Home / ਮੁੱਖ ਖਬਰਾਂ / ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਰਿਆਂ ਦੀ ਹਾਲਤ ਸਥਿਰ ਹੈ | ਉਨ੍ਹਾਂ ਕਿਹਾ ਕਿ ਇਸ ਬਿ ਮਾ ਰੀ ਨਾਲ ਨਜਿੱਠਣ ਦੀ ਤਿਆਰੀ ਸਰਕਾਰ ਨੇ 17 ਜਨਵਰੀ ਤੋਂ ਹੀ ਕਰ ਲਈ ਸੀ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਸਲਾਹ ਵੀ ਜਾਰੀ ਨਹੀਂ ਕੀਤੀ ਸੀ | ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਬੁੱਧਵਾਰ ਤੱਕ ਭਾਰਤ ‘ਚ ਪਾਏ 29 ਮਾਮਲਿਆਂ, ਵੀਰਵਾਰ ਨੂੰ ਇਨ੍ਹਾਂ ਦੀ ਗਿਣਤੀ 30 ਹੋ ਗਈ ਸੀ, ਬਾਰੇ ਬੁੱਧਵਾਰ ਨੂੰ ਸਿਹਤ ਮੰਤਰੀ ਨੇ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਵੀ ਜਾਣਕਾਰੀ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਹਰ ਮੁਸਾਫਰ ਦੀ ਸਕਰੀਨਿੰਗ ਕੀਤੀ ਜਾਵੇਗੀ | ਇਸ ਤੋਂ ਪਹਿਲਾਂ ਇਹ ਸਕਰੀਨਿੰਗ ਸਿਰਫ 12 ਦੇਸ਼ਾਂ ਤੱਕ ਹੀ ਸੀਮਤ ਸੀ | ਸੰਸਦ ਦੇ ਦੋਹਾਂ ਸਦਨਾਂ ‘ਚ ਵੀਰਵਾਰ ਨੂੰ ਡਾ: ਹਰਸ਼ਵਰਧਨ ਨੇ ਕਿਹਾ ਕਿ ਹਾਲਾਤ ਦੇ ਮੁਤਾਬਿਕ ਸਫ਼ਰ ਲਈ ਸਲਾਹ ‘ਚ ਵੀ ਬਦਲਾਅ ਕੀਤਾ ਗਿਆ ਹੈ | ਇਟਲੀ, ਈਰਾਨ, ਦੱਖਣੀ ਕੋਰੀਆ ਤੇ ਜਾਪਾਨ ਦੇ ਉਨ੍ਹਾਂ ਸਾਰੇ ਯਾਤਰੀਆਂ ਦਾ 3 ਮਾਰਚ, 2020 ਤੱਕ ਜ਼ਾਰੀ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ |

ਜਦਕਿ ਚੀਨ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 5 ਫਰਵਰੀ ਤੋਂ ਰੱਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਭਾਰਤ ‘ਚ ਦਾਖ਼ਲਾ ਨਹੀਂ ਲਿਆ ਸੀ ਜਦਕਿ ਚੀਨ ਤੋਂ ਆਉਣ ਵਾਲੇ ਲੋਕਾਂ ਦਾ ਵੀਜ਼ਾ 5 ਫਰਵਰੀ ਤੋਂ ਰੱਦ ਕਰ ਦਿੱਤਾ ਗਿਆ ਹੈ | ਚੀਨ, ਈਰਾਨ, ਇਟਲੀ, ਦੱਖਣੀ ਕੋਰੀਆ ਤੇ ਜਾਪਾਨ ਜਾ ਚੁੱਕੇ ਵਿਦੇਸ਼ੀ ਸੈਲਾਨੀਆਂ ਦਾ ਵੀਜ਼ਾ ਵੀ ਰੱਦ ਕਰ ਦਿੱਤਾ ਗਿਆ ਹੈ | ਹਾਲਾਂਕਿ ਸੰਯੁਕਤ ਰਾਸ਼ਟਰ ਦੇ ਸਫਾਰਤੀ ਮੈਂਬਰ ਅਤੇ ਤੇ ਆਈ.ਸੀ. ਕਾਰਡ ਧਾਰਕਾਂ ਅਤੇ ਹਵਾਈ ਜਹਾਜ਼ਾਂ ਦੇ ਅਮਲੇ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਵੀ ਜਾਂਚ ਤੋਂ ਬਾਅਦ ਦਾਖ਼ਲ ਹੋਣ ਦਿੱਤਾ ਜਾਵੇਗਾ | ਭਾਰਤੀ ਨਾਗਰਿਕਾਂ ਨੂੰ ਚੀਨ, ਈਰਾਨ, ਕੋਰੀਆ, ਇਟਲੀ ਅਤੇ ਜਾਪਾਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ | ਸਿਹਤ ਮੰਤਰੀ ਨੇ 4 ਮਾਰਚ ਤੱਕ ਜੇ ਅੰਕੜੇ ਦੱਸਦਿਆਂ ਕਿਹਾ ਕਿ ਕੁਲ 6241 ਉਡਾਣਾਂ ਅਤੇ 6 ਲੱਖ ਤੋਂ ਵੱਧ ਮੁਸਾਫ਼ਰਾਂ ਦੀ ਸਕਰੀਨਿੰਗ ਕੀਤੀ ਗਈ ਹੈ | ਸਰਹੱਦੀ ਰਾਜਾਂ ਉੱਤਰ ਪ੍ਰਦੇਸ਼, ਉਤਰਾਖੰਡ, ਪੱਛਮੀ ਬੰਗਾਲ, ਸਿੱਕਮ ਅਤੇ ਬਿਹਾਰ ‘ਚ ਜਾਗਰੂਕਤਾ ਫ਼ੈਲਾਉਣ ਲਈ ਗ੍ਰਾਮ ਸਭਾਵਾਂ ਦੀ ਮਦਦ ਲਈ ਜਾ ਰਹੀ ਹੈ ਜਦਕਿ 8 ਕੇਂਦਰੀ ਟੀਮਾਂ ਇੰਨਾ ਰਾਜਾਂ ਦੀਆਂ ਸਰਹੱਦਾਂ ‘ਤੇ ਨਜ਼ਰ ਰੱਖ ਰਹੀਆਂ ਹਨ | ਜ਼ਮੀਨੀ ਪੱਧਰ ‘ਤੇ ਹਾਲਾਤ ਦੀ ਜਾਣਕਾਰੀ ਲਈ ਸਰਕਾਰ ਵਲੋਂ 011-23978046 ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਅਜੇ ਤੱਕ 9200 ਕਾਲਾਂ ਦਾ ਜਵਾਬ ਦਿੱਤਾ ਗਿਆ ਹੈ |

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: