸਮਾਜ ਦੀ ਅਦਾਲਤ ਨੇ ਕੇ ਪੀ ਐਸ ਗਿੱਲ ਨੂੰ ਦੋ ਸ਼ੀ ਤਾਂ ਪਾਇਆ ਪਰ ਇਕ ਦਿਨ ਵਾਸਤੇ ਵੀ ਜੇ ਲ ਨਾ ਭੇਜਿਆ। ਉਹ ਹਾਈ ਕੋਰਟ ਗਈ, ਸੁਪਰੀਮ ਕੋਰਟ ਗਈ, ਪਰ ਉਹਦੀ ਇਕ ਨਾ ਚੱਲੀ। ਉਸ ਦੀ ਹਿੱਕ ‘ਤੇ ਮੂੰਗ ਦਲਣ ਵਾਸਤੇ ਇਕ ਜਨਾਨੀ ਨਾਲ ਛੇ ੜ ਖਾ ਨੀ ਕਰਨ ਦੇ ਦੋ ਸ਼ੀ ਨੂੰ ਸਾਰੇ ਕਾਨੂੰਨ ਤੋੜ ਕੇ ਪਦਮ ਸ਼੍ਰੀ ਦਿੱਤਾ। ਉਹ ਇਸ ਦੇ ਖਿਲਾਫ ਵੀ ਲੜੀ। ਪਰ ਉਸ ਦੀ ਫੇਰ ਨਾ ਚੱਲੀ।

ਚੱਲਣੀ ਵੀ ਨਹੀਂ ਸੀ। ਉਹ ਬੰਦਿਆਂ ਦੇ ਦਾਬੇ ਨੂੰ ਖ ਤ ਮ ਕਰਨਾ ਚਾਹੁੰਦੀ ਸੀ। ਉਸ ਦਾਬੇ ਨੂੰ ਜਿਸ ਅਨੁਸਾਰ ਸੱਤਾ ਦਾ ਲਿੰਗ ਵੀ ਮਰਦਾਨਾ ਹੈ ਅਤੇ ਜਨਾਨਾ ਇਸ ਸੱਤਾ ਵਿੱਚ ਬਰਾਬਰ ਦੀ ਅਫਸਰ ਬਣਕੇ ਵੀ ਬੰਦੇ ਨੂੰ ਚਨੌਤੀ ਨਹੀਂ ਦੇ ਸਕਦੀ। ਉਹ ਸੱਚਮੁੱਚ ਸਮਾਜ ਦੀ ਖ ਲ ਨਾ ਇ ਕਾ ਹੈ। ਉਸ ਬਾਰੇ ਸਮਾਜ ਗੱਲ ਨਹੀਂ ਕਰਦਾ ਕਿਉਂ ਕਿ ਉਹ ਕੁੜੀਆਂ ਨੂੰ ਵਿ ਗਾ ੜ ਦੇਵੇਗੀ।

ਸਾਨੂੰ ਨਹੀਂ ਪਤਾ ਕਿ ਅੰਮ੍ਰਿਤਾ ਪ੍ਰੀਤਮ ਦੇ ਕਿਸੇ ਚੇਲੇ ਜਾਂ ਚੇਲੀ ਨੇ ਰੂਪਨ ਬਜਾਜ ‘ਤੇ ਕਦੇ ਕੋਈ ਕਵਿਤਾ ਲਿਖੀ ਹੋਵੇ।

ਜਨਾਨੀ ਦਿਹਾੜੇ ਵਾਲੇ ਦਿਨ ਰੂਪਨ ਬਜਾਜ ਦੀ ਚਰਚਾ ਉਨ੍ਹਾਂ ਚਿਰ ਨਹੀਂ ਹੋਵੇਗੀ ਜਿੰਨਾ ਚਿਰ ਬੰਦਿਆਂ ਦਾ ਦਾਬਾ ਖ਼ ਤ ਮ ਨਹੀਂ ਹੁੰਦਾ ਅਤੇ ਜਦੋਂ ਇਸ ਦਿਨ ਰੂਪਨ ਬਜਾਜ ਦੀ ਚਰਚਾ ਹੋਣ ਲੱਗ ਪਵੇਗੀ, ਉਦੋਂ ਅੰਮ੍ਰਿਤਾ ਪ੍ਰੀਤਮ ਦੀ ਚਰਚਾ ਖ ਤ ਮ ਹੋ ਜਾਵੇਗੀ।

ਉਦੋਂ ਪਤਾ ਲੱਗੇਗਾ ਕਿ ਅਮ੍ਰਿਤਾ ਪ੍ਰੀਤਮ ਤਾਂ ਬੰਦਿਆਂ ਦੇ ਦਾਬੇ ਦੇ ਹੱਕ ਚ ਖੜ੍ਹੀ ਸੀ, ਬੰਦਿਆਂ ਦੇ ਸਮਾਜ ਦੀ ਨਾਇਕਾ ਸੀ।

#ਮਹਿਕਮਾ_ਪੰਜਾਬੀ

ਭਾਰਤੀਆ ਦੇ ਸੁਪਰਕੋਪ ਵੀ ਬ ਲਾ ਤਕਾ ਰੀ ਨੇ
ਇਹ ਵੀਡੀਉ ਜ਼ਰੂਰ ਦੇਖੋ ਇੱਕ ਵਾਰ – ਰੂਪਨ ਦਿਉਲ ਬਜਾਜ ਜੀ ਸਨਮਾਨ ਦੀ ਹੱਕਦਾਰ ਹੈ ਜਿਸ ਨੇ ਪੰਜਾਬ ਦੇ ਸਾਬਕਾ ਡੀਜੀਪੀ ਕੇਪੀ ਐਸ ਗਿੱਲ ਨੂੰ ਸੁਪਰੀਮ ਕੋਰਟ ਤਕ ਪਹੁੰਚ ਕਰ ਕੇ ਚ ਰਿੱ ਤ ਰ ਹੀ ਣ ਤਾ ਦਾ ਖਿਤਾਬ ਦਿਵਾਇਆ। ਗਿੱਲ ਨੇ ਭਰੀ ਸਭਾ ਵਿਚ ਬੀਬੀ ਬਜਾਜ ਦੀ ਇੱਜ਼ਤ ਨੂੰ ਹੱਥ ਪਾਇਆ ਸੀ।

Check Also

ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ …

%d bloggers like this: